Tyrese Gibson Dance On Karan Aujla Song Softly: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਸਾਲ 2023 ਔਜਲਾ ਲਈ ਬਹੁਤ ਹੀ ਖਾਸ ਰਿਹਾ ਹੈ। ਇਸ ਸਾਲ ਕਰਨ ਨੇ ਵਿਆਹ ਕਰਾਇਆ ਸੀ। ਇਸੇ ਸਾਲ ਕਰਨ ਕੈਨੇਡਾ ਛੱਡ ਦੁਬਈ ਸ਼ਿਫਟ ਹੋਇਆ ਸੀ। ਇਹੀ ਨਹੀਂ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਜ਼ਬਰਦਸਤ ਹਿੱਟ ਹੋਈ ਅਤੇ ਪੂਰੀ ਦੁਨੀਆ 'ਚ ਉਸ ਦੀ ਇਸ ਐਲਬਮ ਦੇ ਗੀਤਾਂ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ। ਇਸ ਦਾ ਸਬੂਤ ਇੱਥੋਂ ਮਿਲਦਾ ਹੈ ਕਿ ਵਿਦੇਸ਼ੀ ਗੋਰੇ ਵੀ ਔਜਲਾ ਦੇ ਗੀਤਾਂ 'ਤੇ ਖੂਬ ਥਿਰਕਦੇ ਨਜ਼ਰ ਆਏ ਸੀ।

  


ਇਹ ਵੀ ਪੜ੍ਹੋ: ਹਰਿਆਣਵੀ ਗਾਇਕਾ ਸਪਨਾ ਚੌਧਰੀ ਦੇ ਸੁਪਰਹਿੱਟ ਗਾਣੇ 'ਤੇ ਰਣਦੀਪ ਹੁੱਡਾ ਨੇ ਆਪਣੀ ਪਤਨੀ ਲਿਨ ਨਾਲ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ


ਇਸ ਤੋਂ ਬਾਅਦ ਹੁਣ ਅਮਰੀਕੀ ਸਿੰਗਰ ਤੇ ਐਕਟਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਕਰਨ ਔਜਲਾ ਦੇ ਗਾਣੇ 'ਸੌਫਟਲੀ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਸਿੰਗਰ ਤੇ ਐਕਟਰ ਕੋਈ ਹੋਰ ਨਹੀਂ, ਬਲਕਿ ਟਾਇਰੇਸ ਗਿਬਸਨ ਹੈ, ਜਿਨ੍ਹਾਂ ਦੇ ਗੀਤਾਂ ਦੀ ਪੂਰੀ ਦੁਨੀਆ ਦੀਵਾਨੀ ਹੈ। ਜਿਸ ਦੀ ਪੂਰੀ ਦੁਨੀਆ ਦੀਵਾਨੀ ਹੈ, ਉਹ ਖੁਦ ਕਰਨ ਔਜਲਾ ਦੇ ਇਸ ਗਾਣੇ 'ਤੇ ਦਿਲ ਹਾਰ ਬੈਠੇ ਹਨ। ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ 'ਸੌਫਟਲੀ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਟਾਇਰੇਸ ਨੇ ਕੈਪਸ਼ਨ ਲਿਖੀ, 'ਮੈਂ 45 ਦਾ ਹੋ ਗਿਆ, ਕੌਣ ਕਹਿੰਦਾ ਹੈ ਕਿ ਮੈਂ ਡਾਂਸ ਨਹੀਂ ਕਰ ਸਕਦਾ।' ਦੇਖੋ ਇਹ ਵੀਡੀਓ:









ਕਿਲੀ ਪੌਲ ਨੇ ਵੀ ਬਣਾਈ ਸੀ ਔਜਲਾ ਦੇ ਗਾਣੇ 'ਤੇ ਰੀਲ
ਇੰਟਰਨੈੱਟ ਸਨਸਨੀ ਕਿਲੀ ਪੌਲ ਵੀ ਪੰਜਾਬੀ ਗੀਤਾਂ 'ਤੇ ਅਕਸਰ ਰੀਲਾਂ ਬਣਾਉਂਦਾ ਰਹਿੰਦਾ ਹੈ। ਕਿਲੀ ਪੌਲ ਨੇ 'ਸੌਫਟਲੀ' ਗਾਣੇ 'ਤੇ ਆਪਣੀ ਭੈਣ ਨੀਮਾ ਪੌਲ ਦੇ ਨਾਲ ਜ਼ਬਰਦਸਤ ਡਾਂਸ ਕੀਤਾ ਸੀ। ਇਸ ਦਾ ਵੀਡੀਓ ਖੂਬ ਪਸੰਦ ਕਤਿਾ ਗਿਆ ਸੀ।






ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਪੂਰੀ ਦੁਨੀਆ 'ਚ ਬੇਸ਼ੁਮਾਰ ਪਿਆਰ ਮਿਿਲਿਆ ਹੈ।  


ਇਹ ਵੀ ਪੜ੍ਹੋ: ਟੀਵੀ ਦੀ ਅਨੁਪਮਾ ਰੂਪਾਲੀ ਗਾਂਗੁਲੀ ਆਪਣੇ ਡੌਗੀ ਗੱਬਰ ਦੀ ਮੌਤ 'ਤੇ ਭੁੱਬਾਂ ਮਾਰ-ਮਾਰ ਰੋਈ, ਵੀਡੀਓ ਹੋ ਰਿਹਾ ਵਾਇਰਲ