Anil Kapoor Sunita Kapoor: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਇੰਨੀਂ ਦਿਨੀਂ ਪਤਨੀ ਸੁਨੀਤਾ ਨਾਲ ਇਜਿਪਟ ’ਚ ਛੁੱਟੀਆਂ ਮਨਾ ਰਹੇ ਹਨ। ਉੱਥੋਂ ਅਦਾਕਾਰ ਨੇ ਪਤਨੀ ਸੁਨੀਤਾ ਨਾਲ ਆਪਣੀਆਂ ਕੁਝ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।


ਲੁੱਕ ਦੀ ਗੱਲ ਕਰੀਏ ਤਾਂ ਅਨਿਲ ਕਪੂਰ ਨੇ ਕੁੜਤਾ ਪਜ਼ਾਮਾ ਪਾਇਆ ਹੈ ਅਤੇ ਇਸ ਦੇ ਨਾਲ ਪਤਨੀ ਸੁਨੀਤਾ ਨੇ ਵਾਈਟ ਲਾਈਨਜ਼ ਵਾਲਾਂ ਕੁੜਤਾ ਅਤੇ ਬਲੈਕ ਪੈਂਟ ਪਾਈ ਹੈ। ਦੋਵੇਂ ਇਸ ਦੌਰਾਨ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ।


ਤਸਵੀਰਾਂ 'ਚ ਅਦਾਕਾਰ ਪ੍ਰਾਚੀਨ ਪਿਰਾਮਿਡ ਦੇ ਨਜ਼ਾਰੇ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਅਦਾਕਾਰ ਪਤਨੀ ਦੀਆਂ ਬਾਹਾਂ ’ਚ ਬਾਹਾਂ ਪਾ ਕੇ ਖੁਸ਼ੀ ਨਾਲ ਪੋਜ਼ ਦੇ ਰਹੇ ਹਨ। ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ਨੇ ਨਾਲ ਕੈਪਸ਼ਨ ’ਚ ਲਿਖਿਆ ਹੈ ਕਿ ‘ਅਸੀਂ ਜਿੱਥੇ ਵੀ ਜਾਂਦੇ ਹਾਂ, ਹੱਥਾਂ ’ਚ ਹੱਥ ਪਾ ਕੇ ਯਾਦ ਬਣਾਉਦੇ ਹਾਂ।’









ਇਨ੍ਹਾਂ ਤਸਵੀਰਾਂ ’ਚ ਦੋਵੇਂ ਬੇਹੱਦ ਕੂਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ’ਤੇ ਧੀ ਸੋਨਮ ਅਤੇ ਰੀਆ ਨੇ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸੋਨਮ ਕਪੂਰ ਨੇ ਲਿਖਿਆ ਕਿ ‘ਦੁਨੀਆਂ ਦੇ ਸਭ ਤੋਂ ਵਧੀਆ ਇਨਸਾਨ।’ ਇਸ ਦੇ ਨਾਲ ਅਨਿਲ ਕਪੂਰ ਦੀ ਦੂਜੀ ਧੀ ਨੇ ਲਿਖਿਆ ਕਿ ‘ਤੁਹਾਨੂੰ ਮੇਰਾ ਫੇਸਟਾਈਮ ਲੈਂਣਾ ਚਾਹੀਦਾ ਹੈ।’ ਅਦਾਕਾਰਾ ਦੇ ਜਵਾਈ ਸੋਨਮ ਦੇ ਪਤੀ ਆਨੰਦ ਆਹੂਜਾ ਅਤੇ ਰੀਆ ਦੇ ਪਤੀ ਕਰਨ ਭੁਲਾਨੀ ਨੇ ਦਿਲ ਦੇ ਇਮੋਜੀ ਸਾਂਝਾ ਕਰਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹੈ।


ਅਨਿਲ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖ਼ਰੀ ਵਾਰ ਫ਼ਿਲਮ ‘ਜੁੱਗ ਜੁੱਗ ਜੀਓ’ ’ਚ ਦੇਖਿਆ ਗਿਆ ਸੀ, ਜਿਸ ’ਚ ਉਹ ਵਰੁਣ ਧਵਨ, ਨੀਤੂ ਕਪੂਰ, ਕਿਆਰਾ ਅਡਵਾਨੀ ਅਤੇ ਮਨੀਸ਼ ਪਾਲ ਨਾਲ ਨਜ਼ਰ ਆਏ ਸਨ।