Ludhiana News : ਇੱਕ ਸਾਲ ਵਿੱਚ ਲੁਧਿਆਣੇ ਦਾ ਕਈ ਸਾਲ ਪੁਰਾਣਾ ਕੂੜੇ ਕਰਕਟ ਦਾ ਡੰਪ ਆਧੁਨਿਕ ਮਸ਼ੀਨਾਂ ਦੇ ਨਾਲ ਚੁੱਕਿਆ ਜਾਏਗਾ। ਉਸ ਵਿੱਚੋਂ ਅਲੱਗ -ਅਲੱਗ ਤਰ੍ਹਾਂ ਦੇ ਤੱਥ ਕੱਢ ਕੇ ਮਟੀਰੀਅਲ ਬਣਾਇਆ ਜਾਵੇਗਾ ,ਜਿਨ੍ਹਾਂ ਵਿੱਚੋਂ ਕੁਝ ਸੀਮਿੰਟ ਫੈਕਟਰੀ ਦੇ ਕੁਝ ਰੋਡ ਬਣਾਉਣ ਦੇ ਕੰਮ ਤੇ ਕੁਝ ਕਿਸਾਨਾਂ ਦੇ ਕੰਮ ਅਤੇ ਕੁੱਝ ਫਿਲਟਰ ਬਣਾਉਣ ਦੇ ਕੰਮ ਆਵੇਗਾ। 

 

ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਦੁਆਰਾ ਲੁਧਿਆਣਾ ਵਿਚ ਡੰਪ ਉਠਾਉਣ ਲਈ ਇਕ ਨਵੀਂ ਸ਼ੁਰੂਆਤ ਕੀਤੀ ਗਈ।  ਜਿਸ 'ਚ ਅਜਿਹੀਆਂ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ, ਜਿਸ ਨਾਲ ਕੂੜੇ ਕਰਕਟ ਦਾ ਰੇਤ ਅਤੇ ਕਈ ਹੋਰ ਚੀਜ਼ਾਂ ਪ੍ਰਾਪਤ ਹੋਣਗੀਆਂ।

 


 

ਡਾ.ਇੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵੀ ਅਸੀਂ ਕੂੜਾ ਚੁੱਕਣ ਵਾਸਤੇ ਆਧੁਨਿਕ ਪ੍ਰਾਜੈਕਟ ਲਗਾਵਾਂਗੇ। ਨਾਲ ਦੀ ਨਾਲ ਲੁਧਿਆਣੇ ਦਾ ਕੋਹੜ ਬੁੱਢੇ ਨਾਲੇ ਉੱਪਰ ਉਨ੍ਹਾਂ ਨੇ ਕਿਹਾ ਕਿ ਜੋ ਫੈਕਟਰੀਆਂ ਇਸ ਵਿਚ ਗੰਦਾ ਕੈਮੀਕਲ ਵਾਲਾ ਪਾਣੀ ਪਾਉਂਦੀਆਂ ਹਨ, ਉਨ੍ਹਾਂ ਉੱਪਰ ਵੀ ਸਖ਼ਤ ਕਾਰਵਾਈ ਹੋਏਗੀ। 

 


 

ਦੱਸ ਦੇਈਏ ਕਿ ਪਿੰਡਾਂ ਵਿੱਚ ਸਵੱਛਤਾ ਦਾ ਸੁਨੇਹਾ ਫੈਲਾਉਣ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਪਿਛਲੇ ਮਹੀਨੇ ਸਵੱਛਤਾ ਹੀ ਸੇਵਾ (ਫੇਜ਼-2) ਦੀ ਸ਼ੁਰੂਆਤ ਕਰਦਿਆਂ ਕੂੜੇ/ਕੂੜੇ ਦੇ ਡੰਪ, ਛੱਪੜਾਂ ਦੀ ਸਫ਼ਾਈ ਕਰਨ ਤੋਂ ਇਲਾਵਾ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਸੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।