Inflation: ਦੇਸ਼ 'ਚ ਮਹਿੰਗਾਈ ਹੁਣ ਭਾਰਤੀ ਰਿਜ਼ਰਵ ਬੈਂਕ RBI ਦੇ ਅਨੁਮਾਨਾਂ ਤੋਂ ਵਧ ਗਈ ਹੈ। ਇੱਕ ਪਾਸੇ RBI ਨੇ ਅਨੁਮਾਨ ਲਗਾਇਆ ਸੀ ਕਿ ਦੇਸ਼ 'ਚ ਮਹਿੰਗਾਈ ਦਰ ਲਗਪਗ 5.7% ਹੋ ਸਕਦੀ ਹੈ ਪਰ ਪ੍ਰਚੂਨ ਮਹਿੰਗਾਈ ਦਰ 6.01% ਹੋ ਗਈ ਹੈ। ਦਸੰਬਰ 2021 'ਚ ਮਹਿੰਗਾਈ ਦਰ 5.66% ਸੀ। ਪਿਛਲੇ ਸਾਲ ਇਸੇ ਮਹੀਨੇ ਮਹਿੰਗਾਈ ਦਰ 4.06 ਫੀਸਦੀ ਸੀ।
ਸੂਬੇ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮਹਿੰਗਾਈ ਹਰਿਆਣਾ ਵਿੱਚ ਹੈ ਤੇ ਸਭ ਤੋਂ ਘੱਟ ਪੰਜਾਬ ਵਿੱਚ ਹੈ। 9 ਰਾਜ ਅਜਿਹੇ ਹਨ ਜਿੱਥੇ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਦਰ ਦੇਸ਼ ਦੀ ਮਹਿੰਗਾਈ ਦਰ ਨਾਲੋਂ ਵੱਧ ਹੈ। ਇੱਕ ਅੰਕੜੇ ਅਨੁਸਾਰ ਪਿੰਡਾਂ ਵਿੱਚ ਮਹਿੰਗਾਈ ਸ਼ਹਿਰਾਂ ਨਾਲੋਂ ਵੱਧ ਹੈ। ਅੰਕੜਿਆਂ ਅਨੁਸਾਰ ਪਿੰਡਾਂ 'ਚ ਮਹਿੰਗਾਈ ਦਰ 6.12% ਤੇ ਸ਼ਹਿਰਾਂ 'ਚ 5.91% ਹੈ।
ਇਹੀ ਸਥਿਤੀ ਹਰਿਆਣਾ, ਯੂਪੀ ਤੇ ਮਹਾਰਾਸ਼ਟਰ 'ਚ
ਮਹਿੰਗਾਈ ਦਰ ਹਰਿਆਣਾ ਵਿੱਚ 8.23%, ਯੂਪੀ ਵਿੱਚ 7.23%, ਮੱਧ ਪ੍ਰਦੇਸ਼ ਵਿੱਚ 7.06%, ਜੰਮੂ-ਕਸ਼ਮੀਰ ਵਿੱਚ 6.97%, ਮਹਾਰਾਸ਼ਟਰ ਵਿੱਚ 6.68%, ਗੁਜਰਾਤ ਵਿੱਚ 6.57%, ਹਿਮਾਚਲ ਪ੍ਰਦੇਸ਼ ਵਿੱਚ 6.89%, ਪੱਛਮੀ ਬੰਗਾਲ ਵਿੱਚ 7.62% ਤੇ ਤੇਲੰਗਾਨਾ ਵਿੱਚ 6.69% ਹੈ।
ਅਨਾਜ ਦੇ ਮਾਮਲੇ ਵਿੱਚ, ਮਹਿੰਗਾਈ ਦਰ ਪੇਂਡੂ ਖੇਤਰਾਂ ਵਿੱਚ 3.71% ਤੇ ਸ਼ਹਿਰੀ ਖੇਤਰਾਂ ਵਿੱਚ 2.91% ਹੈ। ਇਸ ਦੇ ਨਾਲ ਹੀ ਮੀਟ ਤੇ ਮੱਛੀ ਦੀ ਮਹਿੰਗਾਈ ਦਰ ਪੇਂਡੂ ਖੇਤਰਾਂ ਵਿੱਚ 5.80% ਅਤੇ ਸ਼ਹਿਰੀ ਖੇਤਰਾਂ ਵਿੱਚ 4.99% ਹੈ।
ਦੁੱਧ, ਖੰਡ, ਮਸਾਲੇ ਤੇ ਤੇਲ ਦੇ ਖੇਤਰ 'ਚ ਮਹਿੰਗਾਈ ਦਾ ਕੀ ਹਾਲ
ਦੁੱਧ ਤੇ ਇਸ ਨਾਲ ਸਬੰਧਤ ਉਤਪਾਦਾਂ ਦੀ ਮਹਿੰਗਾਈ ਦਰ ਪੇਂਡੂ ਖੇਤਰਾਂ ਵਿੱਚ 4.15% ਤੇ ਸ਼ਹਿਰੀ ਖੇਤਰਾਂ ਵਿੱਚ 2.50% ਹੈ। ਇਸ ਦੇ ਨਾਲ ਹੀ, ਤੇਲ ਤੇ ਚਰਬੀ ਦੀ ਮਹਿੰਗਾਈ ਦਰ ਪਿੰਡਾਂ ਵਿੱਚ 20.60% ਤੇ ਸ਼ਹਿਰਾਂ ਵਿੱਚ 15.15% ਹੈ।
ਫਲਾਂ ਦੀ ਗੱਲ ਕਰੀਏ ਤਾਂ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਦਰ 2.37% ਤੇ ਸ਼ਹਿਰੀ ਖੇਤਰਾਂ ਵਿੱਚ 2.16% ਹੈ। ਇਸ ਦੇ ਨਾਲ ਹੀ ਦਾਲਾਂ ਦੀ ਗੱਲ ਕਰੀਏ ਤਾਂ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਦਰ 3.40%, ਸ਼ਹਿਰੀ ਖੇਤਰਾਂ ਵਿੱਚ 2.25% ਹੈ। ਖੰਡ ਦੀ ਮਹਿੰਗਾਈ ਦਰ ਪੇਂਡੂ ਖੇਤਰਾਂ ਵਿੱਚ 5.67% ਤੇ ਸ਼ਹਿਰੀ ਖੇਤਰਾਂ ਵਿੱਚ 4.94% ਹੈ। ਇਸ ਦੇ ਨਾਲ ਹੀ ਪੇਂਡੂ ਖੇਤਰ ਵਿੱਚ ਮਸਾਲਿਆਂ ਦੀ ਮਹਿੰਗਾਈ ਦਰ 4.97% ਤੇ ਸ਼ਹਿਰੀ ਖੇਤਰ ਵਿੱਚ 4.17% ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ