Barkha Bisht Indraneil Sengupta Divorce: ਬਰਖਾ ਬਿਸ਼ਟ ਅਤੇ ਇੰਦਰਨੀਲ ਸੇਨਗੁਪਤਾ, ਜੋ ਛੋਟੇ ਪਰਦੇ ਦੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਸਨ, ਹੁਣ ਵਿਆਹ ਦੇ 13 ਸਾਲਾਂ ਬਾਅਦ ਦੋਵੇਂ ਵੱਖ ਹੋ ਗਏ ਹਨ। ਦੋ ਸਾਲਾਂ ਬਾਅਦ ਬਰਖਾ ਨੇ ਆਖਰਕਾਰ ਇੰਦਰਨੀਲ ਨਾਲ ਤਲਾਕ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਬਰਖਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਮੀਰਾ ਨੂੰ ਸਿੰਗਲ ਮਦਰ ਬਣ ਕੇ ਪਾਲ ਰਹੀ ਹੈ।


ਬਰਖਾ ਨੇ ਤਲਾਕ 'ਤੇ ਤੋੜੀ ਚੁੱਪੀ


ETimes ਨੂੰ ਦਿੱਤੇ ਲੇਟੇਸਟ ਇੰਟਰਵਿਊ ਵਿੱਚ, ਬਰਖਾ ਬਿਸ਼ਟ ਨੇ ਇੰਦਰਨੀਲ ਨਾਲ ਆਪਣੇ ਤਲਾਕ ਬਾਰੇ ਗੱਲ ਕੀਤੀ ਹੈ। ਅਦਾਕਾਰਾ ਨੇ ਕਿਹਾ, ''ਹਾਂ, ਉਹ ਜਲਦੀ ਹੀ ਤਲਾਕ ਲੈਣ ਵਾਲੇ ਹਨ। ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਔਖੇ ਫੈਸਲਿਆਂ ਵਿੱਚੋਂ ਇੱਕ ਰਿਹਾ ਹੈ। ਆਪਣੀ 11 ਸਾਲ ਦੀ ਬੇਟੀ ਨਾਲ ਜ਼ਿੰਦਗੀ 'ਚ ਅੱਗੇ ਵਧਣ 'ਤੇ ਬਰਖਾ ਨੇ ਕਿਹਾ, ''ਮੈਂ ਸਿੰਗਲ ਮਦਰ ਹਾਂ ਅਤੇ ਮੀਰਾ ਮੇਰੀ ਪ੍ਰਾਇਰਟੀ ਹੈ। ਮੈਂ OTT ਵਿੱਚ ਚੰਗਾ ਕੰਮ ਕਰ ਰਹੀ ਹਾਂ। ਮੈਂ ਹਮੇਸ਼ਾ ਟੀਵੀ ਅਤੇ ਫਿਲਮਾਂ ਵਿੱਚ ਚੰਗੇ ਪ੍ਰੋਜੈਕਟਾਂ ਲਈ ਤਿਆਰ ਹਾਂ।


ਇਹ ਵੀ ਪੜ੍ਹੋ: Shah Rukh Khan: ਜਦੋਂ ਸ਼ਾਹਰੁਖ ਖਾਨ-ਗੌਰੀ ਦਾ ਹੋਇਆ ਸੀ ਵਿਆਹ, ਸ਼ਾਹਰੁਖ ਕੋਲ ਰਹਿਣ ਲਈ ਘਰ ਵੀ ਨਹੀਂ ਸੀ, ਇਸ ਸ਼ਖਸ ਨੇ ਕੀਤੀ ਸੀ ਮਦਦ


 



ਬਰਖਾ ਤੇ ਇੰਦਰਨੀਲ ਕਿਉਂ ਹੋਏ ਵੱਖ? 


ਫਿਲਹਾਲ ਬਰਖਾ ਬਿਸ਼ਟ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਦੇ ਅਤੇ ਇੰਦਰਨੀਲ ਦੇ ਵੱਖ ਹੋਣ ਦੀ ਵਜ੍ਹਾ ਕੀ ਹੈ। ਉਸ ਨੇ ਇਸ ਦਾ ਕਾਰਨ ਦੱਸਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, 2021 ਵਿੱਚ ਕਈ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਇੰਦਰਨੀਲ ਦਾ ਇੱਕ ਬੰਗਾਲੀ ਅਦਾਕਾਰਾ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਸੀ। ਖੈਰ, ਕਾਰਨ ਅਜੇ ਸਪੱਸ਼ਟ ਤੌਰ 'ਤੇ ਪਤਾ ਨਹੀਂ ਹੈ। ਸਿਰਫ਼ ਬਰਖਾ ਅਤੇ ਇੰਦਰਨੀਲ ਹੀ ਜਾਣਦੇ ਹਨ ਕਿ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕਿਉਂ ਲਿਆ।





 




ਕਿਵੇਂ ਹੋਈ ਬਰਖਾ ਤੇ ਇੰਦਰਨੀਲ ਦੀ ਮੁਲਾਕਾਤ?


ਇੱਕ ਸਮਾਂ ਸੀ ਜਦੋਂ ਬਰਖਾ ਅਤੇ ਇੰਦਰਨੀਲ ਟੀਵੀ ਦੇ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਮੁਲਾਕਾਤ 2006 'ਚ 'ਪਿਆਰ ਕੇ ਦੋ ਨਾਮ... ਏਕ ਰਾਧਾ ਏਕ ਸ਼ਿਆਮ' ਦੇ ਸੈੱਟ 'ਤੇ ਹੋਈ ਸੀ। ਇਕੱਠੇ ਕੰਮ ਕਰਦੇ ਹੋਏ, ਉਨ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਫਿਰ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਕਪਲਸ ਨੇ 2008 ਵਿੱਚ ਵਿਆਹ ਕਰਵਾ ਲਿਆ। ਜੂਨ 2021 'ਚ ਜਦੋਂ ਇੰਦਰਨੀਲ ਅਤੇ ਬਰਖਾ ਦੇ ਵੱਖ ਹੋਣ ਦੀ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਫੈਨਸ ਹੈਰਾਨ ਰਹਿ ਗਏ।


ਇਹ ਵੀ ਪੜ੍ਹੋ: Ammy Virk: ਐਮੀ ਵਿਰਕ ਨੇ ਧੀਆਂ-ਭੈਣਾਂ ਬਾਰੇ ਕਹੀ ਅਜਿਹੀ ਗੱਲ, ਵੀਡੀਓ ਦੇਖ ਤੁਹਾਨੂੰ ਵੀ ਹੋਵੇਗਾ ਮਾਣ