Jalandhar News: ਰੇਲਵੇ ਵਿਭਾਗ ਨੇ ਧੁੰਦ ਕਾਰਨ 26 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਹ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਰੱਦ ਹੋਣਗੀਆਂ, ਜਿਨ੍ਹਾਂ ’ਚ ਬਨਮਖੀ ਤੋਂ ਅੰਮ੍ਰਿਤਸਰ 14617 ਨੂੰ 3 ਦਸੰਬਰ ਤੋਂ 2 ਮਾਰਚ, ਅੰਮ੍ਰਿਤਸਰ ਤੋਂ ਬਨਮਖੀ 1 ਦਸੰਬਰ ਤੋਂ 29 ਫਰਵਰੀ ਤੱਕ ਰੱਦ ਕੀਤਾ ਹੈ।
ਇਸੇ ਤਰ੍ਹਾਂ ਚੰਡੀਗੜ੍ਹ-ਅੰਮ੍ਰਿਤਸਰ 12241 ਨੂੰ ਇਕ ਦਸੰਬਰ ਤੋਂ 29 ਫਰਵਰੀ, ਅੰਮ੍ਰਿਤਸਰ-ਚੰਡੀਗੜ੍ਹ 12242 ਨੂੰ 2 ਦਸੰਬਰ ਤੋਂ 3 ਮਾਰਚ, ਜੰਮੂ ਤਵੀ ਯੋਗ ਨਗਰੀ ਰਿਸ਼ੀਕੇਸ਼ 14606 ਨੂੰ 4 ਦਸੰਬਰ ਤੋਂ 26 ਫਰਵਰੀ, ਅੰਮ੍ਰਿਤਸਰ-ਲਖਨਊ 14616-15 ਨੂੰ 2 ਦਸੰਬਰ ਤੋਂ 24 ਫਰਵਰੀ, ਅੰਮ੍ਰਿਤਸਰ-ਜੈਨਗਰ 14674 ਨੂੰ 5 ਦਸੰਬਰ ਤੋਂ 27 ਫਰਵਰੀ ਤੱਕ ਰੱਦ ਕੀਤਾ ਹੈ।
ਇਸ ਤੋਂ ਇਲਾਵਾ ਜੈਨਗਰ-ਅੰਮ੍ਰਿਤਸਰ 14673 ਨੂੰ ਸੱਤ ਦਸੰਬਰ ਤੋਂ 29 ਫਰਵਰੀ, ਅਜਮੇਰ-ਅੰਮ੍ਰਿਤਸਰ 19611 ਨੂੰ ਦੋ ਦਸੰਬਰ ਤੋਂ 29 ਫਰਵਰੀ, ਅਜਮੇਰ-ਅੰਮ੍ਰਿਤਸਰ 19614 ਨੂੰ ਤਿੰਨ ਦਸੰਬਰ ਤੋਂ ਇਕ ਮਾਰਚ, ਟਾਟਾ ਤੋਂ ਅੰਮ੍ਰਿਤਸਰ 18103 ਨੂੰ ਚਾਰ ਦਸੰਬਰ ਤੋਂ 28 ਫਰਵਰੀ, ਅੰਮ੍ਰਿਤਸਰ ਤੋਂ ਟਾਟਾ 18104 ਨੂੰ ਛੇ ਦਸੰਬਰ ਤੋਂ ਇਕ ਮਾਰਚ, ਅੰਮ੍ਰਿਤਸਰ-ਜੈਨਗਰ 04652 ਨੂੰ ਇਕ ਦਸੰਬਰ ਤੋਂ 28 ਫਰਵਰੀ ਤੱਕ ਰੱਦ ਕੀਤਾ ਹੈ।
ਇਸੇ ਤਰ੍ਹਾਂ ਜੈਨਗਰ-ਅੰਮ੍ਰਿਤਸਰ 04651 ਨੂੰ ਤਿੰਨ ਦਸੰਬਰ ਤੋਂ ਇਕ ਮਾਰਚ, ਚੰਡੀਗੜ੍ਹ-ਫਿਰੋਜ਼ਪੁਰ 14629-30 ਨੂੰ ਇਕ ਦਸੰਬਰ ਤੋਂ 29 ਫਰਵਰੀ, ਕਾਲਕਾ-ਸ੍ਰੀ ਵੈਸ਼ਣੋ ਦੇਵੀ ਕਟੜਾ 14530 ਨੂੰ ਇਕ ਦਸੰਬਰ ਤੋਂ 27 ਫਰਵਰੀ, ਸ੍ਰੀ ਵੈਸ਼ਣੋ ਦੇਵੀ ਕਟੜਾ-ਕਾਲਕਾ 14504 ਨੂੰ ਇਕ ਦਸੰਬਰ 24 ਫਰਵਰੀ, ਅੰਮ੍ਰਿਤਸਰ-ਨੰਗਲ ਡੈਮ 14505 ਨੂੰ ਇਕ ਦਸੰਬਰ ਤੋਂ 29 ਫਰਵਰੀ, ਨੰਗਲ ਡੈਮ-ਅੰਮ੍ਰਿਤਸਰ 14506 ਨੂੰ ਦੋ ਦਸੰਬਰ ਤੋਂ ਇਕ ਮਾਰਚ ਤੱਕ ਰੱਦ ਕੀਤਾ ਹੈ।
ਆਗਰਾ ਕੈਂਟ ਤੋਂ ਹੁਸ਼ਿਆਰਪੁਰ 14011 ਤੋਂ 2, 5, 7, 9, 12, 14, 16, 19, 21, 23, 26 ਦਸੰਬਰ, ਹੁਸ਼ਿਆਰਪੁਰ-ਆਗਰਾ ਕੈਂਟ 14012 ਨੂੰ 1, 4, 6, 8, 11, 13, 15, 18, 20, 22, 25 ਦਸੰਬਰ, ਆਗਰਾ ਕੈਂਟ ਤੋਂ ਹੁਸ਼ਿਆਰਪੁਰ 11905 ਨੂੰ 23, 27, 29 ਦਸੰਬਰ, ਇਕ ਜਨਵਰੀ ਤੇ ਤਿੰਨ ਜਨਵਰੀ ਤੋਂ ਪੰਜ ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ