Sangrur news: ਸੰਗਰੂਰ ਦੇ ਪਿੰਡ ਜਹਾਂਗੀਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਦੀ ਗੱਡੀ 'ਤੇ ਕਿਸਾਨ ਯੂਨੀਅਨ ਡਕੌਂਦਾ ਦੇ ਝੰਡੇ ਲੈ ਕੇ ਆਏ ਕਿਸਾਨ ਹਮਲਾ ਕਰ ਰਹੇ ਹਨ। ਦੱਸ ਦਈਏ ਕਿ ਪਹਿਲਾਂ ਗੱਡੀ ਦੇ ਅੱਗੇ ਕਿਸਾਨ ਤੇ ਫਿਰ ਕਿਸਾਨ ਔਰਤਾਂ ਆਈਆਂ, ਜਿਨ੍ਹਾਂ ਨੇ ਗੱਡੀ ਭਜਾਉਂਦਿਆਂ ਹੋਇਆਂ ਕਿਸਾਨ ਯੂਨੀਅਨ ਡਕੌਂਦਾ ਦੇ ਝੰਡੇ ਦੇ ਨਾਲ ਗੱਡੀ ਦੇ ਸ਼ੀਸ਼ੇ 'ਤੇ ਹਮਲਾ ਕੀਤਾ।


ਇੱਥੇ ਤੁਹਾਨੂੰ ਦੱਸ ਦਈਏ ਕਿ ਪਿੰਡ ਜ਼ਹਾਂਗੀਰ ਵਿੱਚ ਦੋ ਧਿਰਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਮਾਮਲੇ ਵਿੱਚ ਬੀਤੇ ਦਿਨੀਂ ਪੀੜਤ ਪੱਖ ਦੇ ਸਮਰਥਨ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਉੱਥੇ ਜਾ ਕੇ ਜ਼ਮੀਨ 'ਤੇ ਕਬਜ਼ਾ ਕਰਨ ਲੱਗੇ ਤਾਂ ਇਸ ਦੌਰਾਨ ਕਿਸਾਨ ਯੂਨੀਅਨ ਡਕੌਂਦਾ ਵਲੋਂ ਝੰਡੇ ਲੈ ਕੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਵੇਲੇ ਦੋਹਾਂ ਧਿਰਾਂ ਵਿਚਕਾਰ ਟਕਰਾਅ ਹੋ ਗਿਆ।


ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ, ਅਸੀਂ ਸ਼ਿਕਾਇਤ ਕਰਾਂਗੇ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਵੀ ਕਰਾਂਗੇ। ਪੁਲਿਸ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ, ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


ਜਾਣਕਾਰੀ ਮੁਤਾਬਕ ਸੰਗਰੂਰ ਦੇ ਜਹਾਂਗੀਰ ਪਿੰਡ ਵਿੱਚ ਦੋਹਾਂ ਪਖਾਂ ਵਿਚਕਾਰ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਅਤੇ ਮਾਮਲਾ ਹਾਈਕੋਰਟ ਵਿੱਚ ਹੈ। ਇਸ ਮਾਮਲੇ ਵਿੱਚ ਦੋਵੇਂ ਧਿਰ 12 ਕਿੱਲੇ ਜ਼ਮੀਨ 'ਤੇ ਦਾਅਵੇਦਾਰੀ ਠੋਕ ਰਹੀਆਂ ਹਨ। ਉੱਥੇ ਹੀ ਇਸ ਮਾਮਲੇ ਵਿੱਚ ਦੋਵੇਂ 2 ਕਿਸਾਨ ਸੰਗਠਨ ਆਹਮਣੇ-ਸਾਹਮਣੇ ਹਨ।


ਇਹ ਵੀ ਪੜ੍ਹੋ: Ludhiana News : ਮੀਂਹ ਦੌਰਾਨ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਖ਼ਤਰਨਾਕ ਹਾਦਸਾ, ਤਿੰਨ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਕਈ ਜ਼ਖ਼ਮੀ


ਦੱਸ ਦਈਏ ਕਿ ਕਿਰਨਜੀਤ ਕੌਰ, ਜਿਸ ਕੋਲ ਪਹਿਲਾਂ ਜ਼ਮੀਨ ਸੀ, ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਉਸ ਦੇ ਹੱਕ ਵਿੱਚ ਆ ਗਈ ਹੈ ਅਤੇ ਹੁਣ ਗੁਰਚਰਨ ਸਿੰਘ ਜੋ ਇਹ ਕਹਿ ਰਿਹਾ ਹੈ ਕਿ ਮੈਂ ਜ਼ਮੀਨ ਖਰੀਦੀ ਸੀ, ਉਸ ਦੇ ਹੱਕ ਵਿੱਚ ਯੂਨੀਅਨ ਡਕੌਂਦਾ ਪਹੁੰਚ ਗਈ ਹੈ।


ਉੱਥੇ ਹੀ ਇਸ ਮਾਮਲੇ 'ਤੇ ਧੂਰੀ ਦੇ ਐਸਐਸਪੀ ਯੋਗੇਸ਼ ਸ਼ਰਮਾ ਮੁਤਾਬਕ ਪਿੰਡ ਜਹਾਂਗੀਰ ਵਿੱਚ 2005 ਤੋਂ ਇਹ ਵਿਵਾਦ ਚੱਲ ਰਿਹਾ ਹੈ, ਜਿਸ ਵਿੱਚ ਦੋ ਪਾਰਟੀਆਂ ਆਹਮਣੇ-ਸਾਹਮਣੇ ਹਨ। ਕਿਰਨਜੀਤ ਕੌਰ ਅਤੇ ਗੁਰਚਰਣ ਸਿੰਘ। ਇੱਕ ਪਾਸੇ ਜਿੱਥੇ ਗੁਰਚਰਣ ਸਿੰਘ ਕਹਿ ਰਿਹਾ ਹੈ ਕਿ ਉਸ ਨੇ ਜ਼ਮੀਨ ਖਰੀਦੀ ਹੈ ਅਤੇ ਦੂਜੇ ਪਾਸੇ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਜ਼ਮੀਨ ਧੋਖੇ ਨਾਲ ਰਜਿਸਟਰੀ ਕਰਵਾ ਕੇ ਆਪਣੇ ਨਾਮ ਕਰਵਾ ਲਈ ਹੈ। 


ਉੱਥੇ ਹੀ ਦੋਵੇਂ ਪੱਖ ਅਦਾਲਤ ਵਿੱਚ ਹਨ ਪਰ ਹੁਣ ਪੁਲਿਸ ਅਨੁਸਾਰ ਕਿਰਨਜੀਤ ਕੌਰ ਦੇ ਹੱਕ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਕ ਤਕੜਾ ਮੋਰਚਾ ਲਾ ਦਿੱਤਾ ਗਿਆ ਹੈ ਅਤੇ ਗੁਰਚਰਨ ਸਿੰਘ ਡਕੌਂਦਾ ਦੇ ਹੱਕ ਵਿੱਚ ਭਾਰਤੀ ਕਿਸਾਨ ਜਥੇਬੰਦੀ ਡਕੌਂਦਾ ਹੈ। ਪੁਲਸ ਕਹਿ ਰਹੀ ਹੈ ਕਿ ਪ੍ਰਸ਼ਾਸਨ ਜੋ ਵੀ ਫੈਸਲਾ ਕਰੇਗਾ, ਉਸ ਨੂੰ ਹੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੀਦਾ ਹੈ, ਜਿੱਥੇ ਤਣਾਅ ਦੀ ਸਥਿਤੀ ਨਹੀਂ ਬਣਨ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: Ludhiana Murder : ਗੁਆਂਢੀ ਹੀ ਨਿਕਲਿਆ ਲੁਧਿਆਣਾ ਦੇ ਤੀਹਰੇ ਕਤਲ ਦਾ ਕਾਤਲ, ਜਵਾਕ ਨਾ ਹੋਣ ਕਰਕੇ ਮਾਰਦੇ ਸੀ ਮਿਹਣੇ!