Bharti Singh Birthday: 3 ਜੁਲਾਈ 1987 ਨੂੰ ਪੰਜਾਬ ਵਿੱਚ ਰਹਿਣ ਵਾਲੇ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮੀ ਭਾਰਤੀ ਸਿੰਘ ਭਾਵੇਂ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ, ਪਰ ਇੱਕ ਸਮਾਂ ਸੀ ਜਦੋਂ ਉਸ ਨੇ ਗਰੀਬੀ ਦਾ ਦੌਰ ਦੇਖਿਆ। ਆਲਮ ਇਹ ਵੀ ਸੀ ਕਿ ਸਾਹ ਲੈਣ ਲਈ ਵੀ ਭਾਰਤੀ ਨੂੰ ਸੰਘਰਸ਼ ਕਰਨਾ ਪਿਆ। ਘਰ 'ਚ ਖਾਣ ਲਈ ਕੁੱਝ ਨਹੀਂ ਹੁੰਦਾ ਸੀ। ਕਦੇ ਸਿਰਫ ਲੂਣ ਨਾਲ ਰੋਟੀ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ, ਕਦੇ ਕਦੇ ਤਾਂ ਭੁੱਖੇ ਸੌਣਾ ਪੈਂਦਾ ਸੀ। ਜਨਮਦਿਨ ਸਪੈਸ਼ਲ ਵਿੱਚ ਅਸੀਂ ਤੁਹਾਨੂੰ ਭਾਰਤੀ ਸਿੰਘ ਦੇ ਸੰਘਰਸ਼ ਤੋਂ ਜਾਣੂ ਕਰਵਾ ਰਹੇ ਹਾਂ।


ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਖਤਮ ਕਰਨਾ ਚਾਹੁੰਦਾ ਸੀ ਪਰਿਵਾਰ 
ਦੱਸ ਦੇਈਏ ਕਿ ਭਾਰਤੀ ਦੀ ਮਾਂ ਪੰਜਾਬੀ ਅਤੇ ਪਿਤਾ ਨੇਪਾਲੀ ਸਨ। ਜਦੋਂ ਉਹ ਸਿਰਫ਼ ਦੋ ਸਾਲ ਦੀ ਸੀ ਤਾਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਵਿੱਚ ਭਾਰਤੀ ਦੀ ਮਾਂ ਕਮਲਾ ਸਿੰਘ, ਭੈਣ ਪਿੰਕੀ ਅਤੇ ਇੱਕ ਭਰਾ ਧੀਰਜ ਸਿੰਘ ਰਹਿ ਗਏ ਸੀ। ਭਾਰਤੀ ਸਿੰਘ ਦੱਸਦੀ ਹੈ ਕਿ ਉਸ ਦੇ ਪਰਿਵਾਰ ਦੀ ਉਸ ਨੂੰ ਜਨਮ ਦੇਣ ਦੀ ਕੋਈ ਯੋਜਨਾ ਨਹੀਂ ਸੀ। ਜਦੋਂ ਉਹ ਗਰਭ ਵਿੱਚ ਸੀ ਤਾਂ ਉਸਦੀ ਮਾਂ ਗਰਭਪਾਤ ਕਰਵਾਉਣ ਦੀ ਯੋਜਨਾ ਬਣਾ ਰਹੀ ਸੀ। ਹਾਲਾਂਕਿ ਹੁਣ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਭਾਰਤੀ ਨਾ ਹੁੰਦੀ ਤਾਂ ਉਨ੍ਹਾਂ ਦਾ ਪਰਿਵਾਰ ਸ਼ਾਇਦ ਹੀ ਇਸ ਮੁਕਾਮ ਤੱਕ ਪਹੁੰਚਿਆ ਹੁੰਦਾ।


ਬਚਪਨ ਦੁੱਖਾਂ ਵਿੱਚ ਬੀਤਿਆ
ਪਿਤਾ ਦੀ ਮੌਤ ਤੋਂ ਬਾਅਦ ਭਾਰਤੀ ਦੇ ਪਰਿਵਾਰ ਦੀ ਹਾਲਤ ਵਿਗੜ ਗਈ। ਭਾਵੇਂ ਮਾਂ ਕਮਲਾ ਨੇ ਸਖ਼ਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ, ਪਰ ਉਸ ਨੂੰ ਕਈ ਵਾਰ ਰੋਟੀ ਵੀ ਨਹੀਂ ਮਿਲਦੀ ਸੀ। ਭਾਰਤੀ ਨੂੰ ਪੜ੍ਹਾਈ ਲਈ ਵੀ ਸਖ਼ਤ ਮਿਹਨਤ ਕਰਨੀ ਪਈ। ਕਾਲਜ ਦੀ ਫੀਸ ਮੁਆਫ਼ ਕਰਾਉਣ  ਲਈ ਉਸ ਨੇ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਉਹ ਹਰ ਰੋਜ਼ ਸਵੇਰੇ 5 ਵਜੇ ਪ੍ਰੈਕਟਿਸ ਲਈ ਕਾਲਜ ਪਹੁੰਚ ਜਾਂਦੀ ਸੀ, ਤਾਂ ਜੋ ਉਸ ਨੂੰ ਜੂਸ ਲਈ ਪੰਜ ਰੁਪਏ ਦਾ ਕੂਪਨ ਮਿਲ ਸਕੇ। ਭਾਰਤੀ ਸਾਰੇ ਕੂਪਨ ਇਕੱਠੇ ਕਰਕੇ ਉਨ੍ਹਾਂ ਤੋਂ ਫਲ ਖਰੀਦ ਕੇ ਘਰ ਲੈ ਜਾਂਦੀ ਸੀ।


ਕਪਿਲ ਸ਼ਰਮਾ ਨੇ ਬਦਲੀ ਕਿਸਮਤ
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਸਿੰਘ ਅੰਮ੍ਰਿਤਸਰ ਵਿੱਚ ਥੀਏਟਰ ਕਰਦੀ ਸੀ, ਜਿੱਥੇ ਉਸ ਦੀ ਮੁਲਾਕਾਤ ਕਪਿਲ ਸ਼ਰਮਾ ਨਾਲ ਹੋਈ। ਉਨ੍ਹਾਂ ਨੇ ਹੀ ਭਾਰਤੀ ਨੂੰ ਲਾਫਟਰ ਚੈਲੇਂਜ ਲਈ ਆਡੀਸ਼ਨ ਦੇਣ ਦੀ ਸਲਾਹ ਦਿੱਤੀ ਸੀ। ਜਦੋਂ ਭਾਰਤੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਪਹੁੰਚੀ ਤਾਂ ਉਸ ਦੀ ਮਾਂ ਨੇ ਦੁਨੀਆ ਦੇ ਤਾਅਨੇ-ਮਿਹਣਿਆਂ ਦੀ ਪਰਵਾਹ ਕੀਤੇ ਬਿਨਾਂ ਉਸ ਦਾ ਸਾਥ ਦਿੱਤਾ। ਉਹ ਲਾਫਟਰ ਚੈਲੇਂਜ ਵਿੱਚ ਚੁਣੀ ਗਈ। ਇਸ ਤੋਂ ਬਾਅਦ ਭਾਰਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਹ ਦੇਸ਼ ਦੇ ਦਿੱਗਜ ਕਾਮੇਡੀਅਨਾਂ ਵਿੱਚੋਂ ਇੱਕ ਹੈ।


ਇਹ ਵੀ ਪੜ੍ਹੋ: ਸੰਨੀ ਦਿਓਲ-ਅਮੀਸ਼ਾ ਪਟੇਲ ਦੀ 'ਗਦਰ 2' 'ਚ ਹੋਈ ਨਾਨਾ ਪਾਟੇਕਰ ਦੀ ਐਂਟਰੀ, ਜਾਣੋ ਕਿਹੜਾ ਕਿਰਦਾਰ ਨਿਭਾਉਣਗੇ ਨਾਨਾ