Anmol Kwatra Video: ਅਮਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਲੋਕ ਭਲਾਈ ਦੇ ਕੰਮਾਂ ਲਈ ਆਪਣਾ ਕਰੀਅਰ ਕੁਰਬਾਨ ਕੀਤਾ ਹੈ। ਫਿਲਹਾਲ ਅਨਮੋਲ ਕਵਾਤਰਾ ਨੂੰ ਲੈਕੇ ਅਸੀਂ ਤੁਹਾਨੂੰ ਇੱਕ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ।  


ਇਹ ਵੀ ਪੜ੍ਹੋ: ਸ਼ੀਜ਼ਾਨ ਖਾਨ ਨੇ ਜੇਲ੍ਹ 'ਚ ਕਿਵੇਂ ਗੁਜ਼ਾਰੇ ਸੀ 70 ਦਿਨ, ਇੰਜ ਸੰਭਾਲਿਆ ਸੀ ਖੁਦ ਨੂੰ, ਬੋਲੇ- ਜਦੋਂ ਕਿਸਮਤ ਨੇ ਜ਼ਿੰਦਗੀ 'ਚ ਲੜਾਈ


ਅਨਮੋਲ ਕਵਾਤਰਾ ਨੂੰ ਹਾਲ ਹੀ 'ਚ ਭਗਤ ਪੂਰਨ ਸਿੰਘ ਰਾਜ ਪੁਰਸਕਾਰ 2023 ਨਾਲ ਸਨਮਾਨਤ ਕੀਤਾ ਗਿਆ ਹੈ। ਉਸ ਨੂੰ ਇਹ ਐਵਾਰਡ ਉਸ ਵੱਲੋਂ ਸਮਾਜ ਸੇਵਾ ਦੇ ਖੇਤਰ 'ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ ਹੈ। ਇਸ ਦੀ ਇੱਕ ਤਸਵੀਰ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਸੀ। 




ਇਸ ਦੇ ਨਾਲ ਨਾਲ ਉਸ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਹੈ ਅਤੇ ਉਸ ਦਾ ਉੱਥੇ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਹ ਹਾਲ ਹੀ ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਕਰਦਾ ਨਜ਼ਰ ਆਇਆ ਸੀ। ਉਸ ਦੇ ਵੀਡੀਓ ਤੇ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀ। 






ਦੱਸ ਦਈਏ ਕਿ ਅਨਮੋਲ ਕਵਾਤਰਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਗਾਇਕ ਤੇ ਮਾਡਲ ਰਿਹਾ ਹੈ। ਉਸ ਨੇ ਸਮਾਜ ਸੇਵਾ ਲਈ ਆਪਣਾ ਕਰੀਅਰ ਛੱਡ ਦਿੱਤਾ। ਇਸ ਦੇ ਨਾਲ ਨਾਲ ਅਨਮੋਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦਾ ਹੈ। ਉਸ ਦੀ ਸੋਸ਼ਲ ਮੀਡੀਆ 'ਤੇ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ।


ਇਹ ਵੀ ਪੜ੍ਹੋ: ਉਰਫੀ ਜਾਵੇਦ ਦਾ ਵਿਗੜ ਗਿਆ ਚਿਹਰਾ, ਟਰੋਲਿੰਗ ਤੋਂ ਪਰੇਸ਼ਾਨ ਹੋ ਕੇ ਕਰਾਇਆ ਸੀ ਇਹ ਕੰਮ, ਹੁਣ ਪਛਤਾ ਰਹੀ ਅਦਾਕਾਰਾ