Medal Movie Highest Opener In Punjabi Cinema History: ਪੰਜਾਬੀ ਸਿੰਗਰ ਬਾਣੀ ਸੰਧੂ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਦੀ ਫਿਲਮ 'ਮੈਡਲ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਬਾਣੀ ਆਪਣੇ ਕੋ-ਐਕਟਰ ਜੈ ਰੰਧਾਵਾ ਦੇ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਫਿਲਮ ਨੂੰ ਭਾਰਤ ਖਾਸ ਕਰਕੇ ਪੰਜਾਬ, ਹਰਿਆਣਾ ਤੇ ਰਾਜਧਾਨੀ ਚੰਡੀਗੜ੍ਹ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਤਕਰੀਬਨ ਸਾਰੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਇੱਕ ਕਾਬਲ ਸਟੂਡੈਂਟ ਦੇ ਗੈਂਗਸਟਰ ਬਣਨ ਦੀ ਕਹਾਣੀ ਤੇ ਬਾਣੀ ਦਾ ਡੈਬਿਉ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ।


ਇਹ ਵੀ ਪੜ੍ਹੋ: ਇੱਕ ਗਲਤ ਫੈਸਲੇ ਕਰਕੇ ਇੰਜ ਬਰਬਾਦ ਹੋਏ ਸੀ ਸੁਨੀਲ ਦੱਤ, ਡੁੱਬ ਗਏ ਸੀ ਕਰਜ਼ੇ 'ਚ, ਕਾਰਾਂ ਵੇਚੀਆਂ, ਘਰ ਗਿਰਵੀ ਰੱਖਿਆ


ਹੁਣ ਇਸ ਫਿਲਮ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਬਾਣੀ-ਜੈ ਦੀ ਇਹ ਫਿਲਮ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਪਹਿਲੇ ਹਫਤੇ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਰਿਲੀਜ਼ ਦੇ ਪਹਿਲੇ ਹੀ ਹਫਤੇ ਇਸ ਫਿਲਮ ਨੇ ਢਾਈ ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਦੀ ਜਾਣਕਾਰੀ ਫਿਲਮ ਦੀ ਲੀਡ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।









ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਫਿਲਮ ਦੇ ਸਾਰੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਫਿਲਮ ਦੀ ਅਦਾਕਾਰਾ ਬਾਣੀ ਸੰਧੂ ਨੇ ਇਸ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਸਿਨੇਮਾਘਰਾਂ 'ਚ ਮੰਜ਼ਰ ਦਿਖਾਇਆ ਹੈ। ਸਿਨੇਮਾਘਰ ਲੋਕਾਂ ਦੇ ਨਾਲ ਭਰੇ ਹੋਏ ਹਨ ਅਤੇ ਲੋਕ ਫਿਲਮ ਦਾ ਖੂਬ ਅਨੰਦ ਵੀ ਮਾਣ ਰਹੇ ਹਨ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਮੈਡਲ ਫਿਲਮ 2 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਰਾਹੀਂ ਬਾਣੀ ਨੇ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਹੈ। 


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੇ ਮਾਂ 'ਤੇ ਲੁਟਾਇਆ ਖੂਬ ਪਿਆਰ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ