Kota Girl Student: ਉੱਤਰ ਪ੍ਰਦੇਸ਼ ਦੀ ਇੱਕ NEET ਦੀ ਪ੍ਰੀਖਿਆਰਥੀ ਜਿਹੜੀ ਰਾਜਸਥਾਨ ਦੇ ਕੋਚਿੰਗ ਹੱਬ ਕੋਟਾ ਵਿੱਚ "ਸੁਸਾਈਡ ਨੋਟ" ਛੱਡਣ ਤੋਂ ਬਾਅਦ ਲਾਪਤਾ ਹੋ ਗਈ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਲੁਧਿਆਣਾ ਵਿੱਚ ਮਿਲੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਭੂਪੇਂਦਰ ਸਿੰਘ ਨੇ ਦੱਸਿਆ ਕਿ ਯੂਪੀ ਦੇ ਕੌਸ਼ਾਂਬੀ ਦੀ ਰਹਿਣ ਵਾਲੀ ਵਿਦਿਆਰਥਣ ਕੋਟਾ ਵਿਖੇ ਪੀਜੀ 'ਚ ਰਹਿ ਕੇ NEET ਦੀ ਤਿਆਰੀ ਕਰ ਰਹੀ ਸੀ। ਇਸ ਤੋਂ ਬਾਅਦ ਅਚਾਨਕ 23 ਅਪ੍ਰੈਲ ਨੂੰ ਅਨੰਤਪੁਰਾ ਥਾਣੇ 'ਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ।
21 ਅਪ੍ਰੈਲ ਨੂੰ ਹੋਈ ਸੀ ਲਾਪਤਾ
21 ਅਪ੍ਰੈਲ ਨੂੰ ਉਹ ਪ੍ਰੀਖਿਆ ਦੇਣ ਲਈ ਕੋਚਿੰਗ ਇੰਸਟੀਚਿਊਟ ਗਈ ਸੀ, ਪਰ ਵਾਪਸ ਨਹੀਂ ਆਈ। ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ। ਮਕਾਨ ਮਾਲਕ ਨੇ ਉਸਦੇ ਲਾਪਤਾ ਹੋਣ ਦੀ ਸੂਚਨਾ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਅਤੇ ਉਹ ਉਸਦੀ ਭਾਲ ਵਿੱਚ ਕੋਟਾ ਪਹੁੰਚੇ। ਕੋਟਾ ਛੱਡਣ ਤੋਂ ਪਹਿਲਾਂ ਉਹ ਆਪਣੇ ਕਮਰੇ ਵਿੱਚ ਇੱਕ ਸੁਸਾਈਡ ਨੋਟ ਛੱਡ ਗਈ ਸੀ, ਜਿਸ ਵਿੱਚ ਉਸ ਨੇ ਚੰਬਲ ਨਦੀ ਵਿੱਚ ਛਾਲ ਮਾਰਨ ਦੀ ਗੱਲ ਆਖੀ ਸੀ। ਨੋਟ ਦੇ ਆਧਾਰ 'ਤੇ ਪੁਲਿਸ ਨੇ ਨਦੀ 'ਚ ਵਿਦਿਆਰਥਣ ਦੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਹ ਵੀ ਪੜ੍ਹੋ: Ludhiana News: ਕਾਂਗਰਸ ਦੀ ਰਣਨੀਤੀ ਨੇ ਫੇਰਿਆ ਰਵਨੀਤ ਬਿੱਟੂ ਦੀਆਂ ਉਮੀਦਾਂ 'ਤੇ ਪਾਣੀ? ਰਾਜਾ ਵੜਿੰਗ ਦੇ ਆਉਂਂਦੇ ਹੀ ਕਾਂਗਰਸੀ ਇੱਕਜੁਟ
ਲੁਧਿਆਣਾ 'ਚ ਮਿਲੀ ਲਾਪਤਾ ਵਿਦਿਆਰਥਣ
ਉੱਥੇ ਹੀ ਪੁਲਿਸ ਜਾਂਚ ਦੌਰਾਨ ਵਿਦਿਆਰਥਣ ਦੀ ਨੋਟਬੁੱਕ 'ਚ ਰਾਧਾ ਅਤੇ ਰਾਣੀ ਦੇ ਨਾਂ ਲਿਖੇ ਹੋਏ ਪਾਏ ਗਏ, ਜਦਕਿ ਜਾਂਚ 'ਚ ਸਾਹਮਣੇ ਆਇਆ ਕਿ ਵਿਦਿਆਰਥਣ ਹੋਲੀ 'ਤੇ ਵਰਿੰਦਾਵਨ ਗਿਆ ਸੀ ਅਤੇ ਉੱਥੇ ਇਸਕੋਨ ਮੰਦਰ ਕੋਲ ਠਹਿਰੀ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋ ਟੀਮਾਂ ਬਣਾਈਆਂ, ਜਿਨ੍ਹਾਂ 'ਚੋਂ ਇਕ ਟੀਮ ਚੰਬਲ 'ਚ ਉਸ ਦੀ ਭਾਲ ਕਰਦੀ ਰਹੀ ਅਤੇ ਦੂਜੀ ਟੀਮ ਵਰਿੰਦਾਵਨ ਗਈ। ਹਾਲਾਂਕਿ ਵਿਦਿਆਰਥਣ ਦੋਵੇਂ ਥਾਵਾਂ 'ਤੇ ਨਹੀਂ ਮਿਲੀ। ਮੰਗਲਵਾਰ ਸ਼ਾਮ ਨੂੰ ਉਸ ਦੀ ਲੋਕੇਸ਼ਨ ਲੁਧਿਆਣਾ 'ਚ ਪਾਈ ਗਈ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਪੰਜਾਬ ਦੇ ਲੁਧਿਆਣਾ ਸ਼ਹਿਰ ਪਹੁੰਚੀ। ਜਿੱਥੇ ਪੁਲਿਸ ਵੱਲੋਂ ਵਿਦਿਆਰਥਣ ਨੂੰ ਲੱਭ ਲਿਆ ਗਿਆ। ਪੁਲਿਸ ਵਿਦਿਆਰਥਣ ਨੂੰ ਲੁਧਿਆਣਾ ਤੋਂ ਕੋਟਾ ਲੈ ਕੇ ਆਈ ਅਤੇ ਉਸ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੂੰ ਮੁਢਲੀ ਪੁੱਛਗਿੱਛ ਦੌਰਾਨ ਵਿਦਿਆਰਥਣ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਦਿਲਚਸਪੀ ਨਾ ਹੋਣ ਕਾਰਨ ਇੱਥੋਂ ਚਲੀ ਗਈ ਸੀ।
ਇਹ ਵੀ ਪੜ੍ਹੋ: Blast in AC: ਏਸੀ 'ਚ ਧਮਾਕਾ ਹੋਣ ਕਰਕੇ ਗਹਿਣਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਇੱਕ ਦੀ ਹਾਲਤ ਗੰਭੀਰ, 4 ਜ਼ਖ਼ਮੀ