ਚੇਨਈ: ਚੇਨਈ 'ਚ ਇੰਸਟਾਗ੍ਰਾਮ 'ਤੇ ਦੋਸਤਾਂ ਵੱਲੋਂ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਲੈਕਮੇਲਰ ਦਾ ਕਤਲ ਕਰਨ ਵਾਲੇ ਦੋਵੇਂ ਲੜਕੇ 10ਵੀਂ ਜਮਾਤ ਦੇ ਵਿਦਿਆਰਥੀ ਹਨ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਪੁੱਛਗਿੱਛ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਦਰਅਸਲ, 20 ਸਾਲਾ ਕਾਲਜ ਵਿਦਿਆਰਥੀ ਪ੍ਰੇਮਕੁਮਾਰ 'ਤੇ ਰੇਡਹਿਲਜ਼ ਨੇੜੇ ਇਕ ਗੈਂਗ ਨੇ ਹਮਲਾ ਕੀਤਾ ਸੀ। ਪ੍ਰੇਮ ਕੁਮਾਰ 'ਤੇ ਹਮਲਾ ਹੁੰਦਾ ਦੇਖ ਉਸ ਦਾ ਦੋਸਤ ਮੌਕੇ ਤੋਂ ਭੱਜ ਗਿਆ ਤੇ ਉਸ ਨੇ ਆਪਣੇ ਮਾਤਾ-ਪਿਤਾ ਨੂੰ ਸੂਚਿਤ ਕੀਤਾ। ਇਸ ਹਮਲੇ ਵਿੱਚ ਪ੍ਰੇਮਕੁਮਾਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰੇਮਕੁਮਾਰ ਦੇ ਰਿਸ਼ਤੇਦਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਜਦੋਂ ਪੁਲਿਸ ਨੇ ਦੋਸ਼ੀਆਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ ਤਾਂ ਇਸ ਕਤਲੇਆਮ ਪਿੱਛੇ 10ਵੀਂ ਜਮਾਤ ਦੇ ਦੋ ਵਿਦਿਆਰਥੀ ਦੇਖ ਕੇ ਹੈਰਾਨ ਰਹਿ ਗਏ। ਦੋਵਾਂ ਵੱਲੋਂ ਦੱਸੀ ਗਈ ਕਹਾਣੀ ਅਨੁਸਾਰ, ਪ੍ਰੇਮਕੁਮਾਰ ਨੇ ਕਈ ਕੁੜੀਆਂ ਨਾਲ ਦੋਸਤੀ ਕੀਤੀ ਸੀ ਤੇ ਕਥਿਤ ਤੌਰ 'ਤੇ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਸੀ। ਇਸ ਤੋਂ ਬਾਅਦ ਉਸ ਨੇ ਤਸਵੀਰਾਂ ਦੀ ਵਰਤੋਂ ਕਰਕੇ ਲੜਕੀਆਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਲੜਕੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪ੍ਰੇਮਕੁਮਾਰ ਨੂੰ ਕਰੀਬ ਡੇਢ ਲੱਖ ਰੁਪਏ ਦਿੱਤੇ ਸਨ ਪਰ ਉਹ ਉਨ੍ਹਾਂ ਨੂੰ ਵਾਰ-ਵਾਰ ਬਲੈਕਮੇਲ ਕਰ ਰਿਹਾ ਸੀ। ਫਿਰ ਕੁੜੀਆਂ ਨੇ ਇੱਕ ਹੋਰ ਲੜਕੇ ਦੀ ਮਦਦ ਲਈ, ਜਿਸ ਨਾਲ ਉਹ ਇੰਸਟਾਗ੍ਰਾਮ ਦੇ ਜ਼ਰੀਏ ਦੋਸਤ ਬਣ ਗਈਆਂ। ਫਿਰ ਕੁੜੀਆਂ ਤੇ ਲੜਕੇ ਨੇ ਇੱਕ ਯੋਜਨਾ ਬਣਾਈ।

ਜਦੋਂ ਪ੍ਰੇਮਕੁਮਾਰ ਨੇ ਕਥਿਤ ਤੌਰ 'ਤੇ ਹੋਰ ਪੈਸੇ ਮੰਗੇ ਤਾਂ ਲੜਕੀਆਂ ਨੇ ਉਸ ਨੂੰ ਰੇਡਹਿਲਸ ਸਥਿਤ ਇਕਾਂਤ ਜਗ੍ਹਾ 'ਤੇ ਆਉਣ ਲਈ ਕਿਹਾ। ਜਿਵੇਂ ਹੀ ਪ੍ਰੇਮਕੁਮਾਰ ਉੱਥੇ ਪਹੁੰਚਿਆ, ਤਾਂ ਇਕ ਗੈਂਗ ਨੇ ਉਸ ਨੂੰ ਘੇਰ ਲਿਆ ਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਪ੍ਰੇਮਕੁਮਾਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਨਾਲ ਗਿਆ ਉਸ ਦਾ ਦੋਸਤ ਭੱਜ ਗਿਆ ਤੇ ਉਸ ਦੇ ਮਾਤਾ-ਪਿਤਾ ਨੂੰ ਸੂਚਨਾ ਦਿੱਤੀ।

ਇਸ ਦੌਰਾਨ ਗਰੋਹ ਨੇ ਪ੍ਰੇਮਕੁਮਾਰ ਦਾ ਕਤਲ ਕਰਕੇ ਉਸ ਨੂੰ ਖਾਲੀ ਪਈ ਜ਼ਮੀਨ ਵਿੱਚ ਦੱਬ ਦਿੱਤਾ। ਪੁਲਿਸ ਨੇ ਲੜਕੀਆਂ ਦੇ ਜ਼ਰੀਏ ਅਪਰਾਧੀਆਂ ਦਾ ਪਤਾ ਲਗਾਇਆ, ਉਨ੍ਹਾਂ ਨੂੰ ਅਪਰਾਧ ਵਾਲੀ ਥਾਂ 'ਤੇ ਲੈ ਗਈ ਅਤੇ ਪ੍ਰੇਮਕੁਮਾਰ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ