UP Crime News : ਉੱਤਰ ਪ੍ਰਦੇਸ਼ (Uttar Pradesh) ਦੇ ਦੇਵਰੀਆ 'ਚ ਪ੍ਰੇਮ ਵਿਆਹ (Love Marriage) ਤੋਂ ਗੁੱਸੇ 'ਚ ਆ ਕੇ ਇੱਕ ਔਰਤ ਨੂੰ ਉਸ ਦੇ ਸਹੁਰੇ, ਜੀਜਾ, ਨਨਾਣ, ਸੱਸ ਨੇ ਬੇਰਹਿਮੀ ਨਾਲ ਕੁੱਟਿਆ। ਪੀੜਤਾ ਦੇ ਸਹੁਰਿਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਸ ਦੇ ਗੁਪਤ ਅੰਗ 'ਚ ਰਾਡ ਅਤੇ ਡੰਡਾ ਵੀ ਪਾ ਦਿੱਤੀ ਸੀ। ਪੀੜਤਾ ਦੇ ਪਤੀ ਨੇ ਪੁਲਿਸ ਨੂੰ ਬੁਲਾ ਕੇ ਆਪਣੀ ਜਾਨ ਬਚਾਈ। ਘਟਨਾ ਦੇਵਰੀਆ ਜ਼ਿਲ੍ਹੇ ਦੇ ਮਦਨਪੁਰ ਥਾਣਾ ਖੇਤਰ ਦੇ ਨਕੇਲ ਦੇ ਬੇਰੂਰ ਘਾਟ ਦੀ ਹੈ। ਪੀੜਤਾ ਨੇ ਦੱਸਿਆ, "ਅਸੀਂ ਸੁੱਤੇ ਪਏ ਸੀ ਕਿ ਸਹੁਰੇ ਪਰਿਵਾਰ ਵੱਲੋਂ  6-7 ਵਿਅਕਤੀ ਆਏ ਅਤੇ ਮੈਨੂੰ ਰੱਸੀ ਨਾਲ ਬੰਨ੍ਹ ਕੇ ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੇਰੇ ਗੁਪਤ ਅੰਗ ਵਿੱਚ ਡੰਡਾ ਅਤੇ ਰਾਡ ਵੀ ਪਾ ਦਿੱਤਾ।"


ਪੀੜਤਾ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨਾਲ ਕਈ ਵਾਰ ਅਜਿਹਾ ਹੋ ਚੁੱਕਾ ਹੈ। ਉਸ ਦਾ ਚਾਚਾ ਭਾਜਪਾ ਦਾ ਆਗੂ ਹੈ, ਇਸ ਲਈ ਉਸ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕਾਰਵਾਈ ਕੀਤੀ ਗਈ ਹੈ। ਘਟਨਾ 19 ਜੁਲਾਈ ਦੀ ਦੱਸੀ ਜਾ ਰਹੀ ਹੈ। ਪੀੜਤ ਦੇ ਪਤੀ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰ ਉਸ ਦੀ ਪਤਨੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਕੇ ਭੱਜ ਗਏ।
 ਪੀੜਤਾ ਦੇ ਪਤੀ ਨੇ ਪੁਲਿਸ ਨੂੰ ਦੱਸਿਆ, ''ਮੇਰੇ ਪਰਿਵਾਰ ਨੂੰ ਮੇਰੀ ਪਤਨੀ ਦੀ ਨੀਵੀਂ ਜਾਤ ਨਾਲ ਪਰੇਸ਼ਾਨੀ ਹੈ। ਅਜਿਹਾ ਉਹ ਕਈ ਵਾਰ ਕਰ ਚੁੱਕੇ ਹਨ। ਮੈਂ ਕਿਸੇ ਤਰ੍ਹਾਂ ਆਪਣੀ ਬੱਚੀ ਨੂੰ ਬਚਾਇਆ ਅਤੇ ਪੁਲਿਸ ਨੂੰ ਬੁਲਾਇਆ। ਪੀੜਤਾ ਦੇ ਪਤੀ ਨੇ ਅੱਗੇ ਕਿਹਾ, ''ਮੇਰੀ ਪਤਨੀ ਦਾ ਜ਼ਿਆਦਾ ਖੂਨ ਵਹਿਣ ਕਾਰਨ ਬੇਹੋਸ਼ ਹੋ ਗਈ ਸੀ। ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਕਿਉਂਕਿ ਮੇਰਾ ਚਾਚਾ ਭਾਜਪਾ ਕਿਸਾਨ ਮੋਰਚਾ ਵਿੱਚ ਮੰਡਲ ਪ੍ਰਧਾਨ ਹੈ।


ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸਤੀਸ਼ ਸਿੰਘ (ਪੀੜਤ ਦੇ ਪਤੀ) ਦਾ 4 ਸਾਲ ਪਹਿਲਾਂ ਕਿਸੇ ਹੋਰ ਜਾਤੀ ਦੀ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਇੱਕ ਕੁੜੀ ਨੇ ਜਨਮ ਲਿਆ। ਉਹ ਦੋ ਸਾਲ ਦੀ ਹੈ। ਉਹ ਆਪਣੇ ਪਰਿਵਾਰ ਨਾਲ ਪਿੰਡ ਵਿੱਚ ਰਹਿ ਰਿਹਾ ਹੈ। ਪੀੜਤਾ ਦੇ ਪਤੀ ਨੇ ਦੱਸਿਆ ਕਿ ਦੋਵਾਂ 'ਚ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਹਰਿਆਣਾ ਦੇ ਗੁਰੂਗ੍ਰਾਮ 'ਚ ਵਿਆਹ ਕਰਵਾ ਲਿਆ। ਦੇਵਰੀਆ ਦੇ ਐਸਪੀ ਸੰਕਲਪ ਸ਼ਰਮਾ ਨੇ ਮਾਮਲੇ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ, ਸੱਸ, ਨਨਾਣ, ਭਰਜਾਈ ਆਦਿ 'ਤੇ ਕੁੱਝ ਗੰਭੀਰ ਦੋਸ਼ ਲਾਏ ਹਨ। ਇਸ ਸਬੰਧੀ ਥਾਣਾ ਮਦਨਪੁਰ ਵਿਖੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਤੱਥਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।