Anant Ambani Radhika Merchant Engagement: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ ਅੱਜ ਰਾਧਿਕਾ ਮਰਚੈਂਟ ਨਾਲ ਮੰਗਣੀ ਕਰ ਲਈ ਹੈ। ਜੋੜੇ ਦੀ ਕੁੜਮਾਈ ਦੀਆਂ ਰਸਮਾਂ ਰਾਜਸਥਾਨ ਦੇ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ ਵਿੱਚ ਹੋਈਆਂ। ਅਨੰਤ ਅਤੇ ਰਾਧਿਕਾ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਪਰਿਮਲ ਨਾਥਵਾਨੀ ਨੇ ਅਨੰਤ ਅਤੇ ਰਾਧਿਕਾ ਨੂੰ ਵਧਾਈ ਦਿੱਤੀ
ਪਰਿਮਲ ਨਾਥਵਾਨੀ ਨੇ ਸੋਸ਼ਲ ਮੀਡੀਆ 'ਤੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਮੰਗਣੀ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਆਪਣੇ ਟਵਿੱਟਰ ਅਕਾਊਂਟ 'ਤੇ ਅਨੰਤ ਅਤੇ ਰਾਧਿਕਾ ਦੀ ਫੋਟੋ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ 'ਚ ਮੰਗਣੀ ਸਮਾਰੋਹ ਲਈ ਅਨੰਤ ਅਤੇ ਰਾਧਿਕਾ ਨੂੰ ਬਹੁਤ-ਬਹੁਤ ਵਧਾਈਆਂ। ਭਗਵਾਨ ਸ਼੍ਰੀਨਾਥ ਜੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਹੋਵੇ।









ਕੌਣ ਹੈ ਰਾਧਿਕਾ ਮਰਚੈਂਟ?
ਰਾਧਿਕਾ ਮਰਚੈਂਟ ਦਾ ਜਨਮ 18 ਦਸੰਬਰ ਦਾ 1994 ਹੈ। ਉਸਨੂੰ ਕਲਾਸੀਕਲ ਡਾਂਸ ਪਸੰਦ ਹੈ, ਨਾਲ ਹੀ ਉਸ ਨੇ ਅੱਠ ਸਾਲਾਂ ਤੱਕ ਭਰਤਨਾਟਿਅਮ ਦੀ ਸਿੱਖਿਆ ਹਾਸਲ ਕੀਤੀ ਹੈ। ਉਸਨੇ ਗੁਰੂ ਭਾਵਨਾ ਠੱਕਰ ਦੇ ਅਧੀਨ ਮੁੰਬਈ ਵਿੱਚ ਸ਼੍ਰੀ ਨਿਭਾ ਆਰਟ ਅਕੈਡਮੀ ਵਿੱਚ ਆਪਣੀ ਕਲਾਸੀਕਲ ਡਾਂਸ ਦੀ ਸਿਖਲਾਈ ਪੂਰੀ ਕੀਤੀ।


ਇਸ ਸਾਲ ਮਈ ਵਿੱਚ, ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਆਪਣੀ ਹੋਣ ਵਾਲੀ ਛੋਟੀ ਨੂੰਹ, ਰਾਧਿਕਾ ਮਰਚੈਂਟ ਲਈ ਆਰਗੇਟਰਾਮ ਸਮਾਰੋਹ ਦੀ ਮੇਜ਼ਬਾਨੀ ਵੀ ਕੀਤੀ ਸੀ। ਕਿਸੇ ਵੀ ਸ਼ਾਸਤਰੀ ਸੰਗੀਤ ਕਲਾਕਾਰ ਲਈ ਆਰਗੇਟਰਾਮ ਸਮਾਰੋਹ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਹ ਉਸ ਦਾ ਪਹਿਲਾ ਸਟੇਜ ਪ੍ਰਦਰਸ਼ਨ ਹੁੰਦਾ ਹੈ।




ਰਾਧਿਕਾ ਮਰਚੈਂਟ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਕੀਤੀ ਹੈ ਪੜ੍ਹਾਈ
ਰਾਧਿਕਾ ਨੇ ਆਪਣੀ ਮੁਢਲੀ ਸਿੱਖਿਆ ਮੁੰਬਈ ਦੇ ਈਕੋਲ ਮੋਂਡਿਆਲ ਵਰਲਡ ਸਕੂਲ ਅਤੇ ਬੀਡੀ ਸੋਮਾਨੀ ਇੰਟਰਨੈਸ਼ਨਲ ਸਕੂਲ ਤੋਂ ਕੀਤੀ। ਉਸਨੇ ਬਾਅਦ ਵਿੱਚ 2017 ਵਿੱਚ ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਭਾਰਤ ਆਈ ਅਤੇ ਇੰਡੀਆ ਫਸਟ ਆਰਗੇਨਾਈਜ਼ੇਸ਼ਨ ਅਤੇ ਦੇਸਾਈ ਐਂਡ ਦੀਵਾਨਜੀ ਵਰਗੀਆਂ ਫਰਮਾਂ ਵਿੱਚ ਇੰਟਰਨਸ਼ਿਪ ਕਰਨ ਲੱਗੀ।


ਇਸ ਤੋਂ ਬਾਅਦ, ਉਸਨੇ ਮੁੰਬਈ ਦੀ ਰੀਅਲ ਅਸਟੇਟ ਕੰਪਨੀ ਇਸਪ੍ਰਵਾ ਵਿੱਚ ਜੂਨੀਅਰ ਸੇਲਜ਼ ਮੈਨੇਜਰ ਦੇ ਰੂਪ ਵਿੱਚ ਕੰਮ ਕੀਤਾ ਅਤੇ ਫਿਰ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋ ਗਏ।


ਤੈਰਾਕੀ ਦੀ ਸ਼ੌਕੀਨ ਹੈ ਰਾਧਿਕਾ ਮਰਚੈਂਟ
ਰਾਧਿਕਾ ਮਰਚੈਂਟ ਨੂੰ ਤੈਰਾਕੀ ਦਾ ਬਹੁਤ ਸ਼ੌਕ ਹੈ। ਇਸ ਤੋਂ ਇਲਾਵਾ ਉਹ ਕਈ ਵਾਰ ਆਪਣੇ ਦੋਸਤਾਂ ਨਾਲ ਟ੍ਰੈਕਿੰਗ 'ਤੇ ਵੀ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਪੜ੍ਹਨਾ ਪਸੰਦ ਹੈ ਅਤੇ ਉਸ ਨੂੰ ਜਾਨਵਰਾਂ ਨਾਲ ਵੀ ਪਿਆਰ ਹੈ।


ਅਨੰਤ ਨਾਲ 2018 ਵਿੱਚ ਵਾਇਰਲ ਹੋਈ ਸੀ ਫੋਟੋ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦੋਸਤੀ ਬਾਰੇ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ 2018 'ਚ ਦੋਵਾਂ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਤਸਵੀਰ 'ਚ ਦੋਵੇਂ ਹਰੇ ਰੰਗ ਦੇ ਕੱਪੜਿਆਂ 'ਚ ਲਵ-ਡਵੀ ਨੂੰ ਪੋਜ਼ ਦਿੰਦੇ ਨਜ਼ਰ ਆ ਰਹੇ ਸੀ। ਈਸ਼ਾ ਅੰਬਾਨੀ ਦੀ ਮੰਗਣੀ ਤੋਂ ਕੁਝ ਸਮੇਂ ਬਾਅਦ ਹੀ ਲੋਕ ਕਹਿਣ ਲੱਗੇ ਕਿ ਉਨ੍ਹਾਂ ਨੇ ਰਾਧਿਕਾ ਨਾਲ ਗੁਪਤ ਰੂਪ ਨਾਲ ਮੰਗਣੀ ਕਰ ਲਈ ਹੈ। ਪਰ ਹੁਣ ਅਨੰਤ ਅਤੇ ਰਾਧਿਕਾ ਦੀ ਮੰਗਣੀ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਵੈਸੇ ਵੀ ਰਾਧਿਕਾ ਨੂੰ ਅਕਸਰ ਅੰਬਾਨੀ ਪਰਿਵਾਰ ਦੇ ਪ੍ਰੋਗਰਾਮਾਂ 'ਚ ਦੇਖਿਆ ਜਾਂਦਾ ਹੈ।




ਇਹ ਵੀ ਪੜ੍ਹੋ: ਗੁਰਲੇਜ਼ ਅਖਤਰ ਪਤੀ ਕੁਲਵਿੰਦਰ ਕੈਲੀ ਨਾਲ ਮਨਾ ਰਹੀ ਵਿਆਹ ਦੀ ਵਰ੍ਹੇਗੰਢ, ਗਾਇਕਾ ਨੇ ਤਸਵੀਰਾਂ ਕੀਤੀਆਂ ਸ਼ੇਅਰ