Ludhiana news: ਸਮਰਾਲਾ ਬਾਈਪਾਸ ਪਿੰਡ ਚਹਿਲਾਂ ਦੇ ਕੋਲ ਬਣੇ ਐਲੀਵੇਟਡ ਪੁੱਲ ‘ਤੇ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੁੱਲ ‘ਤੇ ਦੋ ਔਰਤਾਂ ਅਤੇ ਇੱਕ ਮਾਸੂਮ ਬੱਚਾ ਖੜ੍ਹੇ ਸਨ, ਉਸ ਵੇਲੇ ਅਚਾਨਕ ਚੰਡੀਗੜ੍ਹ ਵਲੋਂ ਇੱਕ ਤੇਜ਼ ਰਫਤਾਰ ਕਾਰ ਆਈ, ਜਿਸ ਨੇ ਤਿੰਨਾਂ ਜੀਆਂ ਨੂੰ ਟੱਕਰ ਮਾਰ ਦਿੱਤੀ।


ਟੱਕਰ ਲੱਗਣ ਕਰਕੇ ਦੋਵੇਂ ਔਰਤਾਂ ਅਤੇ ਇੱਕ ਮਾਸੂਮ ਬੱਚਾ ਕਰੀਬ 20 ਤੋਂ 25 ਮੀਟਰ ਦੂਰ ਜਾ ਕੇ ਡਿੱਗੇ। ਇਸ ਘਟਨਾ ਵਿੱਚ ਦੋ ਔਰਤਾਂ ਤੇ ਇੱਕ ਮਾਸੂਮ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਵੇਲੇ ਕੋਲ ਖੜ੍ਹੇ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆ ਰਿਹਾ ਗੱਡੀ ਚਾਲਕ ਇੰਨਾ ਤਿੰਨਾਂ ਜੀਆਂ ਵਿੱਚ ਵੱਜਿਆ, ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ।


ਇਹ ਵੀ ਪੜ੍ਹੋ: Punjab news: ਕਿਸਾਨਾਂ ਨੇ ਭਾਜਪਾ ਦੇ ਵਿਰੋਧ ਲਈ ਖਿੱਚ ਲਈ ਤਿਆਰੀ, ਦੱਸਿਆ ਵਿਰੋਧ ਕਰਨ ਦਾ ਤਰੀਕਾ


ਮ੍ਰਿਤਕਾਂ ਦੇ ਸਾਥੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਮੈਂ ਅਤੇ ਮ੍ਰਿਤਕ ਦੋ ਔਰਤਾਂ ਨਾਲ ਮਾਸੂਮ ਬੱਚਾ ਚੰਡੀਗੜ੍ਹ ਤੋਂ ਹਾਈ ਕੋਰਟ ਵਿੱਚ ਤਰੀਕ ਭੁਗਤ ਕੇ ਆ ਰਹੇ ਸੀ ਕਿ ਸਮਰਾਲਾ ਬਾਈਪਾਸ ਦੇ ਕੋਲ ਬਣੇ ਪੁੱਲ ‘ਤੇ ਜਦੋਂ ਪਹੁੰਚੇ ਤਾਂ ਮੈਨੂੰ ਯਾਦ ਆਇਆ ਕਿ ਮੈਂ ਆਪਣਾ ਹੈਲਮੇਟ ਪਿੱਛੇ ਭੁੱਲ ਆਇਆ ਹਾਂ, ਜਿੱਥੇ ਅਸੀਂ ਪਹਿਲਾਂ ਰੁਕੇ ਸੀ। ਇਸ ਕਰਕੇ ਇਨ੍ਹਾਂ ਨੂੰ ਪੁੱਲ ਦੇ ਕੰਢੇ ਖੜਾ ਕਰਕੇ ਆਪਣਾ ਹੈਲਮਟ ਲੈਣ ਗਿਆ ਸੀ ਤਾਂ ਜਦੋਂ ਵਾਪਸ ਆਇਆ ਤਾਂ ਪਤਾ ਚੱਲਿਆ ਕਿ ਤਿੰਨਾਂ ਜੀਆਂ ਨੂੰ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ ਹੈ, ਜਿਸ ਤੋਂ ਬਾਅਦ ਮ੍ਰਿਤਕਾਂ ਦੇ ਘਰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ।


ਉੱਥੇ ਹੀ ਪੁਲਿਸ ਪੁਲਿਸ ਨੇ ਇਨ੍ਹਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਮੌਕੇ ਤੇ ਸਮਰਾਲਾ ਪੁਲਿਸ ਨੇ ਪਹੁੰਚ ਕੇ ਤਿੰਨਾਂ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਮਰਾਲਾ ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਏਐਸਆਈ ਚੇਤ ਸਿੰਘ ਨੇ ਦੱਸਿਆ ਕਿ ਸਾਨੂੰ 112 ਨੰਬਰ ‘ਤੇ ਪਤਾ ਲੱਗਿਆ ਕਿ ਇੱਕ ਦੁਰਘਟਨਾ ਸਮਰਾਲਾ ਬਾਈਪਾਸ ਦੇ ਕੋਲ ਹੋਈ ਹੈ ਤਾਂ ਅਸੀਂ ਤੁਰੰਤ ਮੌਕੇ ‘ਤੇ ਪਹੁੰਚੇ। ਇੱਥੇ ਆ ਕੇ ਪਤਾ ਲੱਗਿਆ ਕਿ ਦੁਰਘਟਨਾ ਵਿੱਚ ਦੋ ਔਰਤਾਂ ਇੱਕ ਮਾਸੂਮ ਬੱਚੇ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਅਸੀਂ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਤਿੰਨਾਂ ਜੀਆਂ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਭੇਜ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।


ਇਹ ਵੀ ਪੜ੍ਹੋ: Arvind Kejriwal News: ਸ਼ਹੀਦ ਭਗਤ ਸਿੰਘ ਅਤੇ ਅੰਬੇਡਕਰ ਵਿਚਾਲੇ ਕੇਜਰੀਵਾਲ ਦਾ ਫੋਟੋ ਦੇਖ ਕੇ ਭੜਕਿਆ ਸ਼ਹੀਦ-ਏ-ਆਜ਼ਮ ਦਾ ਪੋਤਰਾ! AAP ਨੂੰ ਦਿੱਤੀ ਸਖ਼ਤ ਹਿਦਾਇਤ