ਅੰਮ੍ਰਿਤਸਰ: ਪੰਜਾਬ 'ਚ 20 ਤਾਰੀਖ ਨੂੰ ਵਿਧਾਨ ਸਭਾ ਦੀਆਂ 117 ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਇਸ ਦੇ ਲਈ ਸਾਰੀਆਂ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ।ਪੰਜਾਬ ਵਿੱਚ ਕਾਂਗਰਸ ਆਪਣੀ ਸਰਕਾਰ ਬਚਾਏ ਰੱਖਣ ਲਈ ਦਮ ਲਾ ਰਹੀ ਹੈ।ਇਸ ਦੇ ਲਈ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਚੋਣ ਪ੍ਰਚਾਰ ਕਰ ਰਹੇ ਹਨ।ਰਾਹੁਲ ਗਾਂਧੀ ਅਤੇ ਪ੍ਰਿੰਯਕਾ ਗਾਂਧੀ ਵੀ ਪੰਜਾਬ 'ਚ ਰੈਲੀਆਂ ਸੰਬੋਧਨ ਕਰ ਰਹੇ ਹਨ।ਅੱਜ ਅੰਮ੍ਰਿਤਸਰ 'ਚ ਪ੍ਰਿੰਯਕਾ ਗਾਂਧੀ ਪਹੁੰਚਣ ਵਾਲੇ ਹਨ।


ਪ੍ਰਿੰਯਕਾ ਗਾਂਧੀ ਦਾ ਅੰਮ੍ਰਿਤਸਰ ਵਿੱਚ ਸਵਾਗਕ ਕਰਨ ਲਈ ਕਾਂਗਰਸੀ ਵਰਕਰ ਪੱਭਾਂ ਭਾਰ ਹਨ।ਪ੍ਰਿੰਯਕਾ ਵੱਲੋਂ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਰੋਡ ਸ਼ੋਅ ਕੀਤਾ ਜਾਏਗਾ। ਬਟਾਲਾ ਦੇ ਇਕ ਪਾਸੇ ਅੰਮ੍ਰਿਤਸਰ ਪੂਰਬੀ ਤੇ ਇਕ ਪਾਸੇ ਅੰਮ੍ਰਿਤਸਰ ਉਤਰੀ ਹਲਕੇ ਦੇ ਵਰਕਰ ਸਵਾਗਤ ਕਰਨਗੇ।


ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਪੂਰਬੀ 'ਚ ਪ੍ਰਿਅੰਕਾ ਗਾਂਧੀ ਦਾ ਸਵਾਗਤ ਕੀਤਾ ਜਾਏਗਾ।ਜਦਕਿ ਵਿਧਾਇਕ ਸੁਨੀਲ ਦੱਤੀ ਦੀ ਅਗਵਾਈ 'ਚ ਉਤਰੀ ਹਲਕੇ ਦੇ ਕਾਂਗਰਸੀ ਵਰਕਰ ਪ੍ਰਿੰਯਕਾ ਦਾ ਸਵਾਗਤ ਕਰਨਗੇ।


ਨਵਜੋਤ ਸਿੱਧੂ ਤੇ ਸੁਨੀਲ ਜਾਖੜ ਪ੍ਰਿੰਯਕਾ ਗਾਂਧੀ ਦੇ ਨਾਲ ਹੋਣਗੇ।ਪੰਜਾਬ ਦੇ ਉੱਪ ਮੁੱਖ ਮੰਤਰੀ ਓਪੀ ਸੋਨੀ ਤੇ ਇੰਦਰਬੀਰ ਬੁਲਾਰੀਆ ਵੀ ਸਵਾਗਤ ਕਰਨ ਲਈ ਪੁੱਜਣਗੇ।ਇਸ ਮੌਕੇ ਡਾ.ਰਾਜਕੁਮਾਰ ਵੇਰਕਾ ਪ੍ਰਿੰਯਕਾ ਗਾਂਧੀ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਿਛਲੀ ਸੜਕ 'ਤੇ ਸਵਾਗਤ ਕਰਨਗੇ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ