Jalandhar News : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਅੱਜ ਅਚਾਨਕ ਉਸ ਵੇਲੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਸਟੇਸ਼ਨ ਦੇ ਬਾਹਰ ਇੱਕ ਲਾਵਾਰਿਸ ਵੱਡਾ ਅਟੈਚੀ ਪਿਆ ਹੋਇਆ ਮਿਲਿਆ। ਲਾਵਾਰਿਸ ਅਟੈਚੀ ਬਾਰੇ ਫੌਰਨ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਜਲੰਧਰ ਦੇ ਜੀਆਰਪੀਐਫ ਦੇ ਏਸੀਪੀ ਖੁਦ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ।


ਪੁਲਿਸ ਵੱਲੋਂ ਜਦ ਅਟੈਚੀ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਆਰਪੀਐਫ ਦੇ ਏਸੀਪੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਕਰੀਬ 7 ਵਜੇ ਮਿਲੀ ਸੀ। ਇਸ ਤੋਂ ਬਾਅਦ ਉਹ ਖੁਦ ਆਪਣੇ ਐਸਐਚਓ ਤੇ ਬਾਕੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ।


Punjab News: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ, ਹੁਣ ਉਸ ਦਾ ਕਾਰਵਾਂ ਬਣ ਗਿਆ : ਗੁਰਜੀਤ ਔਜਲਾ


ਉਨ੍ਹਾਂ ਦੱਸਿਆ ਕਿ ਅਟੈਚੀ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਡੌਗ ਸਕੌਡ ਨੂੰ ਮੌਕੇ ਤੇ ਬੁਲਾਇਆ ਗਿਆ ਹੈ। ਇਲਾਕੇ ਦੇ ਨਾਲ-ਨਾਲ ਰੇਲਵੇ ਸਟੇਸ਼ਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਲੇਕਿਨ ਜਲਦ ਹੀ ਸੀਸੀਟੀਵੀ ਫੁਟੇਜ ਰਾਹੀਂ ਇਸ ਬਾਰੇ ਜਾਣਕਾਰੀ ਇਕੱਠੀ ਕਰ ਮੁਲਾਜਮ ਤਕ ਪਹੁੰਚਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।


Civil Surgeon Raid : ਸਿਵਲ ਸਰਜਨ ਨੇ ਸਰਕਾਰੀ ਹਸਪਤਾਲ 'ਚ ਮਾਰਿਆ ਛਾਪਾ, ਕੁਰਸੀਆਂ 'ਤੇ ਬੈਠੇ ਦਰਜਾ ਚਾਰ ਕਰਮਚਾਰੀ ਚਲਾ ਰਹੇ ਸੀ ਮੋਬਾਈਲ, ਦਿੱਤੇ ਬਦਲੀ ਦੇ ਹੁਕਮ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Punjab News: ਪੰਜਾਬ 'ਚੋਂ ਗੰਨਕਲਚਰ ਤੇ ਗੈਂਗਸਟਰਵਾਦ ਦਾ ਖਾਤਮਾ ਕਰਨ ਦਾ ਐਲਾਨ, ਅਮਨ-ਸ਼ਾਂਤੀ ਪਸੰਦ ਸੂਬਿਆਂ ਦੀ ਕਤਾਰ 'ਚ ਲਿਆਉਣ ਦਾ ਵਾਅਦਾ