Patiala news: ਪਟਿਆਲਾ ਜੇਲ੍ਹ 'ਚ ਬੰਦ ਪਾਕਿਸਤਾਨੀ ਜਾਸੂਸ ਅਮਰੀਕ ਸਿੰਘ ਨੂੰ ਸਮਾਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਸ ਦਾ ਮੈਡੀਕਲ ਕਰਵਾਇਆ ਗਿਆ। ਇਸ ਸਬੰਧੀ ਥਾਣੇਦਾਰ ਅਮਨਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ ਪਟਿਆਲਾ ਜੇਲ੍ਹ 'ਚ ਨਸ਼ਾ ਵੇਚਣ ਦੇ ਦੋਸ਼ 'ਚ ਬੰਦ ਕਥਿਤ ਦੋਸ਼ੀ ਤੋਂ ਪੁਲਿਸ ਨੇ ਪਿਛਲੇ ਸਾਲ 8 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਜਾਣਕਾਰੀ ਅਨੁਸਾਰ ਪੁਲਿਸ ਨੂੰ ਪਤਾ ਲੱਗਿਆ ਕਿ ਇਸ ਤੋਂ ਪਹਿਲਾਂ ਇਹ ਕਥਿਤ ਦੋਸ਼ੀ ਪਾਕਿਸਤਾਨ ਦੀ ISI ਏਜੰਸੀ ਨਾਲ ਕੰਮ ਕਰਦਾ ਸੀ। ਕਥਿਤ ਮੁਲਜ਼ਮ ਨੇ ਆਈ.ਐਸ.ਆਈ ਏਜੰਟ ਸ਼ੇਰ ਸਿੰਘ ਨੂੰ140 ਪੰਨਿਆਂ ਦੀ ਰਿਪੋਰਟ ਭੇਜੀ ਸੀ।
ਉੱਥੇ ਹੀ ਨਸ਼ਾ ਤਸਕਰੀ ਦੇ ਮਾਮਲੇ 'ਚ ਜੇਲ੍ਹ ਅੰਦਰ ਬੰਦ ਅਮਰੀਕ ਸਿੰਘ ਦੇਧਨਾ ਨੇ ਜੇਲ੍ਹ ਦੇ ਅੰਦਰ ਵੀ ਅੱਤਵਾਦੀਆਂ ਨਾਲ ਨਜਦੀਕੀ ਰੱਖੀ ਹੋਈ ਸੀ। ਉਸ ਦੀਆਂ ਜੇਲ੍ਹ ਅੰਦਰਲੀਆਂ ਇਨ੍ਹਾਂ ਸਰਗਰਮੀਆਂ ਨੂੰ ਦੇਖਦਿਆਂ ਜੇਲ੍ਹ ਪ੍ਰਬੰਧਕਾਂ ਨੇ ਉਸ ਨੂੰ ਬੰਦ ਚੱਕੀਆਂ 'ਚ ਵੱਖਰਾ ਰੱਖਿਆ ਹੋਇਆ ਸੀ ਤਾਂ ਜੋ ਉਹ ਦਹਿਸ਼ਤਗਰਦਾਂ ਅਤੇ ਵੱਡੇ ਗੈਂਗਸਟਰਾਂ ਦੇ ਸੰਪਰਕ 'ਚ ਨਾ ਰਹਿ ਸਕੇ।
ਇਹ ਵੀ ਪੜ੍ਹੋ: ਨਸ਼ਿਆਂ ਖ਼ਿਲਾਫ਼ ਡਟੇ ਕਿਸਾਨ! ਅਸਲ ਜੜ੍ਹ ਨਸ਼ਿਆਂ ਦੇ ਵੱਡੇ ਸੌਦਾਗਰਾਂ ਦੇ ਘਰ ਤੋਂ ਚੱਲ ਰਹੀ, ਸਜ਼ਾ ਦਵਾਉਣ ਲਈ ਵੰਗਾਰਿਆ
ਅਜਿਹੇ 'ਚ ਪੁਲਿਸ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਉਨ੍ਹਾਂ ਨੇ ਭਾਰਤੀ ਫ਼ੌਜ ਦੀ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਦੇ ਏਜੰਟ ਸ਼ੇਰ ਖ਼ਾਨ ਨੂੰ ਭੇਜ ਦਿੱਤੀ ਹੈ। ਇੰਨਾ ਹੀ ਨਹੀਂ ਜੇਲ੍ਹ ਦੇ ਅੰਦਰ ਉਸ ਨੂੰ ਮੋਬਾਈਲ ਫੋਨ ਦੇਣ ਵਾਲੇ ਵਿਅਕਤੀ ਬਾਰੇ ਵੀ ਪੁਲਿਸ ਵੱਲੋਂ ਅਜੇ ਤੱਕ ਪੁੱਛਗਿਛ ਕਰਨੀ ਬਾਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਲ 20 22 'ਚ ਜਦੋਂ ਅਮਰੀਕ ਸਿੰਘ ਦੇਧਨਾ ਨੂੰ ਪਟਿਆਲਾ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ ਤਾਂ ਪੁਲਿਸ ਨੂੰ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਦੀ ਸੂਚਨਾ ਮਿਲੀ ਸੀ ਪਰ ਮੌਕੇ 'ਤੇ ਸਬੂਤ ਨਹੀਂ ਮਿਲ ਸਕੇ ਸਨ। ਪੁਲਿਸ ਵੱਲੋਂ ਜੇਲ੍ਹ ਅੰਦਰ ਮੁਲਜ਼ਮਾਂ ਨਾਲ ਮੁਲਾਕਾਤ ਕਰਨ ਦੀ ਜਾਂਚ ਅਤੇ ਜਾਂਚ ਤੋਂ ਬਾਅਦ ਪੁਲਿਸ ਨੂੰ ਸਬੂਤ ਮਿਲੇ ਅਤੇ ਤੁਰੰਤ ਮਾਮਲਾ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ: Punjab Politics : ਆਮ ਆਦਮੀ ਪਾਰਟੀ ਦਾ ਐਲਾਨ, ਕਾਂਗਰਸ ਨਾਲ ਕੋਈ ਗੱਠਜੋੜ ਨਹੀਂ, ਸਾਰੀਆਂ ਸੀਟਾਂ 'ਤੇ ਲੜਾਂਗੇ ਚੋਣ