ਚੰਡੀਗੜ੍ਹ: ਸੁਪਰਹਿੱਟ ਟਰੈਕ 'ਤਿੱਤਲੀਆਂ ਵਰਗਾ' ਨਾਲ ਵੱਖਰੀ ਪਛਾਣ ਬਣਾਉਣ ਵਾਲੀ ਅਫ਼ਸਾਨਾ ਖਾਨ ਹੁਣ ਬਹੁਤ ਜਲਦ ਆਪਣੀ ਡੈਬਿਊ ਐਲਬਮ ਲੈ ਕੇ ਆਉਣ ਵਾਲੀ ਹੈ। ਇਸ ਐਲਬਮ ਨੂੰ ਸ਼੍ਰੀ ਬਰਾੜ ਪੇਸ਼ ਕਰ ਰਹੇ ਹਨ। ਐਲਬਮ ਦੇ ਵਿੱਚ ਪੰਜ ਗੀਤ ਹੋਣਗੇ ਜਿਸ ਨੂੰ ਸ਼੍ਰੀ ਬਰਾੜ ਨੇ ਹੀ ਲਿਖਿਆ ਹੈ। ਅਫਸਾਨਾ ਖਾਨ ਦੀ ਇਸ ਡੈਬਿਊ ਐਲਬਮ ਦਾ ਨਾਮ ਹੈ 'ਸੋਨਾਗਾਚੀ-ਏ ਲਵ ਸਟੋਰੀ'।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਐਲਬਮ ਦੀ ਫਸਟ ਲੁਕ ਵਾਲਾ ਪੋਸਟਰ ਅਫਸਾਨਾ ਨੇ ਆਪਣੇ ਸੋਸ਼ਲ ਤੇ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ, "ਅਸੀਂ ਪੰਜ ਗੀਤਾਂ ਵਾਲੀ ਐਲਬਮ ਲੈ ਕੇ ਆ ਰਹੇ ਹਾਂ, ਉਮੀਦ ਹੈ ਤਹਾਨੂੰ ਪਸੰਦ ਆਏਗੀ। ਬਹੁਤ ਜਲਦ ਟਰੈਕ ਤੇ ਉਨ੍ਹਾਂ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹਾਂ। ਇੱਕ ਸ਼ੇਅਰ ਵੀਡੀਓ ਵਿੱਚ ਵੀ ਅਫਸਾਨਾ ਨੇ ਕਿਹਾ ਕਿ ਇਹ ਐਲਬਮ ਬਹੁਤ ਜਿਆਦਾ ਅਲੱਗ ਹੋਣ ਵਾਲੀ ਹੈ। ਸ਼੍ਰੀ ਬਰਾੜ ਨੇ ਬਹੁਤ ਹਟਕੇ ਕੰਮ ਕੀਤਾ ਹੈ ਤੁਹਾਨੂੰ ਸਭ ਨੂੰ ਸ਼੍ਰੀ ਦਾ ਇੱਕ ਨਾਵਾਂ ਅੰਦਾਜ਼ ਇਸ ਐਲਬਮ ਰਾਹੀਂ ਸੁਣਨ ਨੂੰ ਮਿਲੇਗਾ।
ਹੁਣ ਤੱਕ ਸਭ ਨੇ ਅਫਸਾਨਾ ਨੂੰ ਜ਼ਿਆਦਾਤਰ ਚੱਕਵੇਂ ਗਾਣਿਆਂ ਦੇ ਵਿੱਚ ਸੁਣਿਆ ਹੈ, ਪਰ ਇਸ ਐਲਬਮ ਰਾਹੀਂ ਅਫਸਾਨਾ ਦਾ ਵੱਖਰਾ ਰੋਮਾਂਟਿਕ ਗੀਤਾਂ ਵਾਲਾ ਅੰਦਾਜ਼ ਦਿਖੇਗਾ। ਅਫਸਾਨਾ ਦੇ ਹਿੱਟ ਟਰੈਕਸ ਦੇ ਵਿੱਚ ਸਿੱਧੂ ਮੂਸੇਵਾਲਾ ਨਾਲ ਧੱਕਾ ਤੇ ਜਾਨੀ ਨਾਲ 'ਤਿੱਤਲੀਆਂ ਵਰਗਾ' ਹੈ ਤੇ ਅਫਸਾਨਾ ਨੇ ਜ਼ਿਆਦਾ ਗਾਣੇ ਹੋਰਾਂ ਕਲਾਕਾਰਾਂ ਨਾਲ ਡਿਊਟ ਕੀਤੇ ਹਨ ਪਰ ਐਲਬਮ 'ਸੋਨਾਗਾਚੀ' ਅਫਸਾਨਾ ਦੀ ਸੋਲੋ ਐਲਬਮ ਹੈ ਜਿਸ ਦੇ ਪੰਜੋਂ ਗੀਤ ਅਫਸਾਨਾ ਖਾਨ ਦੀ ਆਵਾਜ਼ ਵਿੱਚ ਸੁਨਣ ਨੂੰ ਮਿਲਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ