ਇਰਫਾਨ ਖਾਨ, ਰਾਧਿਕਾ ਮਦਾਨ ਤੇ ਕਰੀਨਾ ਕਪੂਰ ਖਾਨ ਸਟਾਰਰ ਫਿਲਮ 'ਅੰਗਰੇਜ਼ੀ ਮੀਡੀਅਮ' ਨੇ ਇਸ ਸ਼ੁੱਕਰਵਾਰ ਬਾਕਸ ਆਫਿਸ 'ਤੇ ਦਸਤਕ ਦੇ ਦਿੱਤੀ ਹੈ। ਪਹਿਲੇ ਦਿਨ ਦੇ ਕਲੈਕਸ਼ਨ 'ਚ ਫਿਲਮ 4.03 ਕਰੋੜ ਕਮਾਉਣ 'ਚ ਕਾਮਯਾਬ ਰਹੀ।

ਟ੍ਰੇਂਡ ਐਨਾਲਿਸਟ ਤਰਨ ਆਦਰਸ਼ ਮੁਤਾਬਕ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਹੋਰਨਾਂ ਸੂਬਿਆਂ ਦੇ ਥੀਏਟਰ ਬੰਦ ਹੋਣ ਕਾਰਨ ਫਿਲਮ ਦੇ ਕਲੈਕਸ਼ਨ 'ਤੇ ਅਸਰ ਪਿਆ ਹੈ।


ਬੀਤੇ ਸ਼ੁੱਕਰਵਾਰ ਫਿਲਮ ਦੀ ਓਪਨਿੰਗ ਨੂੰ ਲੈ ਕੇ ਆਸਾਰ ਚੰਗੇ ਨਜ਼ਰ ਨਹੀਂ ਆ ਰਹੇ ਸੀ, ਕਿਉਂਕਿ ਕੋਰੋਨਾ ਦੀ ਦਹਿਸ਼ਤ ਨਾਲ ਫਿਲਮ ਦੀ ਬੁਕਿੰਗ ਪ੍ਰਭਾਵਿਤ ਹੋਈ ਸੀ। ਦਿੱਲੀ ਸਮੇਤ ਜੰਮੂ-ਕਸ਼ਮੀਰ ਤੇ ਕੇਰਲ 'ਚ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਦਰਸ਼ਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: