ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਫ਼ਿਲਮ 'ਰਾਮ ਸੇਤੂ' ਦੀ ਕੋ-ਐਕਟਰੈਸ ਜੈਕਲੀਨ ਫ਼ਰਨਾਂਡੀਸ ਤੇ ਨੁਸਰਤ ਭਰੂਚਾ ਦਾ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਦੋਵੇ ਅਦਾਕਾਰਾ ਆਪਣੇ ਫਰੀ ਟਾਈਮ 'ਚ ਮੇਕਅਪ ਕਰਦਿਆਂ ਨਜ਼ਰ ਆ ਰਹੀਆਂ ਹਨ। ਅਕਸ਼ੇ ਨੇ ਦੋਵਾਂ ਨੂੰ India's Got Talent ਦਾ ਟੈਗ ਦਿੱਤਾ ਤੇ ਕਿਹਾ ਦੋਵੇਂ ਚੱਲਦੀ ਬੱਸ 'ਚ ਵੀ ਮੇਕਅਪ ਕਰ ਲੈਂਦੀਆਂ ਹਨ।


ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

ਜ਼ਿਕਰਯੋਗ ਹੈ ਕਿ ਬੀਤੇ ਦਿਨ ਅਕਸ਼ੇ ਕੁਮਾਰ ਤੇ ਫ਼ਿਲਮ 'ਰਾਮ-ਸੇਤੁ' ਦੀ ਪੂਰੀ ਟੀਮ ਨੇ ਅਯੁੱਧਿਆ ਰਾਮ ਮੰਦਿਰ 'ਚ ਫ਼ਿਲਮ ਦਾ ਸ਼ੁਭ ਆਰੰਭ ਕੀਤਾ ਸੀ ਜਿੱਥੇ ਰਾਮ ਲੱਲਾ ਦੇ ਸਾਹਮਣੇ ਫ਼ਿਲਮ ਦਾ ਪਹਿਲਾ ਸ਼ੌਟ ਵੀ ਫਿਲਮਾਇਆ ਗਿਆ। ਫ਼ਿਲਮ ਦਾ ਕੁਝ ਭਾਗ ਅਯੁੱਧਿਆ 'ਚ ਸ਼ੂਟ ਕੀਤਾ ਜਾਵੇਗਾ। ਫ਼ਿਲਮ ਦਾ ਮਹੂਰਤ ਪੂਜਾ ਬਾਅਦ ਅਕਸ਼ੇ ਕੁਮਾਰ ਤੇ ਫ਼ਿਲਮ ਦੀ ਪੂਰੀ ਟੀਮ ਨੇ UP ਦੇ CM ਯੋਗੀ ਆਦਿੱਤਿਆਨਾਥ ਨਾਲ ਮਿਲ ਕੇ ਕੀਤਾ ਜਿੱਥੇ ਉਨ੍ਹਾਂ ਫ਼ਿਲਮ 'ਰਾਮ ਸੇਤੁ' ਤੇ ਰਾਮ ਮੰਦਿਰ ਦੀ ਉਸਾਰੀ ਬਾਰੇ ਚਰਚਾ ਕੀਤੀ।


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ


ਫ਼ਿਲਮ ਦੀ ਸ਼ੂਟਿੰਗ ਕਈ ਥਾਵਾਂ 'ਤੇ ਹੋਣ ਜਾ ਰਹੀ ਹੈ। ਇਸ ਦਾ ਲਗਪਗ 80% ਸ਼ੂਟ ਮੁੰਬਈ 'ਚ ਕੀਤਾ ਜਾਵੇਗਾ। ਅਕਸ਼ੇ ਦੇ ਕਿਰਦਾਰ ਬਾਰੇ ਗੱਲ ਕਰੀਏ ਤਾਂ ਇਸ ਵਾਰ ਅਕਸ਼ੇ ਬਿਲਕੁਲ ਨਵੇਂ ਤੇ ਡਿਫਰੇਂਟ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਰਾਮ ਸੇਤੂ ਦੇ ਸ਼ੂਟ ਲਈ  ਲੋਕੇਸ਼ਨ 'ਤੇ ਸਖ਼ਤ ਪ੍ਰੋਟੋਕੋਲ ਹੋਣਗੇ, ਬਾਇਓ-ਬਬਲਸ ਦਾ ਇਸਤੇਮਾਲ ਵੀ ਕੀਤਾ ਜਾਵੇਗਾ।


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ