Armaan Malik Family: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਦੀ ਡਿਲੀਵਰੀ ਹੋਈ ਹੈ। ਦੂਜੀ ਪਤਨੀ ਕ੍ਰਿਤਿਕਾ ਦੇ ਇੱਕ ਬੇਟੇ ਨੇ ਜਨਮ ਲਿਆ, ਜਦੋਂ ਕਿ ਪਹਿਲੀ ਪਤਨੀ ਪਾਇਲ ਮਲਿਕ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਖੁਸ਼ੀ ਦੇ ਨਾਲ-ਨਾਲ ਅਰਮਾਨ ਮਲਿਕ ਦੇ ਪਰਿਵਾਰ ਲਈ ਮੁਸੀਬਤ ਵੀ ਆਈ। ਡਿਲੀਵਰੀ ਤੋਂ ਬਾਅਦ ਪਾਇਲ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹੁਣ ਫਿਰ ਕ੍ਰਿਤਿਕਾ ਦੇ ਬੇਟੇ ਦੀ ਸਿਹਤ ਵਿਗੜ ਗਈ ਹੈ।
ਅਰਮਾਨ ਮਲਿਕ ਦਾ ਲੇਟੇਸਟ ਵਲੌਗ
ਦਰਅਸਲ ਹੋਇਆ ਇਦਾਂ ਕਿ ਜਦੋਂ ਕ੍ਰਿਤਿਕਾ ਮਲਿਕ ਦਾ ਬੇਟਾ ਜੈਦ ਸੌਂ ਰਿਹਾ ਸੀ ਤਾਂ ਉਸ ਦੇ ਸੀਨੇ 'ਚੋਂ ਗੜਗੜਾਹਟ ਦੀ ਆਵਾਜ਼ ਆ ਰਹੀ ਸੀ। ਪਾਇਲ ਨੇ ਇਸ ਚੀਜ ਨੂੰ ਨੋਟਿਸ ਕੀਤਾ ਅਤੇ ਉਸ ਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਦਵਾਈ ਆਦਿ ਦੇ ਕੇ ਉਸ ਨੂੰ ਪੁੱਤਰ 'ਤੇ ਪੂਰੀ ਨਜ਼ਰ ਰੱਖਣ ਲਈ ਕਿਹਾ ਕਿਉਂਕਿ ਜੇਕਰ ਜੈਦ ਨੂੰ ਅਜਿਹੀ ਆਵਾਜ਼ ਨਾਲ ਸਾਹ ਚੜ੍ਹਦਾ ਹੈ ਤਾਂ ਉਸ ਨੂੰ ਨਿਮੋਨੀਆ ਹੋਣ ਦਾ ਡਰ ਰਹਿੰਦਾ ਹੈ। ਫਿਰ ਕ੍ਰਿਤਿਕਾ ਦਵਾਈ ਲੈ ਕੇ ਘਰ ਆਉਂਦੀ ਹੈ। ਫਿਰ ਜੈਦ ਦੀ ਨਜ਼ਰ ਉਤਾਰੀ ਜਾਂਦੀ ਹੈ। ਅਰਮਾਨ ਮਲਿਕ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਪੂਰੇ ਘਰ ਨੂੰ ਲੱਗੀ ਨਜ਼ਰ।
ਇਹ ਵੀ ਪੜ੍ਹੋ: Sienna Weir: ਆਸਟ੍ਰੇਲੀਅਨ ਮਾਡਲ ਦਾ 23 ਸਾਲ ਦੀ ਉਮਰ 'ਚ ਦੇਹਾਂਤ, ਘੋੜ ਸਵਾਰੀ ਦੌਰਾਨ ਦਰਦਨਾਕ ਹਾਦਸੇ ਦਾ ਹੋਈ ਸ਼ਿਕਾਰ
ਪਾਇਲ ਮਲਿਕ ਸੀ ਐਡਮਿਟ
ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਇੱਕ ਬੇਟੇ ਅਤੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਡਿਲੀਵਰੀ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆਈ ਤਾਂ ਉਨ੍ਹਾਂ ਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਚੈੱਕਅਪ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਹੈ। ਫਿਰ ਪਾਇਲ ਨੂੰ ਦਾਖਲ ਕਰਵਾਇਆ ਗਿਆ। ਇਸ ਕਾਰਨ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਪਰੇਸ਼ਾਨ ਸੀ। ਉਨ੍ਹਾਂ ਨੂੰ ਬੇਟੇ ਚੀਕੂ ਦੇ ਜਨਮ ਦਿਨ ਮੌਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ: Kartik Aaryan: ਕਾਰਤਿਕ ਆਰੀਅਨ ਨੇ ਆਪਣੀ ਮਾਂ ਨੂੰ ਕਿਹਾ- 'ਸੁਪਰਹੀਰੋ', ਇਸ ਖਤਰਨਾਕ ਬਿਮਾਰੀ ਨੂੰ ਦਿੱਤੀ ਮਾਤ