ਆਕਸਫੋਰਡ: ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਣੇ ਐਸਟ੍ਰਾਜ਼ੇਨੇਕਾ ਟੀਕੇ ਸਬੰਧੀ ਸ਼ੰਕਿਆਂ ਦਰਮਿਆਨ ਇਸ ਦਵਾਈ ਦੀ ਵਰਤੋਂ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਟੀਕੇ ਦੀ ਵਰਤੋਂ ਰੋਕਣ ਵਾਲੇ ਦੇਸ਼ਾਂ ਵਿੱਚੋਂ ਜ਼ਿਆਦਾਤਰ ਨੇ ਇਸ ਦੇ ਮੁੜ ਇਸਤੇਮਾਲ ਦੀ ਮਨਜੂਰੀ ਦੇ ਦਿੱਤੀ ਹੈ।


ਜ਼ਿਕਰਯੋਗ ਹੈ ਕਿ ਹਾਲ ਹੀ 'ਚ ਔਕਸਫੋਰਡ-ਐਸਟ੍ਰੇਜੈਨੇਕਾ ਵੈਕਸੀਨ ਲੈਣ ਵਾਲੇ ਲੋਕਾਂ 'ਚ ਖੂਨ ਦੇ ਥੱਬਿਆਂ ਦੀ ਸ਼ਿਕਾਇਤ ਤੇ ਜਰਮਨੀ, ਫਰਾਂਸ, ਇਟਲੀ ਤੇ ਸਪੇਨ ਨੇ ਅਸਥਾਈ ਤੌਰ 'ਤੇ ਬੈਨ ਲਾ ਦਿੱਤਾ ਸੀ। ਪਰ ਹੁਣ ਇਨ੍ਹਾਂ ਦੇਸ਼ਾਂ 'ਚ ਦੁਬਾਰਾ ਐਸਟ੍ਰਾਜੈਨੇਕਾ ਵੈਕਸੀਨ ਸ਼ੁਰੂ ਕੀਤੀ ਜਾ ਰਹੀ ਹੈ।


ਐਸਟ੍ਰਾਜੈਨੇਕਾ ਤੇ ਯੂਰਪੀ ਸੰਘ ਦੀ ਡਰੱਗ ਰੈਗੂਲੇਟਰੀ ਏਜੰਸੀ ਨੇ ਕਿਹਾ


ਯੂਰਪੀ ਸੰਘ ਦੀ ਡਰੱਗ ਰੈਗੂਲੇਟਰੀ ਏਜੰਸੀ ਨੇ ਐਸਟ੍ਰੇਜੈਨੇਕਾ ਵੈਕਸੀਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਤੇ ਪ੍ਰਭਾਵੀ ਦੱਸਿਆ ਹੈ। ਯੂਰਪੀ ਸੰਗ ਦੀ ਡਰੱਗ ਰੈਗੂਲੇਟਰੀ ਏਜੰਸੀ ਨੇ ਕਿਹਾ ਕਿ ਸਾਡੀ ਵਿਗਿਆਿਨਕ ਰਾਏ ਇਹ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ 'ਚ ਪੂਰੀ ਤਰ੍ਹਾਂ ਨਾਲ ਸੇਫ ਤੇ ਪ੍ਰਭਾਵਕਾਰੀ ਹੈ।


ਅਜਿਹੀਆਂ ਖਬਰਾਂ ਮਿਲੀਆਂ ਸਨ ਕਿ ਟੀਕਾਕਰਨ ਕਰਾਉਣ ਤੋਂ ਬਾਅਦ ਕੁਝ ਲੋਕਾਂ ਨੇ ਬਲੱਡ ਕਲੋਟਿੰਗ ਦੀ ਸ਼ਿਕਾਇਤ ਕੀਤੀ ਹੈ। ਪਰ ਜਾਂਚ ਕਰਾਉਣ ਤੋਂ ਬਾਅਦ ਪਾਇਆ ਗਿਆ ਕਿ ਬਲੱਡ ਕਲੋਟਿੰਗ ਜਾਂ ਬ੍ਰੇਨ ਹੈਂਬ੍ਰੇਜ ਜਿਹੀਆਂ ਸਮੱਸਿਆਵਾਂ ਦਾ ਵੈਕਸੀਨ ਨਾਲ ਕੋਈ ਸਬੰਧ ਨਹੀਂ ਹੈ।


WHO ਨੇ ਐਸਟ੍ਰਾਜੈਨੇਕਾ ਵੈਕਸਸੀਨ ਦੱਸੀ ਸੁਰੱਖਿਅਤ


WHO, ਯੂਰਪ ਦੇ ਦਵਾਈ ਉਤਪਾਦਕ ਤੇ ਐਸਟ੍ਰਾਜੈਨੇਕਾ ਨੇ ਖੁਦ ਇਸ ਗੱਲ ਨੂੰ ਦੁਹਰਾਇਆ ਹੈ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਕਿ ਇਸ ਵੈਕਸੀਨ ਦੇ ਇਸਤੇਮਾਲ ਨਾਲ ਖੂਨ ਦੇ ਥੱਬਿਆਂ ਜਾਂ ਕਲੋਟਿੰਗ ਦਾ ਖਤਰਾ ਵਧ ਗਿਆ ਹੈ। WHO ਨੇ ਵੀ ਐਸਟ੍ਰਾਜੈਨੇਕਾ ਨੂੰ ਕਲੀਨ ਚਿਟ ਦਿੰਦਿਆਂ ਕਿਹਾ ਕਿ ਵੈਕਸੀਨ ਤੇ ਖੂਨ ਦੇ ਧੱਬਿਆਂ ਦਾ ਕੋਈ ਸੰਪਰਕ ਨਹੀਂ ਮਿਲਿਆ।


ਜ਼ਿਕਰਯੋਗ ਹੈ ਕਿ ਫਰਾਂਸ, ਸਪੇਨ, ਇਟਲੀ ਤੇ ਜਰਮਨੀ ਨੇ ਐਸਟ੍ਰੇਜੈਨੇਕਾ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਾ ਦਿੱਤੀ ਸੀ। ਇਨ੍ਹਾਂ ਦੇਸ਼ਾਂ ਦਾ ਕਹਿਣਾ ਸੀ ਕਿ ਵੈਕਸੀਨ ਦੇ ਇਸਤੇਮਾਲ ਨਾਲ ਲੋਕ ਖੂਨ ਦੇ ਧੱਬਿਆਂ ਦੀਆਂ ਸ਼ਿਕਾਇਤਾਂ ਕਰ ਰਹੇ ਹਨ।


ਭਾਰਤ 'ਚ ਕੋਵਿਡਸ਼ੀਲਡ ਦੇ ਨਾਂ ਨਾਲ ਬਣਦੀ ਹੈ ਐਸਟ੍ਰੇਜੈਨੇਕਾ ਵੈਕਸੀਨ


ਦੱਸ ਦੇਈਏ ਕਿ ਭਾਰਤ 'ਚ ਐਸਟ੍ਰੇਜੈਨੇਕਾ ਵੈਕਸੀਨ ਨੂੰ ਪੁਣੇ ਦੇ ਸੀਰਮ ਇੰਸਟੀਟਿਊਟ 'ਚ ਕੋਵਿਡਸ਼ੀਲਡ ਦੇ ਨਾਂਅ ਨਾਲ ਤਿਆਰ ਕੀਤਾ ਜਾ ਰਿਹਾ ਹੈ। ਭਾਰਤ 'ਚ ਕਾਫੀ ਤੇਜ਼ੀ ਨਾਲ ਟੀਕਾਕਰਨ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਤੇ ਅਜੇ ਤਕ ਇਸ ਵੈਕਸੀਨ ਨਾਲ ਸਬੰਧਤ ਕੋਈ ਸਮੱਸਿਆ ਨਹੀਂ ਆਈ। ਹੁਣ ਹੋਰ ਦੇਸ਼ਾਂ 'ਚ ਵੀ ਇਕ ਵਾਰ ਐਸਟ੍ਰੇਜੈਨੇਕਾ ਦਾ ਇਸਤੇਮਾਲ ਸ਼ੁਰੂ ਕੀਤਾ ਜਾਵੇਗਾ।