ਅਮੈਲੀਆ ਪੰਜਾਬੀ ਦੀ ਰਿਪੋਰਟ


Ira Khan Nupur Shikhre Wedding: ਆਮਿਰ ਖਾਨ ਤੇ ਉਨ੍ਹਾਂ ਦਾ ਪਰਿਵਾਰ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਆਮਿਰ ਦੀ ਧੀ ਈਰਾ ਖਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਬੀਤੇ ਦਿਨੀਂ ਈਰਾ ਖਾਨ ਤੇ ਨੁਪੂਰ ਸ਼ਿਖਰੇ ਦੇ ਵਿਆਹ ਤੋਂ ਪਹਿਲਾਂ 'ਮਹਾਰਾਸ਼ਟਰ ਕੇਲਵਨ' ਨਾਮ ਦੀ ਰਸਮ ਅਦਾ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਛਾਈਆਂ ਰਹੀਆਂ ਸੀ।  


ਇਹ ਵੀ ਪੜ੍ਹੋ: 14 ਸਾਲ ਬਾਅਦ ਮਸ਼ਹੂਰ ਅਭਿਨੇਤਰੀ ਦਾ ਟੁੱਟਿਆ ਵਿਆਹ, ਇਸ ਵਜ੍ਹਾ ਕਰਕੇ ਪਤੀ ਤੋਂ ਹੋਈ ਵੱਖ


ਇਸ ਤੋਂ ਬਾਅਦ ਹੁਣ ਆਮਿਰ ਖਾਨ ਨੂੰ ਲੈਕੇ ਖਬਰ ਆ ਰਹੀ ਹੈ ਕਿ ਉਹ ਆਪਣੀ ਧੀ ਦੇ ਵਿਆਹ ਲਈ ਰੱਜ ਕੇ ਤਿਆਰੀਆਂ ਕਰ ਰਹੇ ਹਨ। ਬੁੱਧਵਾਰ ਨੂੰ ਆਮਿਰ ਖਾਨ ਨੂੰ ਗਹਿਿਣਿਆਂ ਦੀ ਇੱਕ ਦੁਕਾਨ ਦੇ ਬਾਹਰ ਸਪੌਟ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ ਆਮਿਰ ਖਾਨ ਨੇ ਇਸ ਦੁਕਾਨ ਤੋਂ ਧੀ ਤੇ ਹੋਣ ਵਾਲੇ ਜਵਾਈ ਨੁਪੂਰ ਸ਼ਿਖਰੇ ਲਈ ਗਹਿਣੇ ਖਰੀਦੇ ਹਨ। ਦੱਸਿਆ ਜਾ ਰਿਹਾ ਹੈ ਕਿ ਧੀ ਦੇ ਵਿਆਹ ਲਈ ਆਮਿਰ ਨੇ ਗਹਿਣੇ ਉਸੇ ਦੁਕਾਨ ਤੋਂ ਖਰੀਦੇ ਹਨ, ਜਿੱਥੋਂ ਉਹ ਪਿਛਲੇ 20-25 ਸਾਲਾਂ ਤੋਂ ਖਰੀਦਦੇ ਆ ਰਹੇ ਹਨ।


ਧੀ ਦੀ ਵਿਦਾਈ ਬਾਰੇ ਸੋਚ ਭਾਵੁਕ ਹੋ ਜਾਂਦੇ ਹਨ ਆਮਿਰ
ਰਿਪੋਰਟਾਂ 'ਚ ਇਹ ਵੀ ਦੱਸਿਆ ਗਿਆ ਹੈ ਕਿ ਜਿਵੇਂ ਜਿਵੇਂ ਈਰਾ ਦੇ ਵਿਆਹ ਦੀ ਤਰੀਕ ਨੇੜੇ ਆ ਰਹੀ ਹੈ। ਆਮਿਰ ਖਾਨ ਇਮੋਸ਼ਨਲ ਹੋ ਰਹੇ ਹਨ। ਆਮਿਰ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਧੀ ਦੀ ਵਿਦਾਈ ਦੀ ਗੱਲ ਸੋਚ ਕੇ ਹੀ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।  









ਇਸ ਦਿਨ ਹੋਵੇਗਾ ਈਰਾ ਤੇ ਨੁਪੂਰ ਦਾ ਵਿਆਹ
ਦੱਸ ਦਈਏ ਕਿ ਆਮਿਰ ਦੀ ਧੀ ਈਰਾ ਦਾ ਨੁਪੂਰ ਸ਼ਿਖਰੇ ਨਾਲ ਵਿਆਹ 3 ਜਨਵਰੀ 2024 ਨੂੰ ਹੋਣ ਜਾ ਰਿਹਾ ਹੈ। ਇਸ ਦੌਰਾਨ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਇਸ ਸਾਲ 'ਲਾਲ ਸਿੰਘ ਚੱਢਾ' ਫਿਲਮ 'ਚ ਨਜ਼ਰ ਆਏ ਸੀ। ਇਹ ਫਿਲਮ ਐਕਟਰ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰ ਸਕੀ ਸੀ।


ਇਹ ਵੀ ਪੜ੍ਹੋ: ਅਨੁਪਮਾ ਦੇ ਬਾਪੂਜੀ ਛੱਡਣਗੇ ਸ਼ੋਅ? ਇਸ ਬੀਮਾਰੀ ਕਰਕੇ ਐਕਟਰ ਅਰਵਿੰਦ ਵੈਦਿਆ ਨੂੰ ਡਾਕਟਰ ਨੇ ਦਿੱਤੀ ਰੈਸਟ ਕਰਨ ਦੀ ਸਲਾਹ