Punjab News: ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦੇ ਪਿੱਛੇ ਬਣੀਆਂ ਝੁੱਗੀਆਂ 'ਚ ਰਹਿੰਦੇ ਪਤੀ-ਪਤਨੀ ਦਾ ਝਗੜਾ ਇੰਨਾ ਵੱਧ ਗਿਆ ਕਿ ਪਤੀ ਨੇ ਕਤਲ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਮੁਤਾਬਕ ਪਤੀ ਨੇ ਸਵੇਰੇ ਕਰੀਬ 4 ਵਜੇ ਕੱਪੜੇ ਨਾਲ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।


ਮਾਮਲਾ ਨਾਜਾਇਜ਼ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ । ਪਤੀ  'ਤੇ ਆਪਣੀ ਹੀ ਭਰਜਾਈ ਨਾਲ ਨਾਜਾਇਜ਼ ਸੰਬੰਧ ਦੇ ਦੋਸ਼ ਲੱਗੇ ਹਨ ਜਿਸ ਦਾ ਵਿਰੋਧ ਕਰਨ  'ਤੇ ਉਸ ਵੱਲੋਂ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।