Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨਾਲ ਨਾ ਸਿਰਫ ਫਿਲਮੀ ਹਸਤੀਆਂ ਬਲਕਿ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਦਰਅਸਲ, ਮਸ਼ਹੂਰ ਹਿੱਪ-ਹੌਪ ਨਿਰਮਾਤਾ ਡੀਜੇ ਕਲਾਰਕ ਕੈਂਟ ਦਾ 58 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ਕੋਲਨ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਜੇ-ਜ਼ੈਡ, ਨੌਟੋਰਿਅਸ ਬਿੱਗ ਅਤੇ ਮਾਰੀਆ ਕੈਰੀ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਦਾ ਅਸਲੀ ਨਾਮ ਰੋਡੋਲਫੋ ਏ. ਫਰੈਂਕਲਿਨ ਸੀ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ 1980 ਦੇ ਦਹਾਕੇ ਦੇ ਅਖੀਰ ਵਿੱਚ ਬਰੁਕਲਿਨ ਰੈਪਰ ਡਾਨਾ ਡੈਨ ਅਤੇ ਨਿਊਯਾਰਕ ਸਿਟੀ ਰੇਡੀਓ ਲਈ ਇੱਕ ਡੀਜੇ ਵਜੋਂ ਕੀਤੀ ਸੀ। 


ਪਰਿਵਾਰ ਨੇ ਸਾਂਝੀ ਕੀਤੀ ਮੰਦਭਾਗੀ ਖਬਰ 


ਡੀਜੇ ਕਲਾਰਕ ਕੈਂਟ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਬਹੁਤ ਹੀ ਦੁੱਖ ਦੇ ਨਾਲ ਅਸੀਂ ਆਪਣੇ ਪਿਆਰੇ ਰੋਡੋਲਫੋ ਏ ਫਰੈਂਕਲਿਨ ਦੇ ਦੇਹਾਂਤ ਦੀ ਖਬਰ ਸਾਂਝੀ ਕਰਦੇ ਹਾਂ, ਜਿਸ ਨੂੰ ਡੀਜੇ ਕਲਾਰਕ ਕੈਂਟ ਦੇ ਨਾਂ ਨਾਲ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਕਲਾਰਕ ਨੇ ਚੁੱਪ-ਚਾਪ ਅਤੇ ਬਹਾਦਰੀ ਨਾਲ ਕੋਲਨ ਕੈਂਸਰ ਨਾਲ ਤਿੰਨ ਸਾਲਾਂ ਦੀ ਲੜਾਈ ਲੜੀ ਅਤੇ ਦੁਨੀਆ ਨਾਲ ਆਪਣੀ ਪ੍ਰਤਿਭਾ ਨੂੰ ਸਾਂਝਾ ਕਰਨਾ ਜਾਰੀ ਰੱਖਿਆ। ਪਰਿਵਾਰ ਇਸ ਸਮੇਂ ਸਾਰਿਆਂ ਦੇ ਪਿਆਰ, ਸਮਰਥਨ ਅਤੇ ਪ੍ਰਾਰਥਨਾਵਾਂ ਲਈ ਧੰਨਵਾਦੀ ਹੈ ਅਤੇ ਇਸ ਅਥਾਹ ਘਾਟੇ ਨੂੰ ਸਹਿਣ ਲਈ ਨਿੱਜਤਾ ਦੀ ਮੰਗ ਕਰਦਾ ਹੈ।


Read MOre: Amitabh-Abhishek Trolled: ਐਸ਼ਵਰਿਆ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਅਭਿਸ਼ੇਕ ਬੱਚਨ ਤੇ ਬਿੱਗ ਬੀ ਨੇ ਖਰੀਦੇ 10 ਅਪਾਰਟਮੈਂਟ, ਯੂਜ਼ਰ ਬੋਲੇ- 'ਪੈਸਾਂ ਕਮਾਉਣ 'ਚ ਅੰਨ੍ਹੇ ਹੋ ਗਏ...






 


ਸਿਤਾਰਿਆਂ ਨੇ ਜਤਾਇਆ ਦੁੱਖ ਪ੍ਰਗਟ  


ਆਪਣੇ ਕਰੀਅਰ ਦੌਰਾਨ ਡੀਜੇ ਕਲਾਰਕ ਕੈਂਟ ਨੇ ਕਈ ਕਲਾਕਾਰਾਂ ਜਿਵੇਂ ਕਿ 50 ਸੇਂਟ, ਐਸਟੇਲ, ਸਲੀਕ ਰਿਕ ਅਤੇ ਮੋਨਾ ਲੀਜ਼ਾ ਨਾਲ ਕੰਮ ਕੀਤਾ ਹੈ। ਉਨ੍ਹਾਂ ਨੂੰ ਸਨੀਕਰਸ ਦੇ ਪ੍ਰਤੀ ਪਿਆਰ ਲਈ ਵੀ ਜਾਣਿਆ ਜਾਂਦਾ ਸੀ, ਲਗਭਗ 3.5 ਹਜ਼ਾਰ ਜੋੜਿਆਂ ਦੇ ਸਨੀਕਰਾਂ ਦਾ ਮਾਲਕ ਸੀ ਅਤੇ ਨਾਈਕੀ, ਐਡੀਦਾਸ, ਅਤੇ ਨਿਊ ਬੈਲੇਂਸ ਵਰਗੇ ਬ੍ਰਾਂਡਾਂ ਨਾਲ ਸਹਿਯੋਗ ਕਰਦਾ ਸੀ। 6 ਸਤੰਬਰ ਨੂੰ ਉਸਦੀ ਆਖਰੀ ਇੰਸਟਾਗ੍ਰਾਮ ਪੋਸਟ ਵਿੱਚ ਕਈ ਕਿਸਮ ਦੇ ਸਨੀਕਰ ਵੀ ਸ਼ਾਮਲ ਸਨ। ਉਨ੍ਹਾਂ ਦੇ ਸਾਥੀ ਹੁਣ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।