ਲੰਘੇ ਦਿਨ ਪੰਜਾਬੀ ਗਾਇਕ ਏਪੀ ਢਿੱਲੋਂ (AP DHILLON) ਦੇ ਕੈਨੇਡਾ ਵੈਨਕੂਵਰ ਵਿਖੇ ਮੌਜੂਦ ਘਰ ਉਤੇ ਅਣਪਛਾਤਿਆਂ ਵੱਲੋਂ ਗੋਲੀਆਂ ਵਰ੍ਹਾਈਆਂ ਗਈਆਂ। ਜਿਸ ਦੀ ਬਾਅਦ ਵਿਚ ਕਥਿਤ ਜਿੰਮੇਵਾਰੀ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਦੇ ਗਰੁੱਪ ਦੇ ਰੋਹਿਤ ਗੋਦਾਰਾ ਨੇ ਲਈ। ਰੋਹਿਤ ਨੇ ਬਕਾਇਦਾ ਫੇਸਬੂਕ ਉਤੇ ਪੋਸਟ ਪਾ ਕੇ ਇਸਦੀ ਜਿੰਮੇਵਾਰੀ ਲਈ ਅਤੇ ਧਮਕਾਇਆ ਵੀ ਕਿ 'ਢਿੱਲੋਂ ਤੈਨੂੰ ਕੁੱਤੇ ਦੀ ਮੌਤ ਮਾਰਾਂਗੇ'। ਹਮਲੇ ਦੀ ਵਾਰਦਾਤ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਪ੍ਰਤੀਕ੍ਰਮ ਸਾਹਮਣੇ ਆਇਆ ਹੈ। ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇਕ ਗੀਤ ਅਪਲੋਡ ਕੀਤਾ ਹੈ। ਜਿਸ ਨੂੰ ਢਿੱਲੋਂ ਦੇ ਪ੍ਰਸ਼ੰਸਕ AP Dhillon ਦਾ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਗਰੁੱਪ ਨੂੰ ਜਵਾਬ ਮੰਨ ਰਹੇ ਹਨ। 



ਗੀਤ ਤੇ ਬੋਲ ਵੀ ਕੁਝ ਇਸੇ ਤਰੀਕੇ ਦੇ ਹਨ 


ਵੇਖੋ ਵੀਡੀਓ     






 


ਕਈ ਪੰਜਾਬੀ ਸਿਤਾਰਿਆਂ ਨੂੰ ਬਣਾਇਆ ਨਿਸ਼ਾਨਾ


ਹਾਲਾਂਕਿ, ਏਪੀ ਢਿੱਲੋਂ ਪਹਿਲਾ ਸੁਪਰਸਟਾਰ ਗਾਇਕ ਨਹੀਂ ਹੈ ਜਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਅਤੇ ਗੋਲਡੀ ਬਰਾੜ ਨੇ ਨਿਸ਼ਾਨਾ ਬਣਾਇਆ ਹੈ। ਸਭ ਤੋਂ ਪਹਿਲਾਂ ਉਸ ਨੇ ਵਿਸ਼ਵ ਪੱਧਰੀ ਗਾਇਕ ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ, ਜਿਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। 


ਇਸ ਤੋਂ ਬਾਅਦ ਕੈਨੇਡਾ ‘ਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਸਲਮਾਨ ਖਾਨ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਧਮਕੀਆਂ ਦਿੱਤੀਆਂ ਗਈਆਂ। ਹੁਣ ਏਪੀ ਢਿੱਲੋਂ ਦੇ ਘਰ ‘ਤੇ ਗੋਲੀਬਾਰੀ ਹੋਈ ਹੈ। 9 ਅਗਸਤ ਨੂੰ ਏਪੀ ਢਿੱਲੋਂ ਦਾ ਮਿਊਜ਼ਿਕ ਵੀਡੀਓ ਓਲਡ ਮਨੀ ਵਿਦ ਸਲਮਾਨ ਖਾਨ ਰਿਲੀਜ਼ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਨਾਲ ਇਸ ਦੋਸਤੀ ਨੇ ਲਾਰੈਂਸ ਗੈਂਗ ਨੂੰ ਨਾਰਾਜ਼ ਕੀਤਾ ਅਤੇ ਇਸੇ ਵੀਡੀਓ ਕਾਰਨ ਗਾਇਕ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਕੀਤੀ ਗਈ।



ਲਾਰੈਂਸ ਨੇ ਸਲਮਾਨ ਖਾਨ ‘ਤੇ ਤਿੰਨ ਵਾਰ ਸਾਧਿਆ ਨਿਸ਼ਾਨਾ


ਇਸ ਤੋਂ ਪਹਿਲਾਂ ਲਾਰੈਂਸ ਗੈਂਗ ਨੇ ਵੀ ਤਿੰਨ ਵਾਰ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਇਆ ਸੀ। ਹਾਲ ਹੀ ‘ਚ ਲਾਰੈਂਸ ਗੈਂਗ ਨੇ ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਵੀ ਕੀਤੀ ਸੀ। ਇਸ ਤੋਂ ਇਲਾਵਾ ਕਈ ਪੰਜਾਬੀ ਗਾਇਕ ਵੀ ਲਗਾਤਾਰ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਰਹੇ ਹਨ। ਪਿਛਲੇ ਸਾਲ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਵੀ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ ਸੀ, ਜਿਸ ਮਾਮਲੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਕੁਝ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਔਲਖ ਲਾਰੈਂਸ ਗੈਂਗ ਦਾ ਕਰੀਬੀ ਦੱਸਿਆ ਜਾਂਦਾ ਹੈ ਅਤੇ ਬੰਬੀਹਾ ਗੈਂਗ ਨੇ ਉਨ੍ਹਾਂ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਹੈ।