Ammy Virk New Song: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ;ਚ ਹੈ। ਦਰਅਸਲ, ਉਨ੍ਹਾਂ ਦੀ ਨਵੀਂ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਫਿਲਮ ਦੇ ਬੇਹਤਰੀਨ ਗਾਣੇ ਰਿਲੀਜ਼ ਹੋ ਰਹੇ ਹਨ।
ਹੁਣ ਐਮੀ ਵਿਰਕ ਦੀ ਫਿਲਮ ਦਾ ਰੋਮਾਂਟਿਕ ਗਾਣਾ 'ਕਿਆ ਹੀ ਬਾਤਾਂ' ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਰਿਲੀਜ਼ ਹੁੰਦੇ ਹੀ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਗਾਣੇ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ। ਐਮੀ ਦੀ ਆਵਾਜ਼ ਤੇ ਗੀਤ ਦੇ ਬੋਲ ਦੋਵੇਂ ਹੀ ਬੇਹੱਦ ਪਿਆਰੇ ਲੱਗ ਰਹੇ ਹਨ। ਇਸ ਗਾਣੇ ਨੂੰ ਐਮੀ ਵਿਰਕ ਤੇ ਜੈਸਮੀਨ ਅਖਤਰ 'ਤੇ ਫਿਲਮਾਇਆ ਗਿਆ ਹੈ। ਐਮੀ ਨੇ ਇਸ ਗਾਣੇ ਦੀ ਵੀਡੀਓ ਆਪਣੇ ਸੋਸ਼ਲ ਮੀਡਆਿ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਇੱਥੇ ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀਆਂ ਇਸ ਸਾਲ 2 ਫਿਲਮਾਂ 'ਅੰਨੀ ਦਿਆ ਮਜ਼ਾਕ ਏ' ਤੇ 'ਮੌੜ' ਰਿਲੀਜ਼ ਹੋਈਆਂ ਸੀ। ਦੋਵੇਂ ਹੀ ਫਿਲਮਾਂ ਨੂੰ ਮਿਲੀ ਜੁਲੀ ਪ੍ਰਤੀਕਿਿਰਿਆ ਮਿਲੀ ਸੀ। ਹੁਣ ਐਮੀ ਨੂੰ ਆਪਣੀ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਤੋਂ ਕਾਫੀ ਉਮੀਦਾਂ ਹਨ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਐਮੀ ਵਿਰਕ, ਜਸਵਿੰਦਰ ਭੱਲਾ, ਬਿਨੂੰ ਢਿੱਲੋਂ ਤੇ ਜੈਸਮੀਨ ਅਖਤਰ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਦਾਜ ਦੇ ਲਾਲਚੀ ਇੱਕ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ। ਜਿਸ ਨੂੰ ਆਪਣੇ ਪੜ੍ਹੇ ਲਿਖੇ ਮੁੰਡੇ ਲਈ ਅਜਿਹੀ ਕੁੜੀ ਚਾਹੀਦੀ ਹੈ, ਜੋ ਦਾਜ ਨਾਲ ਉਨ੍ਹਾਂ ਦਾ ਮੂੰਹ ਭਰ ਸਕੇ।