Punjab Election 2022: ਪੰਜਾਬ ਦੇ ਸਿਆਸੀ ਮੈਦਾਨ 'ਚ ਅੱਜ ਕਈ ਆਗੂ ਉਤਰਣਗੇ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਮੰਗਲਵਾਲ ਨੂੰ ਫਰੀਦਕੋਟ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਬਠਿੰਡਾ 'ਚ ਰੈਲੀ ਕਰਨਗੇ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮਾਲਵਾ ਖੇਤਰ 'ਚ ਮਾਨਸਾ ਵਿਖੇ ਰੈਲੀ ਕਰਨਗੇ। ਰਾਹੁਲ ਮਾਨਸਾ ਦੀ ਅਨਾਜ ਮੰਡੀ ਵਿੱਚ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪੱਖ 'ਚ ਰੈਲੀ ਕਰਨਗੇ। ਸੋਮਵਾਰ ਨੂੰ ਉਨ੍ਹਾਂ ਨੇ ਭਾਜਪਾ ਤੇ ਅਕਾਲੀ ਦਲ ਨੂੰ ਨਸ਼ੇ ਦੇ ਮੁੱਦੇ 'ਤੇ ਘੇਰਿਆ ਸੀ। ਮੰਗਲਵਾਰ ਨੂੰ ਫਿਰ ਦੋਵੇਂ ਪਾਰਟੀਆਂ 'ਤੇ ਹਮਲਾਵਰ ਹੋ ਸਕਦੇ ਹਨ। ਪੰਜਾਬ 'ਚ ਵਿਧਾਨ ਸਭਾ ਚੋਣ ਲਈ 20 ਫਰਵਰੀ ਨੂੰ ਵੋਟ ਪਾਏ ਜਾਣਗੇ।

ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੁਧਿਆਣਾ 'ਚ ਦੋ ਥਾਵਾਂ 'ਤੇ ਰੋਡ ਸ਼ੋਅ ਕਰਨਗੇ। ਸਵੇਰੇ 10 ਵਜੇ ਰਾਹੋਂ ਤੋਂ ਰੋਡ ਸ਼ੋਅ ਸ਼ੁਰੂ ਕਰਨਗੇ ਜੋ ਥਾਵਾ ਡਿਵੀਜ਼ਨ ਨੰਬਰ ਤਿੰਨ ਦੇ ਬਾਹਰ ਆ ਕੇ ਖਤਮ ਹੋਵੇਗਾ। ਇਸ ਤੋਂ ਬਾਅਦ ਦੁਪਹਿਰ 12 ਵਜੇ ਗਿੱਲ ਰੋਡ ਏਟੀਆਈ ਕਾਲਜ ਦੇ ਬਾਹਰ ਦੱਖਣੀ ਹਲਕੇ ਵੱਲੋਂ ਸਾਈਂ ਮਾਰਕੀਟ ਤਕ ਰੋਡ ਸ਼ੋਅ ਕਰਨਗੇ।

ਭਗਵੰਤ ਮਾਨ ਮਾਲਵੇ 'ਚ ਹੀ ਰਹਿਣਗੇ


ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਮਾਲਵੇ ਵਿੱਚ ਹੀ ਰਹਿਣਗੇ। ਉਹ ਬਠਿੰਡਾ 'ਚ ਤਿੰਨ ਥਾਵਾਂ 'ਤੇ ਚੋਣ ਪ੍ਰਚਾਰ ਕਰਨਗੇ ਪ੍ਰਿਅੰਕਾ ਗਾਂਧੀ ਵੀ ਪਹਿਲੀ ਵਾਰ ਅੰਮ੍ਰਿਤਸਰ ਆ ਰਹੀ ਹੈ। ਉਹ ਅੰਮ੍ਰਿਤਸਰ ਪੂਰਬੀ ਵਿੱਚ ਨਵਜੋਤ ਸਿੱਧੂ ਦੇ ਹੱਕ ਵਿੱਚ ਰੈਲੀ ਕਰੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਠਿੰਡਾ ਦੌਰਾ 15 ਫਰਵਰੀ ਨੂੰ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫਰੀਦਕੋਟ ਰੈਲੀ ਵੀ ਮੁਲਤਵੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਰੈਲੀ ਬੁੱਧਵਾਰ ਨੂੰ ਪਠਾਨਕੋਟ 'ਚ ਹੋਵੇਗੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904