ਬੀਨੂੰ ਢਿੱਲੋਂ ਇੱਕ ਵਾਰ ਫ਼ਿਰ ਤੋਂ ਹਾਸਿਆਂ ਦੇ ਪਟਾਕੇ ਪਾਉਣ ਆ ਰਹੇ ਹਨ। ਜੀ ਹਾਂ, ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿਤਾ ਹੈ। ਇਸ ਫ਼ਿਲਮ ਦਾ ਨਾਂ ਹੈ `ਗੋਲ ਗੱਪੇ`, ਜਿਸ ਦਾ ਪੋਸਟਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤਾ। 


ਪੋਸਟਰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਲਿਖੀ, "ਆ ਰਹੇ ਹਾਂ ਅਸੀਂ ਸਿਨੇਮਾ ਘਰਾਂ `ਚ ਗੋਲਗੱਪੇ ਲੈਕੇ ਤੁਹਾਨੂੰ ਕਵਾਉਣ। ਹਸਾਉਣ। ਫ਼ਿਲਮ 26 ਅਗਸਤ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।"









ਦਸ ਦਈਏ ਕਿ ਬੀਨੂੰ ਢਿੱਲੋਂ ਆਪਣੀ ਦਮਦਾਰ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ, ਜੋ ਉਨ੍ਹਾਂ ਦੀ ਹਰ ਫ਼ਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੀ ਹੈ। 


ਕਾਬਿਲੇਗ਼ੌਰ ਹੈ ਕਿ 2021 `ਚ ਉਨ੍ਹਾਂ ਦੀ ਫ਼ਿਲਮ ਫੁੱਫੜ ਜੀ ਰਿਲੀਜ਼ ਹੋਈ ਸੀ, ਉਸ ਤੋਂ ਉਨ੍ਹਾਂ ਨੇ ਹੁਣ ਆਪਣੀ ਅਗਲੀ ਫ਼ਿਲਮ `ਗੋਲਗੱਪੇ` ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ `ਚ ਕੈਰੀ ਆਨ ਜੱਟਾ 3 ਤੇ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ ਵਰਗੀਆਂ ਫ਼ਿਲਮਾਂ ਵੀ ਸ਼ਾਮਲ ਹਨ। ਦਸ ਦਈਏ ਕਿ ਇਹ ਦੋਵੇਂ ਫ਼ਿਲਮਾਂ ਜੂਨ 2023 `ਚ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀਆਂ ਹਨ। 


ਕੈਰੀ ਆਨ ਜੱਟਾ 3 ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਦੀ ਸਟਾਰਕਾਸਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਫ਼ਿਲਮ `ਚ ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਦੇ ਨਾਲ ਨਾਲ ਹੋਰ ਕਈ ਸਿਤਾਰੇ ਤੁਹਾਡਾ ਮਨੋਰੰਜਨ ਕਰਨਗੇ।


ਇਸ ਦੇ ਨਾਲ ਫ਼ਿਲਮ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ `ਚ ਐਮੀ ਵਿਰਕ ਤੇ ਬੀਨੂੰ ਢਿੱਲੋਂ ਮੁੱਖ ਕਿਰਦਾਰਾਂ `ਚ ਨਜ਼ਰ ਆਉਣ ਵਾਲੇ ਹਨ।