Jalandhar News : ਪੰਜਾਬ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦਿਨੋਂ -ਦਿਨ ਲਗਾਤਾਰ ਵੱਧ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਸੂਰਨੌਸੀ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਨਕਾਬਪੋਸ਼ ਲੁਟੇਰੇ ਕਾਰ ਚਾਲਕ ਤੋਂ 1.25 ਲੱਖ ਰੁਪਏ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ਹਨ। ਇਸ ਘਟਨਾ ਸਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਵਿਜੇ ਨਾਰੰਗ ਨੇ ਦੱਸਿਆ ਕਿ ਉਹ ਮਕਸੂਦਾਂ ਸਬਜ਼ੀ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦਾ ਹੈ।
ਜਾਣਕਾਰੀ ਅਨੁਸਾਰ ਉਹ ਸ਼ਾਮ ਨੂੰ ਦੁਕਾਨ ਤੋਂ ਫ੍ਰੀ ਹੋ ਕੇ ਕਾਰ ਵਿੱਚ ਡਰਾਈਵਰ ਨਾਲ ਕੋਲਡ ਸਟੋਰ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਮਕਸੂਦਾਂ ਚੌਕ ਤੋਂ ਸਰਾਂਉਸੀਆਂ ਰੋਡ ਵੱਲ ਪੁੱਜਿਆ ਤਾਂ ਪਿੱਛੇ ਤੋਂ ਦੋ ਨੌਜਵਾਨ ਉਸ ਦੀ ਕਾਰ ਕੋਲ ਆਏ ਅਤੇ ਕਿਹਾ ਕਿ ਉਸ ਦਾ ਪਿਛਲਾ ਟਾਇਰ ਪੈਂਚਰ ਹੈ। ਜਦੋਂ ਉਹ ਪੈਂਚਰ ਦੇਖਣ ਲਈ ਕਾਰ ਤੋਂ ਹੇਠਾਂ ਉਤਰਿਆ ਤਾਂ ਮੁਲਜ਼ਮ ਕਾਰ ਵਿੱਚ ਪਏ ਦੋ ਬੈਗ ਲੈ ਕੇ ਭੱਜ ਗਏ। ਪੀੜਤ ਨੇ ਦੱਸਿਆ ਕਿ ਕਾਰ ਵਿੱਚ ਦੋ ਬੈਗ ਸਨ, ਜਿਸ ਵਿੱਚ ਕਰੀਬ 1.25 ਲੱਖ ਰੁਪਏ , ਲੋੜੀਂਦੇ ਦਸਤਾਵੇਜ਼ ਸੀ।
ਇਹ ਵੀ ਪੜ੍ਹੋ : Sidhu Moose Wala: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ, ਮੰਤਰੀ ਜੌੜਾਮਾਜਰਾ ਕੋਲ ਰੱਖੀ ਇਹ ਮੰਗ
ਦੱਸ ਦੇਈਏ ਕਿ ਪੰਜਾਬ 'ਚ ਲੁੱਟਖੋਹ ਦੇ ਹਰ ਰੋਜ਼ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਬਰਨਾਲਾ 'ਚ ਇੱਕ ਵਿਅਕਤੀ ਨਾਲ ਲੁੱਟਖੋਹ ਕਰਕੇ ਕੁੱਟਮਾਰ ਕਰਨ 'ਤੇ ਪੁਲਿਸ ਨੇ ਥਾਣਾ ਸਿਟੀ-1 ਬਰਨਾਲਾ 'ਚ 4 ਨਾਮਜ਼ਦ ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸਵਨਪ੍ਰਰੀਤ ਸਿੰਘ ਵਾਸੀ ਸੁਪਰਡੈਂਟੀ ਮੁਹੱਲਾ, ਬਰਨਾਲਾ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਐੱਸਡੀ ਸਕੂਲ ਬਰਨਾਲਾ ਤੋਂ ਕਾਲਾ ਮਹਿਰ ਸਟੇਡੀਅਮ ਵੱਲ ਨੂੰ ਜਾ ਰਿਹਾ ਸੀ।
ਇਸ ਦੌਰਾਨ ਪਿੱਛੇ ਤੋਂ ਆਈ ਇਕ ਬਲੈਰੋ ਪਿਕਅੱਪ ਗੱਡੀ 'ਚ ਸਵਾਰ ਵਿਅਕਤੀਆਂ ਨੇ ਝਪਟ ਮਾਰਕੇ ਉਸ ਕੋਲੋਂ 2 ਮੋਬਾਇਲ ਫ਼ੋਨ ਤੇ ਇਕ ਚਾਂਦੀ ਦੀ ਚੇਨ ਖੋਹ ਲਈ। ਜਦੋਂ ਉਸਨੇ ਰੌਲਾ ਪਾਇਆ ਤਾਂ ਮੁਲਜ਼ਮ ਉਸਨੂੰ ਧੱਕੇ ਨਾਲ ਅਗਵਾ ਕਰਕੇ ਗੱਡੀ 'ਚ ਬਿਠਾ ਸੰਘੇੜਾ ਤੋਂ ਪਿੰਡ ਝਲੂਰ ਨੂੰ ਜਾਂਦੀ ਸੜਕ 'ਤੇ ਲੈ ਗਏ, ਜਿੱਥੇ ਅਣਪਛਾਤੇ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ ਤੇ ਬਾਅਦ 'ਚ ਲਿੰਕ ਸੜਕ 'ਤੇ ਛੱਡਕੇ ਫ਼ਰਾਰ ਹੋ ਗਏ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।