Ludhiana News: ਪੰਜਾਬ ਵਿੱਚ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਕਸਬੇ ਦੇ ਪਿੰਡ ਬਲੀਆਂ ਵਿੱਚ ਸੋਮਵਾਰ ਰਾਤ ਪੁਰਾਣੀ ਰੰਜਿਸ਼ ਕਾਰਨ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਦਿਨੇਸ਼ ਭਾਰਦਵਾਜ ਨੂੰ ਛੇ ਗੋਲੀਆਂ ਲੱਗੀਆਂ ਤੇ ਉਸ ਦੀ ਹਾਲਤ ਗੰਭੀਰ ਹੈ। 


ਸੂਤਰਾਂ ਮੁਤਾਬਕ ਦਿਨੇਸ਼ ਸੋਮਵਾਰ ਨੂੰ ਪਿੰਡ ਦੇ ਬੱਸ ਸਟਾਪ 'ਤੇ ਮੌਜੂਦ ਸੀ, ਜਦੋਂ ਸਿੰਮੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਘੇਰ ਲਿਆ। ਸਮਰਾਲਾ ਦੇ ਰਹਿਣ ਵਾਲੇ ਸਿੰਮੀ ਨਾਲ ਦਿਨੇਸ਼ ਦੀ ਪੁਰਾਣੀ ਦੁਸ਼ਮਣੀ ਸੀ। ਉਨ੍ਹਾਂ ਨੇ ਕਥਿਤ ਤੌਰ 'ਤੇ ਦਿਨੇਸ਼ 'ਤੇ ਛੇ ਗੋਲੀਆਂ ਚਲਾਈਆਂ ਤੇ ਬਾਅਦ ਵਿਚ ਮੌਕੇ ਤੋਂ ਫ਼ਰਾਰ ਹੋ ਗਏ। 


ਪੁਲਿਸ ਮੁਤਾਬਕ, ਦਿਨੇਸ਼ ਦੇ ਢਿੱਡ ਵਿੱਚ ਚਾਰ ਗੋਲੀਆਂ ਲੱਗੀਆਂ, ਜਦਕਿ ਪੈਰ ਅਤੇ ਹੱਥ 'ਤੇ ਇੱਕ-ਇੱਕ ਗੋਲੀ ਲੱਗੀ। ਉਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਇੱਥੋਂ ਦੇ ਸੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਮਰਾਲਾ ਦੇ ਐੱਸਐੱਚਓ ਭਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਆਪਸ ਵਿੱਚ ਭਿੜੇ ਕੈਦੀ , ਜ਼ਖਮੀ ਕੈਦੀਆਂ ਨੂੰ ਹਸਪਤਾਲ ਲਿਆਂਦਾ , ਪਰਿਵਾਰਕ ਮੈਂਬਰ ਬੋਲੇ - ਸੁਰੱਖਿਅਤ ਨਹੀਂ ਜੇਲ੍ਹਾਂ


ਲੁਧਿਆਣਾ ਦੀ ਕੇਂਦਰੀ ਜ਼ੇਲ ਅਕਸਰ ਹੀ ਸੁਰੱਖਿਆ ਦੇ ਵਿਚ ਰਹਿੰਦੀ ਹੈ। ਤਾਜ਼ਾ ਮਾਮਲਾ ਦੇਰ ਰਾਤ ਦਾ ਹੈ, ਜਦੋਂ ਰੋਟੀ ਦੇ ਸਮੇਂ ਕੈਦੀ ਆਪਸ ਵਿੱਚ ਭਿੜ ਗਏ। ਮਾਮਲਾ ਹੋਰਨਾਂ ਕੈਦੀਆਂ ਵੱਲੋਂ ਹਮਲੇ ਦਾ ਦੱਸਿਆ ਜਾ ਰਿਹਾ ਹੈ। ਪੀੜਿਤ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ 'ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਕੁਝ ਵਿੱਚ ਬੰਦ ਕੈਦੀਆਂ ਨੇ ਹਮਲਾ ਕੀਤਾ ਹੈ, ਏਥੋਂ ਤੱਕ ਕਿ ਜੋ ਛੁਡਵਾਉਣ ਆਏ ,ਉਹਨਾਂ ਦੇ ਵੀ ਸੂਏ ਦੇ ਵਾਰ ਕੀਤੇ ਗਏ ਹਨ। 
 
ਪੁਲਿਸ ਨੇ ਕਿਹਾ ਕਿ ਉਹ ਜੇਲ੍ਹ 'ਚੋਂ ਆਏ ਹਨ। ਹਸਪਤਾਲ 'ਚ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਜੇਲ੍ਹ ਲਿਜਾਇਆ ਗਿਆ ਹੈ। ਜਿਨ੍ਹਾਂ 'ਤੇ ਹਮਲਾ ਹੋਇਆ ,ਉਨ੍ਹਾਂ 'ਚ ਬੋਬੀ, ਸਾਹਿਲ ਅਤੇ ਚੇਤਨ ਸ਼ਾਮਿਲ ਹਨ , ਜੋ ਕਿ ਪਹਿਲਾਂ ਤੋਂ ਹੀ ਲੜਾਈ ਝਗੜੇ ਦੇ ਕੇਸ 'ਚ ਬੰਦ ਸਨ।