Ludhiana News: ਲੁਧਿਆਣਾ ਦੇ ਇੱਕ ਮਸ਼ਹੂਰ ਢਾਬੇ ਤੋਂ ਮੰਗਵਾਏ ਗਏ ਖਾਣੇ ਵਿੱਚੋਂ ਕੀੜਾ ਨਿਕਲਣ ਤੋਂ ਬਾਅਦ ਹੰਗਾਮਾ ਹੋ ਗਿਆ। ਖਾਣਾ ਖਾਣ ਤੋਂ ਬਾਅਦ 2 ਲੋਕਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਆਉਣ ਲੱਗੀਆਂ। ਜਦੋਂ ਗਾਹਕ ਨੇ ਖਾਣੇ ਨੂੰ ਬਾਰੀਕੀ ਨਾਲ ਵੇਖਿਆ ਤਾਂ ਉਸ ਵਿੱਚੋਂ ਉਸ ਨੂੰ ਮਰਿਆ ਹੋਇਆ ਕੀੜਾ ਮਿਲਿਆ। ਢਾਬੇ 'ਚ ਕੀੜਾ ਵੇਖ ਕੇ ਗਾਹਕ ਸ਼ਿਕਾਇਤ ਕਰਨ ਲਈ ਢਾਬੇ 'ਤੇ ਪਹੁੰਚਿਆ ਪਰ ਢਾਬਾ ਮਾਲਕ ਨੇ ਉਸ ਦੀ ਇੱਕ ਨਾ ਸੁਣੀ ਅਤੇ ਉਲਟਾ ਉਸ 'ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ।



ਸੂਚਨਾ ਮਿਲਦੇ ਹੀ ਫੂਡ ਸੈਫਟੀ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਢਾਬੇ ਦੀ ਰਸੋਈ ਤੋਂ ਸੈਂਪਲ ਲੈ ਕੇ ਢਾਬੇ ਦਾ ਚਲਾਨ ਕੀਤਾ। ਗਾਹਕ ਅਸ਼ੋਕ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਦੁਪਹਿਰ ਦੇ ਖਾਣੇ ਸਮੇਂ ਘੰਟਾਘਰ ਚੌਕ ਦੇ ਗਿਆਨ ਢਾਬੇ ਤੋਂ ਪੁਲਾਓ ਮੰਗਵਾਇਆ ਸੀ। ਉਸ ਨੂੰ ਅਤੇ ਉਸ ਦੇ ਇਕ ਸਾਥੀ ਨੇ ਜਿਵੇਂ ਹੀ ਥੋੜਾ ਜਿਹਾ ਖਾਧਾ ਤਾਂ ਉਨ੍ਹਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਥਾਲੀ 'ਤੇ ਪਏ ਭੋਜਨ ਨੂੰ ਉਸ ਨੇ ਬਾਰੀਕੀ ਨਾਲ ਜਾਂਚਿਆ ਤਾਂ ਉਸ ਨੂੰ ਉਸ 'ਚੋਂ ਮਰਿਆ ਹੋਇਆ ਕੀੜਾ ਮਿਲਿਆ। ਜਦੋਂ ਉਹ ਸ਼ਿਕਾਇਤ ਕਰਨ ਢਾਬੇ 'ਤੇ ਗਿਆ ਤਾਂ ਢਾਬਾ ਮਾਲਕ ਨੇ ਦੁਰਵਿਵਹਾਰ ਕਰਦੇ ਹੋਏ ਕਿਹਾ, ਤੁਸੀਂ ਖੁਦ ਹੀ ਖਾਣੇ 'ਚ ਕੀੜਾ ਪਾਇਆ ਹੋਵੇਗਾ।



ਸਿਹਤ ਵਿਭਾਗ ਨੂੰ ਸੂਚਿਤ ਕਰਨ ਤੋਂ ਬਾਅਦ ਫੂਡ ਸੈਫਟੀ ਅਫਸਰ ਸਤਵਿੰਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਸਤਵਿੰਦਰ ਸਿੰਘ ਨੇ ਰਸੋਈ ਦਾ ਮੁਆਇਨਾ ਕੀਤਾ ਤਾਂ ਪਾਇਆ ਗਿਆ ਕਿ ਢਾਬੇ 'ਚ unhygienic ਤਰੀਕੇ ਨਾਲ ਖਾਣਾ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਢਾਬੇ ਦਾ ਚਲਾਨ ਕੀਤਾ ਗਿਆ। ਫੂਡ ਸੈਫਟੀ ਟੀਮ ਨੇ ਰਸੋਈ ਤੋਂ ਪਰੋਸੇ ਜਾ ਰਹੇ ਖਾਣੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ