Punjab News: ਆਪਣੇ ਪਰਿਵਾਰ ਦੀ ਗਰੀਬ ਦੂਰ ਕਰਨ ਲਈ ਛੋਟੇ ਜਿਹੇ ਕਿਸਾਨ ਦੀ ਧੀ ਨੇ ਨੌਂ ਸਾਲ ਪਹਿਲਾਂ ਵਿਦੇਸ਼ ਵੱਲ ਦਾ ਰੁਖ ਕੀਤਾ ਸੀ। ਪਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬ੍ਰਹਮਪੁਰ ਦੀ ਇਸ ਕੁੜੀ ਕੀ ਪਤਾ ਸੀ ਕਿ ਸੋਸ਼ਲ ਮੀਡੀਆ ਗਤੀਵਿਧੀਆਂ ਕਾਰਨ ਮਸ਼ਹੂਰ ਹੋਣਾ ਉਸ ਨੂੰ ਮਹਿੰਗਾ ਪੈ ਜਾਵੇਗਾ। ਇਸ ਮੁਟਿਆਰ ਨੂੰ ਮਸ਼ਹੂਰ ਹੋਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਅਮਰੀਕਾ ਜਾਣ ਤੋਂ ਪੰਜ ਮਹੀਨੇ ਬਾਅਦ ਉਸ ਦੇ ਪੁਰਾਣੇ ਮਿੱਤਰ ਨੇ ਉਸ ਨੂੰ ਰੋਜ਼ਵਿਲੇ ਦੇ ਵੈਸਟਫੀਲਡ ਗੈਲਰੀਆ ਦੇ ਗੈਰਾਜ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਇੱਕ ਪੰਜਾਬੀ ਮੁੰਡੇ ਵੱਲੋਂ ਪੰਜਾਬੀ ਕੁੜੀ ਦਾ ਕਤਲ ਕਰ ਦਿੱਤਾ ਗਿਆ। 



ਕੁੜੀ ਦੇ ਪਰਿਵਾਰ ਵਾਲਿਆਂ ਲਈ ਬਹੁਤ ਹੀ ਮੁਸ਼ਕਿਲ ਘੜੀ ਹੈ। ਇੱਕ ਤਾਂ ਉਨ੍ਹਾਂ ਨੇ ਆਪਣੀ ਧੀ ਨੂੰ ਗੁਆ ਲਿਆ ਹੈ ਤੇ ਦੂਜੀ ਉਸ ਦੀ ਲਾਸ਼ ਲੈਣ ਲਈ ਵੀ ਦੌੜ ਭੱਜ ਕਰਨੀ ਪੈ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕੁੜੀ ਦੀ ਲਾਸ਼, ਮੌਤ ਦੇ ਹਫ਼ਤੇ ਬਾਅਦ ਵੀ ਰੋਜ਼ਵਿਲੇ ਪੁਲਿਸ ਦੀ ਹਿਰਾਸਤ ਵਿੱਚ ਮੁਰਦਾਘਰ ਵਿੱਚ ਪਈ ਹੈ।


ਸਿਮਰਨਜੀਤ ਸਿੰਘ (29) ਵੱਜੋਂ ਪਛਾਣ ਕਰਦਿਆਂ ਕਥਿਤ ਕਾਤਲ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਹਰਪ੍ਰੀਤ ਕੌਰ ਉਰਫ਼ ਬਲੌਗਰ ਨਵ ਸਰਾਂ (34), ਜਿਸ ਨੇ ਆਪਣੇ ਦੋ ਭੈਣ-ਭਰਾਵਾਂ ਨਾਲ ਮਿਲ ਕੇ ਬਚਪਨ ਵੇਲੇ ਬ੍ਰਹਮਪੁਰ ਵਿਖੇ ਰਹਿੰਦਿਆਂ ਖੇਤਾਂ ਵਿੱਚ ਵਾਹੀ ਦਾ ਕੰਮ ਵੀ ਕਰਵਾਇਆ ਸੀ। ਨੌਂ ਸਾਲ ਪਹਿਲਾਂ ਖੁਸ਼ਹਾਲੀ ਦੀ ਭਾਲ ਵਿੱਚ ਮਲੇਸ਼ੀਆ ਚਲੀ ਗਈ ਸੀ। ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਤੋਂ ਇਲਾਵਾ ਨਵ ਸਰਾਂ ਪਿਛਲੇ ਸਮੇਂ ਦੌਰਾਨ ਮਸ਼ਹੂਰ ਬਲੌਗਰ ਅਤੇ ਸੋਸ਼ਲ ਮੀਡੀਆ ਕਲਾਕਾਰ ਵੱਜੋਂ ਉਭਰੀ ਸੀ, ਜਿਸ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਸਨ। ਉਹ TikTok ਉੱਤੇ ਕਾਫੀ ਐਕਟਿਵ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ