ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra Wishes Happy New Year: ਅਨਮੋਲ ਕਵਾਤਰਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਅਨਮੋਲ ਉਨ੍ਹਾਂ ਬਹੁਤ ਘੱਟ ਸੈਲੇਬਸ ਵਿੱਚੋਂ ਇੱਕ ਹੈ, ਜਿਸ ਦੇ ਸ਼ਾਇਦ ਹੀ ਕੋਈ ਹੇਟਰ ਹੋਣ। ਹਰ ਪੰਜਾਬੀ ਹੀ ਨਹੀਂ ਸਗੋਂ ਦੇਸ਼ਵਾਸੀ ਅਨਮੋਲ ਨੂੰ ਦਿਲੋਂ ਪਿਆਰ ਕਰਦਾ ਹੈ। ਅਨਮੋਲ ਕਵਾਤਰਾ ਦੀ ਇੱਕ ਵੀਡੀਓ ਕਾਫੀ ਚਰਚਾ 'ਚ ਬਣੀ ਹੋਈ ਹੈ।
ਅਨਮੋਲ ਕਵਾਤਰਾ ਨੇ ਐਡਵਾਂਸ 'ਚ ਆਪਣੇ ਫੈਨਜ਼ ਨੂੰ ਹੈੱਪੀ ਨਿਊ ਈਅਰ ਵਿਸ਼ ਕੀਤਾ ਹੈ। ਇਸ ਦੇ ਨਾਲ ਨਾਲ ਉਸ ਨੇ ਨਵੇਂ ਸਾਲ ਦੇ ਖਾਸ ਮੌਕੇ 'ਤੇ ਫੈਨਜ਼ ਨੂੰ ਸਪੈਸ਼ਲ ਚਾਂਸ ਵੀ ਦਿੱਤਾ ਹੈ। ਅਨਮੋਲ ਨੇ ਵੀਡੀਓ ਸ਼ੇਅਰ ਕਰ ਕਿਹਾ ਕਿ ਉਸ ਨੂੰ ਅੱਜ ਦੇ ਦਿਨ ਜਿੰਨੀਂ ਖੁਸ਼ੀ ਹੋ ਰਹੀ ਹੈ, ਉਨੀਂ ਖੁਸ਼ੀ ਉਸ ਨੂੰ ਕਦੇ ਨਹੀਂ ਹੋਈ। ਕਿਉਂਕਿ ਉਹ ਬਹੁਤ ਹੀ ਖਾਸ ਪੌਡਕਾਸਟ ਰਿਕਾਰਡ ਕਰਨ ਜਾ ਰਿਹਾ ਹੈ।
ਇਸ ਦੇ ਨਾਲ ਨਾਲ ਉਸ ਨੇ ਫੈਨਜ਼ ਨੂੰ ਵਾਸਤੇ ਸਪੈਸ਼ਲ ਐਲਾਨ ਵੀ ਕੀਤਾ। ਜੇ ਤੁਸੀਂ ਵੀ ਅਨਮੋਲ ਕਵਾਤਰਾ ਦੇ ਪੌਡਕਾਸਟ 'ਚ ਗੈਸਟ ਯਾਨਿ ਮਹਿਮਾਨ ਬਣ ਕੇ ਸ਼ਾਮਲ ਹੋਣਾ ਚਾਹੁੰਦੇ ਹੋ ਅਤੇ ਆਪਣੀ ਕਹਾਣੀ ਸਭ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਰਨਾ ਬੱਸ ਇਹ ਹੈ ਕਿ ਅਨਮੋਲ ਦੀ ਇਸ ਵੀਡੀਓ 'ਤੇ ਕਮੈਂਟ ਕਰ ਆਪਣੀ ਕਹਾਣੀ ਦੱਸਣੀ ਹੈ ਤੇ ਤੁਹਾਨੂੰ ਅਨਮੋਲ ਕਵਾਤਰਾ ਦੇ ਸ਼ੋਅ 'ਚ ਮਹਿਮਾਨ ਬਣ ਕੇ ਜਾਣ ਦਾ ਮੌਕਾ ਮਿਲ ਸਕਦਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਪੰਜਾਬ ਦੀ ਜਾਣੀ ਮਾਣੀ ਹਸਤੀ ਹੈ। ਉਹ 'ਏਕ ਜ਼ਰੀਆ' ਨਾਮ ਦੀ ਐਨਜੀਓ ਚਲਾਉਂਦਾ ਹੈ, ਜੋ ਕਿ ਹਜ਼ਾਰਾਂ ਲੋੜਵੰਦ ਤੇ ਗਰੀਬ ਲੋਕਾਂ ਦਾ ਇਲਾਜ ਕਰਾਉਂਦੀ ਹੈ ਤੇ ਨਾਲ ਹੀ ਉਨ੍ਹਾਂ ਦੀ ਮਦਦ ਵੀ ਕਰਦੀ ਹੈ। ਅਨਮੋਲ ਨੇ ਸਮਾਜ ਸੇਵਾ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ ਸੀ।