Anupama Latest Update: ਟੀਵੀ ਸੀਰੀਅਲ ਅਨੁਪਮਾ ਦੇ ਲੇਟੈਸਟ ਟ੍ਰੈਕ ਕਾਰਨ #MaAn ਦੇ ਪ੍ਰਸ਼ੰਸਕ ਇਨ੍ਹੀਂ ਦਿਨੀਂ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਜਿੱਥੇ ਅਨੁਪਮਾ ਦੇ ਨਾਲ ਅਨੁਜ ਦਾ ਰੁੱਖਾ ਵਿਵਹਾਰ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਉੱਥੇ ਹੀ ਸ਼ਾਹ ਅਤੇ ਕਪਾੜੀਆ ਪਰਿਵਾਰ ਦੇ ਜਸ਼ਨ ਵਿੱਚ ਮਾਇਆ ਦੀ ਐਂਟਰੀ ਕਾਰਨ ਲੋਕਾਂ ਵਿੱਚ ਕਾਫੀ ਗੁੱਸਾ ਹੈ। ਇਸ ਦੌਰਾਨ ਸੀਰੀਅਲ 'ਚ ਕੁਝ ਨਵੇਂ ਟਵਿਸਟ ਅਤੇ ਟਰਨ ਆਉਣ ਵਾਲੇ ਹਨ, ਜੋ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦੇਣਗੇ। ਆਓ ਤੁਹਾਨੂੰ ਦੱਸਦੇ ਹਾਂ ਸੀਰੀਅਲ ਤੋਂ ਅੱਗੇ ਦੀ ਕਹਾਣੀ...
ਆਉਣ ਵਾਲੇ ਐਪੀਸੋਡ ਵਿੱਚ, ਤੁਸੀਂ ਦੇਖੋਗੇ ਕਿ ਮਾਇਆ ਸਮਰ ਅਤੇ ਡਿੰਪੀ ਦੇ ਵਿਆਹ ਦੀਆਂ ਰਸਮਾਂ ਦੌਰਾਨ ਅਨੁਪਮਾ ਨੂੰ ਜ਼ਲੀਲ ਕਰਨ ਅਤੇ ਅਨੁਜ ਉੱਤੇ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕਰਦੀ ਦਿਖਾਈ ਦੇਵੇਗੀ। ਹਾਲਾਂਕਿ, ਅਨੁਪਮਾ ਹਾਰ ਨਹੀਂ ਮੰਨੇਗੀ। ਦੂਜੇ ਪਾਸੇ ਤੋਸ਼ੂ ਅਤੇ ਕਿੰਜਲ ਵਿਚਾਲੇ ਇਕ ਵਾਰ ਫਿਰ ਝਗੜਾ ਦੇਖਣ ਨੂੰ ਮਿਲੇਗਾ, ਜਿਸ ਕਾਰਨ ਇਕ ਵਾਰ ਫਿਰ ਫੰਕਸ਼ਨ 'ਚ ਹੰਗਾਮਾ ਹੋ ਜਾਵੇਗਾ।
ਇਸ ਤੋਂ ਇਲਾਵਾ ਕਾਵਿਆ ਦੀ ਸਿਹਤ ਵਿਗੜਦੀ ਅਤੇ ਉਲਟੀਆਂ ਆਉਂਦੀਆਂ ਦੇਖ ਕੇ ਅਨੁਪਮਾ ਉਸ ਨੂੰ ਪੁੱਛੇਗੀ ਕਿ ਕੀ ਉਹ ਗਰਭਵਤੀ ਹੈ ਤਾਂ ਇਸ 'ਤੇ ਕਾਵਿਆ ਅਨੁਪਮਾ ਦੀ ਹਾਂ 'ਚ ਹਾਂ ਮਿਲਾਉਂਦੀ ਹੈ। ਜਿਸ ਨੂੰ ਸੁਣ ਕੇ ਅਨੁਪਮਾ ਕਹੇਗੀ ਕਿ ਕਈ ਵਾਰ ਕੁਝ ਸ਼ਬਦ ਬੋਲਣੇ ਪੈਂਦੇ ਹਨ।
ਕਾਬਿਲੇਗ਼ੌਰ ਹੈ ਕਿ ਅੱਜਕੱਲ ਅਨੁਪਮਾ 'ਚ ਜੋ ਟਰੈਕ ਚੱਲ ਰਿਹਾ ਹੈ, ਉਸ ਤੋਂ ਪ੍ਰਸ਼ੰਸਕ ਕਾਫੀ ਨਾਰਾਜ਼ ਲੱਗ ਰਹੇ ਹਨ। ਕਿਉਂਕਿ ਅਨੁਪਮਾ-ਅਨੁਜ ਦੀ ਲਵ ਸਟੋਰੀ ਹੀ ਅਨੁਪਮਾ ਦੇ ਨੰਬਰ ਵਨ ਹੋਣ ਦੀ ਵਜ੍ਹਾ ਹੈ ਅਤੇ ਹੁਣ ਅਨੁਜ ਤੇ ਅਨੁਪਮਾ ਵਿਚਾਲੇ ਦਰਾਰ ਕਾਰਨ ਸੀਰੀਅਲ ਦੀ ਕਹਾਣੀ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਹੈ। ਹਾਲਾਂਕਿ ਮੇਕਰਸ ਸ਼ੋਅ ਵਿੱਚ ਕਈ ਟਵਿੱਸਟ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਕੀ ਸ਼ੋਅ 'ਚ ਆਏ ਨਵੇਂ ਮੋੜ ਦਰਸ਼ਕਾਂ ਨੂੰ ਪਸੰਦ ਆਉਣਗੇ ਜਾਂ ਨਹੀਂ।