Assembly Election 2022 LIVE Updates: ਪ੍ਰਧਾਨ ਮੰਤਰੀ ਮੋਦੀ ਨੇ ਯੂਪੀ 'ਚ ਰੈਲੀ ਨੂੰ ਕੀਤਾ ਸੰਬੋਧਨ, ਅਖਿਲੇਸ਼ ਯਾਦਵ ਦਾ ਨਾਂ ਲਏ ਬਿਨਾਂ ਸਾਧਿਆ ਨਿਸ਼ਾਨਾ
Assembly Elections 2022 News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਪੀ ਦੇ ਬਾਰਾਬੰਕੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਖਿਲੇਸ਼ ਯਾਦਵ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਚੌਥੇ ਪੜਾਅ ਲਈ ਵੋਟਿੰਗ ਹੋਈ ਹੈ। ਸ਼ਾਮ 5 ਵਜੇ ਤੱਕ ਯੂਪੀ ਵਿੱਚ 57.45% ਵੋਟਿੰਗ ਹੋਈ ਹੈ।
ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਵੱਡਾ ਦਾਅਵਾ ਕੀਤਾ ਹੈ।ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣੇਗੀ ਇਸ ਬਾਰੇ ਅਜੇ ਕੋਈ ਕਲੀਅਰ ਮੈਂਡੇਟ ਨਹੀਂ ਹੈ, ਪੰਜਾਬ 'ਚ ਜੋ ਵੀ ਸਰਕਾਰ ਬਣੇਗੀ ਉਹ ਗੱਠਜੋੜ ਦੀ ਸਰਕਾਰ ਹੋਏਗੀ।ਪੰਜਾਬ ਬਾਰੇ ਅਜੇ ਕੋਈ ਵੀ ਨਹੀਂ ਕਹਿ ਸਕਦਾ ਕਿ ਕਿਸਦੀ ਸਰਕਾਰ ਬਣੇਗੀ, ਪਰ ਬੀਜੇਪੀ ਤੋਂ ਬਿਨ੍ਹਾਂ ਪੰਜਾਬ 'ਚ ਸਰਕਾਰ ਨਹੀਂ ਬਣੇਗੀ।
ਗਰੇਵਾਲ ਨੇ ਕਿਹਾ ਕਿ, "ਸਾਡਾ ਕਿਸੇ ਨਾਲ ਗੱਠਜੋੜ ਨਹੀਂ ਹੈ।ਅਸੀਂ ਪੰਜਾਬ ਦੀ ਭਲਾਈ ਲਈ ਕੰਮ ਕਰਦੇ ਹਾਂ ਅਤੇ ਕਰਦੇ ਰਹਾਂਗੇ।ਅਸੀਂ ਪਹਿਲੀ ਵਾਰ ਜ਼ਿਆਦਾ ਸੀਟਾਂ 'ਤੇ ਲੜ੍ਹ ਰਹੇ ਹਾਂ।ਇਸ ਨਾਲ ਸਾਡਾ ਆਧਾਰ ਵਧਿਆ ਹੈ।"
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 4 ਪੜਾਅ ਦੀ ਵੋਟਿੰਗ ਖ਼ਤਮ ਹੋ ਗਈ ਹੈ। ਸ਼ਾਮ 5 ਵਜੇ ਤੱਕ 57.45 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਖੀਰੀ (ਲਖੀਮਪੁਰ ਖੀਰੀ) ਵਿੱਚ 62.42%, ਪੀਲੀਭੀਤ ਵਿੱਚ 61.33% ਅਤੇ ਰਾਏਬਰੇਲੀ ਵਿੱਚ 58.40% ਨਾਲ ਦਰਜ ਕੀਤਾ ਗਿਆ।
ਉੱਤਰ ਪ੍ਰਦੇਸ਼ 'ਚ ਅੱਜ ਯਾਨੀ 23 ਫਰਵਰੀ ਨੂੰ ਚੌਥੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਇੱਕ ਪਾਸੇ ਜਿੱਥੇ ਚੋਣਾਂ ਵਿੱਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਕੁਝ ਆਗੂ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਨੇਤਾ ਪੂਜਾ ਦਾ ਸਹਾਰਾ ਲੈਂਦੇ ਵੀ ਨਜ਼ਰ ਆ ਰਹੇ ਹਨ। ਹਾਲ ਹੀ 'ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਵੀ ਲਖਨਊ ਦੇ ਮਾਰੀ ਮਾਤਾ ਮੰਦਰ 'ਚ ਆਸ਼ੀਰਵਾਦ ਲੈਂਦੇ ਦੇਖਿਆ ਗਿਆ।
ਸਪਾ ਮੁਖੀ ਅਖਿਲੇਸ਼ ਯਾਦਵ (Akhilesh Yadav) ਨੇ ਬੁੱਧਵਾਰ ਨੂੰ ਯੂਪੀ ਦੇ ਬਹਿਰਾਇਚ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਿਨਾਂ ਨਾਂ ਲਏ ਯੋਗੀ ਆਦਿਤਿਆਨਾਥ (Yogi Adityanath) ਅਤੇ ਅਮਿਤ ਸ਼ਾਹ (Amit Shah) 'ਤੇ ਨਿਸ਼ਾਨਾ ਸਾਧਿਆ। ਅਖਿਲੇਸ਼ ਨੇ ਕਿਹਾ ਕਿ ਜੋ ਭਾਜਪਾ (BJP) ਨੇਤਾ ਗਰਮੀ ਕੱਢਣ ਦੀ ਗੱਲ ਕਰ ਰਹੇ ਸਨ, ਉਹ ਦੂਜੇ ਪੜਾਅ ਤੋਂ ਬਾਅਦ ਹੀ ਠੰਡੇ ਹੋ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਯੂਪੀ ਦੇ ਲੋਕਾਂ ਦਾ ਵਿਕਾਸ ਭਾਰਤ ਦੇ ਵਿਕਾਸ ਨੂੰ ਹੁਲਾਰਾ ਦਿੰਦਾ ਹੈ। ਯੂਪੀ ਦੇ ਲੋਕਾਂ ਦੀ ਤਾਕਤ ਭਾਰਤ ਦੀ ਤਾਕਤ ਨੂੰ ਵਧਾਉਂਦੀ ਹੈ। ਯੂਪੀ ਵਿੱਚ ਇੰਨੇ ਦਹਾਕਿਆਂ ਤੱਕ ਜਿਨ੍ਹਾਂ ਕੱਟੜ ਪਰਿਵਾਰਵਾਦੀਆਂ ਦੀਆਂ ਸਰਕਾਰਾਂ ਰਹੀਆਂ, ਉਨ੍ਹਾਂ ਨੇ ਯੂਪੀ ਦੀ ਤਾਕਤ ਨਾਲ ਇਨਸਾਫ਼ ਨਹੀਂ ਕੀਤਾ। ਇਨ੍ਹਾਂ ਪਰਿਵਾਰਵਾਦੀਆਂ ਨੇ ਕਦੇ ਵੀ ਯੂਪੀ ਦੇ ਲੋਕਾਂ ਨੂੰ ਖੁੱਲ੍ਹ ਕੇ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਨਹੀਂ ਦਿੱਤਾ। ਕੱਟੜ ਪਰਿਵਾਰਵਾਦੀ ਚਾਹੁੰਦੇ ਹਨ ਕਿ ਗਰੀਬ ਹਮੇਸ਼ਾ ਉਨ੍ਹਾਂ ਦੇ ਪੈਰਾਂ 'ਤੇ ਰਹੇ, ਉਨ੍ਹਾਂ ਦੇ ਚੱਕਰ ਲਗਾਉਂਦੇ ਰਹਿਣ। ਗਰੀਬਾਂ ਦੀ ਚਿੰਤਾ ਕਰਦੇ ਹੋਏ ਅਸੀਂ ਉਨ੍ਹਾਂ ਦੇ ਜੀਵਨ ਤੋਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਯੂਪੀ ਦਾ ਗਰੀਬ ਭਾਜਪਾ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, ਚੋਣਾਂ ਦੇ ਹਰ ਪੜਾਅ ਵਿੱਚ ਇੱਕਜੁੱਟ ਹੋ ਕੇ ਭਾਜਪਾ ਨੂੰ ਆਸ਼ੀਰਵਾਦ ਦੇ ਰਿਹਾ ਹੈ। ਇਹ ਊਰਜਾ, ਇਹ ਜੋਸ਼ ਸਿਰਫ਼ ਬਾਰਾਬੰਕੀ ਅਤੇ ਅਯੁੱਧਿਆ ਤੱਕ ਹੀ ਸੀਮਤ ਨਹੀਂ ਹੈ, ਸਗੋਂ ਦੇਸ਼ ਭਰ ਦੇ ਲੋਕਤੰਤਰ ਪ੍ਰੇਮੀਆਂ ਵਿੱਚ ਅੱਜ ਜਿੱਥੇ ਚੌਥੇ ਪੜਾਅ ਦੀ ਵੋਟਿੰਗ ਚੱਲ ਰਹੀ ਹੈ, ਉੱਥੇ ਦੇ ਵੋਟਰਾਂ ਵਿੱਚ ਇਸ ਨੂੰ ਦੇਖ ਕੇ ਖਾਸ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।"
ਪਿਛੋਕੜ
Assembly Elections 2022 News and Highlights: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਬੁੱਧਵਾਰ ਨੂੰ ਯੂਪੀ ਦੇ ਬਾਰਾਬੰਕੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਖਿਲੇਸ਼ ਯਾਦਵ (AKhilesh Yadav) ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਅਤੇ ਭਾਜਪਾ (BJP) ਦੇ ਕੰਮਾਂ ਦੀ ਤਾਰੀਫ ਕੀਤੀ। ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਯੂਪੀ ਦੇ ਗਰੀਬ ਲੋਕ ਭਾਜਪਾ ਦੇ ਨਾਲ ਖੜ੍ਹੇ ਹਨ ਅਤੇ ਸੂਬੇ 'ਚ ਇਕ ਵਾਰ ਫਿਰ ਪਾਰਟੀ ਦੀ ਸਰਕਾਰ ਬਣੇਗੀ। ਪੀਐਮ ਨੇ ਕਿਹਾ ਕਿ ਭਾਜਪਾ ਸਰਕਾਰ ( BJP Government) ਨੇ ਕਰੋਨਾ ਦੇ ਦੌਰ ਵਿੱਚ ਕਰੋੜਾਂ ਗਰੀਬਾਂ ਨੂੰ ਰਾਸ਼ਨ ਦਿੱਤਾ, ਕਰੋੜਾਂ ਲੋਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਲਗਵਾ ਕੇ ਸੁਰੱਖਿਆ ਕਵਰ ਪ੍ਰਦਾਨ ਕੀਤਾ। ਇਸ ਦੌਰਾਨ ਮੋਦੀ ਨੇ ਤਿੰਨ ਤਲਾਕ ਦੀ ਪ੍ਰਥਾ ਨੂੰ ਖਤਮ ਕਰਨ ਨੂੰ ਵੱਡਾ ਕਦਮ ਦੱਸਿਆ ਅਤੇ ਕਿਹਾ ਕਿ ਪਰਿਵਾਰ ਵਾਲਿਆਂ ਨੂੰ ਇਨ੍ਹਾਂ ਮੁਸਲਿਮ ਧੀਆਂ ਦਾ ਦਰਦ ਨਹੀਂ ਦਿੱਸਦਾ।
ਪੀਐਮ ਨੇ ਬਿਨਾਂ ਨਾਮ ਲਏ ਅਖਿਲੇਸ਼ ਯਾਦਵ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ, ''ਉਹ ਕਹਿੰਦੇ ਹਨ ਕਿ ਉਹ ਪਰਿਵਾਰਵਾਦੀ ਹਨ ਅਤੇ ਪਰਿਵਾਰ ਦੇ ਦਰਦ ਨੂੰ ਸਮਝਦੇ ਹਨ। ਪਰ ਜਦੋਂ ਮੁਸਲਿਮ ਧੀਆਂ ਛੋਟੀ ਉਮਰ ਦੇ ਬੱਚਿਆਂ ਨਾਲ ਤਿੰਨ ਤਲਾਕ ਦੀ ਪ੍ਰਥਾ ਕਰਕੇ ਆਪਣੇ ਪਿਤਾ ਦੇ ਘਰ ਪਰਤਦੀਆਂ ਸਨ, ਤਾਂ ਉਨ੍ਹਾਂ ਦਾ ਦਰਦ ਨਹੀਂ ਦੇਖਿਆ? ਅਸੀਂ ਪਰਿਵਾਰਕ ਮੈਂਬਰ ਨਹੀਂ ਹਾਂ, ਪਰ ਅਸੀਂ ਪਰਿਵਾਰ ਦੇ ਮੈਂਬਰਾਂ ਦੇ ਦਰਦ ਨੂੰ ਸਮਝਦੇ ਹਾਂ। ਪੂਰਾ ਯੂਪੀ ਸਾਡਾ ਪਰਿਵਾਰ ਹੈ, ਪੂਰਾ ਦੇਸ਼ ਸਾਡਾ ਪਰਿਵਾਰ ਹੈ। ਮੁਸਲਿਮ ਧੀਆਂ ਦਾ ਦਰਦ ਇਹਨਾਂ ਘਿਨਾਉਣੇ ਪਰਿਵਾਰਾਂ ਲਈ ਕੁਝ ਵੀ ਨਹੀਂ, ਉਹਨਾਂ ਲਈ ਇਹ ਸਿਰਫ਼ ਵੋਟਾਂ ਸਨ।
ਪ੍ਰਧਾਨ ਮੰਤਰੀ ਨੇ ਕਿਹਾ, “ਯੂਪੀ ਦੇ ਲੋਕਾਂ ਦਾ ਵਿਕਾਸ ਭਾਰਤ ਦੇ ਵਿਕਾਸ ਨੂੰ ਤੇਜ਼ ਕਰਦਾ ਹੈ। ਯੂਪੀ ਦੇ ਲੋਕਾਂ ਦੀ ਤਾਕਤ ਭਾਰਤ ਦੀ ਤਾਕਤ ਨੂੰ ਵਧਾਉਂਦੀ ਹੈ। ਯੂਪੀ ਵਿੱਚ ਇੰਨੇ ਦਹਾਕਿਆਂ ਤੱਕ ਜਿਨ੍ਹਾਂ ਕੱਟੜ ਪਰਿਵਾਰਵਾਦੀਆਂ ਦੀਆਂ ਸਰਕਾਰਾਂ ਰਹੀਆਂ, ਉਨ੍ਹਾਂ ਨੇ ਯੂਪੀ ਦੀ ਤਾਕਤ ਨਾਲ ਇਨਸਾਫ਼ ਨਹੀਂ ਕੀਤਾ। ਇਨ੍ਹਾਂ ਪਰਿਵਾਰਵਾਦੀਆਂ ਨੇ ਕਦੇ ਵੀ ਯੂਪੀ ਦੇ ਲੋਕਾਂ ਨੂੰ ਖੁੱਲ੍ਹ ਕੇ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਨਹੀਂ ਦਿੱਤਾ। ਕੱਟੜ ਪਰਿਵਾਰਵਾਦੀ ਚਾਹੁੰਦੇ ਹਨ ਕਿ ਗਰੀਬ ਹਮੇਸ਼ਾ ਉਨ੍ਹਾਂ ਦੇ ਪੈਰਾਂ 'ਤੇ ਰਹੇ, ਉਨ੍ਹਾਂ ਦੇ ਚੱਕਰ ਲਗਾਉਂਦੇ ਰਹਿਣ। ਗਰੀਬਾਂ ਦੀ ਚਿੰਤਾ ਕਰਦੇ ਹੋਏ ਅਸੀਂ ਉਨ੍ਹਾਂ ਦੇ ਜੀਵਨ ਤੋਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਾਂ। ਅਤੇ ਇਹੀ ਕਾਰਨ ਹੈ ਕਿ ਅੱਜ ਯੂਪੀ ਦਾ ਗਰੀਬ ਭਾਜਪਾ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, ਚੋਣਾਂ ਦੇ ਹਰ ਪੜਾਅ ਵਿੱਚ ਇੱਕਜੁੱਟ ਹੋ ਕੇ ਭਾਜਪਾ ਨੂੰ ਆਸ਼ੀਰਵਾਦ ਦੇ ਰਿਹਾ ਹੈ। ਇਹ ਊਰਜਾ, ਇਹ ਜੋਸ਼ ਸਿਰਫ਼ ਬਾਰਾਬੰਕੀ ਅਤੇ ਅਯੁੱਧਿਆ ਤੱਕ ਹੀ ਸੀਮਤ ਨਹੀਂ ਹੈ, ਸਗੋਂ ਦੇਸ਼ ਭਰ ਦੇ ਲੋਕਤੰਤਰ ਪ੍ਰੇਮੀਆਂ ਵਿੱਚ ਅੱਜ ਜਿੱਥੇ ਚੌਥੇ ਪੜਾਅ ਦੀ ਵੋਟਿੰਗ ਚੱਲ ਰਹੀ ਹੈ, ਉੱਥੇ ਦੇ ਵੋਟਰਾਂ ਵਿੱਚ ਇਸ ਨੂੰ ਦੇਖ ਕੇ ਖਾਸ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
- - - - - - - - - Advertisement - - - - - - - - -