Punjabi Films Releasing On 24 June: 24 ਜੂਨ ਦਾ ਦਿਨ ਪੰਜਾਬੀ ਫ਼ਿਲਮ ਇੰਡਸਟਰੀ (Punjabi Film Industry) ਲਈ ਖ਼ਾਸ ਰਹਿਣ ਵਾਲਾ ਹੈ। ਕਿਉਂਕਿ ਇਸ ਦਿਨ ਦੋ ਵੱਡੀਆਂ ਫ਼ਿਲਮਾਂ ਦੀ ਬਾਕਸ ਆਫ਼ਿਸ `ਤੇ ਟੱਕਰ ਹੋਣ ਜਾ ਰਹੀ ਹੈ। ਇਹ ਫ਼ਿਲਮਾਂ ਹਨ ਸ਼ੇਰ ਬੱਗਾ (Sher Bagga) ਤੇ ਟੀਲੀਵਿਜ਼ਨ (Television Film)। ਇੱਕ ਪਾਸੇ ਪਾਲੀਵੁੱਡ ਦੇ ਦਮਦਾਰ ਸਿਤਾਰੇ ਐਮੀ ਵਿਰਕ (Ammy Virk) ਤੇ ਸੋਨਮ ਬਾਜਵਾ (Sonam Bajwa) ਸ਼ੇਰ ਬੱਗਾ `ਚ ਇਕੱਠੇ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕੁਲਵਿੰਦਰ ਬਿੱਲਾ (Kulwinder Billa) ਤੇ ਮੈਂਡੀ ਤੱਖੜ (Mandy Takhar) ਆਪਣੀ ਫ਼ਿਲਮ ਟੈਲੀਵਿਜ਼ਨ ਰਾਹੀਂ ਸ਼ਾਨਦਾਰ ਐਕਟਿੰਗ ਤੇ ਕਾਮਿਕ ਟਾਈਮਿੰਗ ਨਾਲ ਲੋਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ।


ਦੋਵੇਂ ਫ਼ਿਲਮਾਂ 24 ਜੂਨ ਨੂੰ ਹੋ ਰਹੀਆਂ ਰਿਲੀਜ਼
ਦਸ ਦਈਏ ਕਿ ਫ਼ਿਲਮ ਸ਼ੇਰ ਬੱਗਾ ਤੇ ਟੈਲੀਵਿਜ਼ਨ ਦੋਵੇਂ ਇਕੱਠੀਆਂ ਇੱਕੋ ਦਿਨ ਰਿਲੀਜ਼ ਹੋਣ ਜਾ ਰਹੀਆਂ ਹਨ। 24 ਜੂਨ ਨੂੰ ਇਨ੍ਹਾਂ ਦੋਵੇਂ ਫ਼ਿਲਮਾਂ ਦੀ ਬਾਕਸ ਆਫ਼ਿਸ `ਤੇ ਟੱਕਰ ਦੇਖਣ ਨੂੰ ਮਿਲੇਗੀ। ਸਟੋਰੀ ਦੀ ਗੱਲ ਕੀਤੀ ਜਾਏ ਤਾਂ ਦੋਵੇਂ ਫ਼ਿਲਮਾਂ ਦੀ ਸਟੋਰੀ ਬਿਲਕੁਲ ਵੱਖਰੀ ਹੈ, ਪਰ ਦੋਵੇਂ ਕਾਮੇਡੀ ਫ਼ਿਲਮਾਂ ਹਨ। 


ਯੂਟਿਊਬ ਤੇ ਇੱਕ ਕਰੋੜ ਤੋਂ ਵੱਧ ਦੇਖੇ ਜਾ ਚੁੱਕੇ ਫ਼ਿਲਮਾਂ ਦੇ ਟਰੇਲਰ
ਦਸ ਦਈਏ ਕਿ ਸੇਰ ਬੱਗਾ ਦਾ ਟਰੇਲਰ (Sher bagga Movie Trailer) 23 ਮਈ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ 1 ਕਰੋੜ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ।




ਦੂਜੇ ਪਾਸੇ ਟੈਲੀਵਿਜ਼ਨ (Television Movie Trailer) ਦਾ ਟਰੇਲਰ 14 ਜੂਨ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਮਹਿਜ਼ 3 ਦਿਨਾਂ ਵਿੱਚ 1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ। ਫ਼ਿਲਮ ਦੇ ਟਰੇਲਰਾਂ ਦੀ ਯੂਟਿਊਬ ਪਰਫ਼ਾਰਮੈਂਸ ਦੇਖ ਤਾਂ ਇੰਜ ਲਗਦਾ ਹੈ ਜਿਵੇਂ ਟੈਲੀਵਿਜ਼ਨ ਫ਼ਿਲਮ ਬਾਕਸ ਆਫ਼ਿਸ ;ਤੇ ਸਾਰੇ ਰਿਕਾਰਡ ਤੋੜ ਤੋੜ ਦੇਵੇਗੀ। 




ਪੁਰਾਣੇ ਜ਼ਮਾਨੇ ਦੇ ਗਿਰਦ ਘੁੰਮਦੀ ਹੈ ਟੈਲੀਵਿਜ਼ਨ ਦੀ ਸਟੋਰੀ
ਦਸ ਦਈਏ ਕਿ ਫ਼ਿਲਮ ਟੈਲੀਵਿਜ਼ਨ ਦਾ ਕਾਨਸੈਪਟ ਤੇ ਸਟੋਰੀ ਬਿਲਕੁਲ ਅਲੱਗ ਹੈ। ਇਹ ਉਸ ਜ਼ਮਾਨੇ ਦੀ ਕਹਾਣੀ ਹੈ, ਜਦੋਂ ਇੰਡੀਆ `ਚ ਟੈਲੀਵਿਜ਼ਨ ਨਵਾਂ-ਨਵਾਂ ਆਇਆ ਸੀ ਅਤੇ ਲੋਕਾਂ `ਚ ਟੀਵੀ ਦੇਖਣ ਦਾ ਬੜਾ ਕ੍ਰੇਜ਼ ਸੀ। ਫ਼ਿਲਮ ਦਾ ਟਰੇਲਰ ਦੇਖ ਕੇ ਫ਼ਿਲਮ ਦੀ ਕਹਾਣੀ ਦਾ ਅੰਦਾਜ਼ਾ ਹੋ ਜਾਂਦਾ ਹੈ। ਦੂਜੇ ਪਾਸੇ ਸ਼ੇਰ ਬੱਗਾ ਨਵੇਂ ਜ਼ਮਾਨੇ ਦੇ ਐਡਵਾਂਸਡ ਕਪਲਜ਼ ਦੀ ਸਟੋਰੀ ਹੈ। ਜਿਸ ਵਿੱਚ ਨੌਜਵਾਨ ਪੈਸੇ ਕਮਾਉਣ ਦੀ ਖਾਤਰ ਆਪਣਾ ਮੁਲਕ ਛੱਡ ਸੱਤ ਸਮੁੰਦਰੋਂ ਪਾਰ ਜਾਂਦਾ ਹੈ, ਪਰ ਉਸ ਨੂੰ ਇਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਦੋਵਾਂ ਦਾ ਪਿਆਰ ਸਾਰੀਆਂ ਹੱਦਾਂ ਨੂੰ ਪਾਰ ਕਰ ਜਾਂਦਾ ਹੈ। ਜਿਸ ਤੋਂ ਬਾਅਦ ਫ਼ਿਲਮ ਦੀ ਲੀਡ ਅਦਾਕਾਰਾ ਸੋਨਮ ਬਾਜਵਾ ਪ੍ਰੈਗਨੈਂਟ ਹੋ ਜਾਂਦੀ ਹੈ।


ਬਾਕਸ ਆਫ਼ਿਸ `ਤੇ ਦੋਵੇਂ ਫ਼ਿਲਮਾਂ ਦਾ ਮੁਕਾਬਲਾ
ਸ਼ੇਰ ਬੱਗਾ ਤੇ ਟੈਲੀਵਿਜ਼ਨ ਦੋਵੇਂ ਫ਼ਿਲਮਾਂ 24 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀਆਂ ਹਨ। ਦੋਵੇਂ ਫ਼ਿਲਮਾਂ ਦੀ ਸਟਾਰਕਾਸਟ ਫ਼ਿਲਮ ਦਾ ਜੰਮ ਕੇ ਪ੍ਰਮੋਸ਼ਨ ਕਰ ਰਹੀਆਂ ਹਨ। ਕਿਹੜੀ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਖਿੱਚਦੀ ਹੈ, ਕਿਹੜੀ ਫ਼ਿਲਮ ਬਾਕਸ ਆਫ਼ਿਸ ਤੇ ਸਾਰੇ ਰਿਕਾਰਡ ਤੋੜਦੀ ਹੈ ਤੇ ਕਿਸ ਦੀ ਕਾਮਿਕ ਟਾਈਮਿੰਗ ਜਨਤਾ ਨੂੰ ਪਸੰਦ ਆਉਂਦੀ ਹੈ, ਇਸ ਦਾ ਪਤਾ ਤਾਂ 24 ਜੂਨ ਨੂੰ ਹੀ ਲੱਗੇਗਾ।