Jalandhar News: ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਉਸ ਸਮੇਂ ਕਾਫੀ ਹੰਗਾਮਾ ਹੋ ਗਿਆ, ਜਦੋਂ ਇੱਕ ਦਿਓਰ ਨੇ ਆਪਣੀ ਭਾਬੀ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਰੰਗੇ ਹੱਥੀਂ ਫੜ ਲਿਆ। ਉਕਤ ਮਹਿਲਾ ਆਪਣੇ ਕਿਸੇ ਦੋਸਤ ਨਾਲ ਹੋਟਲ 'ਚ ਜਾ ਰਹੀ ਸੀ ਜਿਸ ਨੂੰ ਉਸ ਦੇ ਦਿਓਰ ਨੇ ਦੇਖ ਲਿਆ। ਇਸ ਤੋਂ ਬਾਅਦ ਉਸ ਨੇ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਫਿਰ ਉੱਥੇ ਹੰਗਾਮਾ ਕੀਤਾ।
ਮਹਿਲਾ ਦਾ ਦਿਓਰ ਆਪਣੇ ਦੋਸਤ ਨਾਲ ਲੰਮਾ ਪਿੰਡ ਚੌਕ ਤੋਂ ਲੰਘ ਰਿਹਾ ਸੀ। ਉੱਥੇ ਹੀ ਹੋਟਲ 'ਚ ਉਸ ਦੀ ਨਜ਼ਰ ਇਕਦਮ ਆਪਣੀ ਭਰਜਾਈ 'ਤੇ ਪਈ ਪਰ ਭਾਬੀ ਦੇ ਨਾਲ ਉਸ ਦਾ ਭਰਾ ਨਹੀਂ, ਸਗੋਂ ਕੋਈ ਹੋਰ ਸੀ। ਦਿਓਰ ਨੇ ਪਹਿਲਾਂ ਆਪਣੇ ਦੋਸਤ ਦੇ ਨਾਲ ਹੋਟਲ ਜਾ ਕੇ ਕਨਫਰਮ ਕੀਤਾ ਕਿ ਇਹ ਉਸ ਦੀ ਭਾਬੀ ਹੀ ਹੈ। ਉਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਦੋਸਤਾਂ ਨੂੰ ਮੌਕੇ 'ਤੇ ਬੁਲਾਇਆ।
ਦਿਓਰ ਤੇ ਉਸ ਦੇ ਦੋਸਤਾਂ ਨੇ ਵੀ ਭਾਬੀ ਤੇ ਉਸ ਦੇ ਪ੍ਰੇਮੀ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਕੁਝ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਸਾਰਿਆਂ ਨੂੰ ਆਪਣੇ ਨਾਲ ਥਾਣੇ ਲੈ ਗਈ।
ਇਹ ਵੀ ਪੜ੍ਹੋ : "ਜੇ ਹਰਿਆਣਾ ਨੂੰ ਚੰਡੀਗੜ੍ਹ 'ਚ ਜ਼ਮੀਨ ਦਿੱਤੀ ਤਾਂ ਮਾਹੌਲ ਹੋਵੇਗਾ ਖ਼ਰਾਬ ! ਇਸ ਸਾਜ਼ਿਸ਼ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਪੰਜਾਬੀ"
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ