ਪ੍ਰਕਾਸ਼ ਰਾਜ ਨੇ ਹਾਲ ਹੀ ਵਿੱਚ ਦੱਸਿਆ ਕਿ ਉਹ ਇੱਕ ਦਿਨ ਵਿੱਚ 500 ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਹ ਆਪਣੇ ਖੇਤਾਂ ਚੋਂ ਆ ਰਹੀ ਫਸਲ ਦੀ ਵਰਤੋਂ ਕਰਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਉਸ ਨੇ ਕੁਝ ਤਸਵੀਰਾਂ ਟਵਿਟਰ ‘ਤੇ ਸ਼ੇਅਰ ਕੀਤੀਆਂ ਅਤੇ ਕੈਪਸ਼ਨ ਵੀ ਦਿੱਤਾ।
ਇਸ ਤੋਂ ਪਹਿਲਾਂ ਪ੍ਰਕਾਸ਼ ਰਾਜ ਅਕਸਰ ਸਹਾਇਤਾ ਲਈ ਹੱਥ ਵਧਾਉਂਦੇ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਲੋਨ ਲੈ ਕੇ ਵੀ ਲੋੜਵੰਦਾਂ ਦੀ ਮਦਦ ਕਰਨਗੇ। ਉਨ੍ਹਾਂ ਨੇ ਲਿਖਿਆ, "ਮੇਰੇ ਵਿੱਤੀ ਸਰੋਤ ਘਟਦੇ ਜਾ ਰਹੇ ਹਨ ਪਰ ਅਸੀਂ ਕਰਜ਼ੇ ਲਵਾਂਗੇ ਅਤੇ ਲੋਕਾਂ ਦੀ ਮਦਦ ਕਰਾਂਗੇ। ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਫਿਰ ਕਮਾਈ ਕਰ ਸਕਦਾ ਹਾਂ, ਜੇ ਮਨੁੱਖਤਾ ਇਸ ਮੁਸ਼ਕਲ ਸਮੇਂ ਵਿੱਚ ਜ਼ਿੰਦਾ ਹੈ। ਚਲੋ ਮਿਲ ਕੇ ਲੜਾਂਗੇ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904