Ludhiana Crime News : ਪੁਲਿਸ ਨੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਤਲ ਕੋਈ ਹੋਰ ਨਹੀਂ ਬਲਕਿ ਉਹਨਾਂ ਦਾ ਗੁਆਂਢੀ ਰੋਬਿਨ ਨਿਕਲਿਆ ਹੈ। ਪੁਲਿਸ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ 12 ਘੰਟਿਆਂ ਵਿੱਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਅਕਸਰ ਰੌਬਿਨ ਨਾਲ ਗੱਲਾਂ ਕਰਦੀ ਰਹਿੰਦੀ ਸੀ, ਕਿ ਉਸ ਦੀ ਪਤਨੀ ਨੂੰ ਬੱਚਾ ਕਿਉਂ ਨਹੀਂ ਹੋ ਰਿਹਾ। ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ ਅਤੇ ਉਸ ਨੇ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। 



ਹਮਲੇ ਦੀ ਰਾਤ ਜਦੋਂ ਸੁਰਿੰਦਰ ਕੌਰ ਉੱਤੇ ਰੌਬਿਨ ਨੇ ਹਥੌੜੇ ਨਾਲ ਹਮਲਾ ਕੀਤਾ ਤਾਂ ਉਸ ਦੀ ਆਵਾਜ਼ ਨਾਲ ਉਸ ਦਾ ਪਤੀ ਚਮਨ ਲਾਲ ਅਤੇ ਉਸ ਦੀ ਮਾਂ ਵੀ ਉੱਠੇ ਖੜ੍ਹੇ ਹੋਏ, ਜਿਸ ਕਾਰਨ ਦੋਸ਼ੀ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਤੇ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਨ ਤੋਂ ਬਾਅਦ ਉਸ ਨੇ ਘਟਨਾ ਨੂੰ ਹਾਦਸਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਲਈ ਉਸ ਨੇ ਕਮਰੇ 'ਚ ਸਿਲੰਡਰ ਖੁੱਲ੍ਹਾ ਰੱਖਿਆ, ਇੰਨਾ ਹੀ ਨਹੀਂ, ਅਪਰਾਧੀ ਕਮਰੇ ਦੇ ਵਿੱਚ ਪਈਆਂ ਕੁਝ ਚੀਜ਼ਾਂ ਨੂੰ ਵੀ ਚੋਰੀ ਕਰਕੇ ਲੈ ਗਿਆ ਤਾਂ ਕਿ ਪੁਲਿਸ ਨੂੰ ਲੱਗੇ ਕੇ ਚੋਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪਰ ਪੁਲਿਸ ਨੇ ਇਸ ਘਟਨਾ ਨੂੰ ਇਲਾਕਾ ਵਾਸੀਆਂ ਦੀ ਮਦਦ ਨਾਲ ਹੱਲ ਕਰ ਲਿਆ।



ਡੀਜੀਪੀ ਗੌਰਵ ਯਾਦਵ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਲੁਧਿਆਣਾ ਦੇ ਤੀਹਰੇ ਕਤਲ ਕਾਂਡ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 12 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।




 


ਦੱਸ ਦੇਈਏ ਕਿ ਲੁਧਿਆਣਾ ਦੇ ਸਲੇਮ ਟਾਬਰੀ ਦੇ ਨਿਊ ਜਨਕਪੁਰੀ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਇੱਕ ਘਰ 'ਚੋਂ ਤਿੰਨ ਬਜ਼ੁਰਗਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਤਿੰਨਾਂ ਦਾ ਗਲਾ ਵੀ ਵੱਢ ਦਿੱਤਾ ਗਿਆ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਾਤਲਾਂ ਨੇ ਜਾਂਦੇ ਸਮੇਂ ਰਸੋਈ ਵਿੱਚ ਗੈਸ ਸਟੋਵ ਨੂੰ ਚਾਲੂ ਕਰ ਦਿੱਤਾ ਅਤੇ ਕਮਰੇ ਦੇ ਕੋਲ ਧੂਪ ਸਟਿੱਕ ਜਗਾ ਦਿੱਤੀ ਤਾਂ ਜੋ ਘਰ ਨੂੰ ਅੱਗ ਲੱਗ ਜਾਵੇ ਅਤੇ ਧਮਾਕਾ ਹੋ ਜਾਵੇ ਅਤੇ ਇਹ ਕਤਲੇਆਮ ਹਾਦਸਾ ਬਣ ਸਕਦਾ ਹੈ।