Babbu Maan Expresses Grief On Fan Death: ਬੱਬੂ ਮਾਨ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬੱਬੂ ਮਾਨ ਤਕਰੀਬਨ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੀ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ। ਬੱਬੂ ਮਾਨ ਦੇ ਫੈਨਜ਼ ਸਿਰਫ ਭਾਰਤ ਜਾਂ ਪੰਜਾਬ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ ;ਚ ਹਨ।
ਬੱਬੂ ਮਾਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਬਹੁਤ ਜ਼ਿਆਦਾ ਡਾਊਨ ਟੂ ਅਰਥ ਹਨ ਅਤੇ ਆਪਣੇ ਫੈਨਸ ਦੇ ਨਾਲ ਦਿਲੋਂ ਜੁੜੇ ਹੋਏ ਹਨ। ਹਾਲ ਹੀ 'ਚ ਬੱਬੂ ਮਾਨ ਦੇ ਇੱਕ ਫੈਨ ਦੀ ਭਰੀ ਜਵਾਨੀ ਦੇ ਵਿੱਚ ਦੁੱਖਦਾਈ ਮੌਤ ਹੋਈ ਤਾਂ ਬੱਬੂ ਮਾਨ ਉਸ ਦੀ ਮੌਤ ਦੇ ਗਮ 'ਚ ਡੁੱਬੇ ਨਜ਼ਰ ਆਏ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਸ ਫੈਨ ਦੀ ਫੋਟੋ ਸ਼ੇਅਰ ਉਸ ਦੇ ਨਾਲ ਇੱਕ ਭਾਵੁਕ ਸੰਦੇਸ਼ ਵੀ ਲਿਿਖਿਆ। ਉਨ੍ਹਾਂ ਨੇ ਲਿਿਖਿਆ, 'ਇੱਕ ਬਹੁਤ ਹੀ ਪਿਆਰਾ ਫੈਨ, ਅਲਵਿਦਾ ਛੋਟੇ ਵੀਰ।' ਦੇਖੋ ਮਾਨ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਦੀ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਪੂਰੀ ਦੁਨੀਆ 'ਚ ਕਾਫੀ ਜ਼ਿਆਂਦਾ ਫੈਨਜ਼ ਹਨ। ਬੱਬੂ ਮਾਨ ਦਾ ਕਰੀਅਰ 90 ਦੇ ਦਹਾਕਿਆਂ 'ਚ ਸ਼ੁਰੂ ਹੋਇਆ ਸੀ। ਉਨ੍ਹਾਂ ਨੂੰ ਆਪਣੀ ਪਹਿਲੀ ਹੀ ਐਲਬਮ ਤੋਂ ਅਪਾਰ ਸਫਲਤਾ ਮਿਲੀ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਬੱਬੂ ਮਾਨ ਨੇ ਹਾਲ ਹੀ 'ਚ ਆਪਣੇ ਨਵੇਂ ਗਾਣੇ 'ਬੇਵਫਾ' ਦਾ ਐਲਾਨ ਕੀਤਾ ਹੈ। ਇਹ ਗਾਣਾ ਜਲਦ ਰਿਲੀਜ਼ ਹੋ ਸਕਦਾ ਹੈ।