Happy Birthday Ammy Virk: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਬੇਸ਼ੁਮਾਰ ਹਿੱਟ ਫਿਲਮਾਂ ਤੇ ਗਾਣੇ ਦਿੱਤੇ ਹਨ। ਅੱਜ ਐਮੀ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ 11 ਮਈ 1992 ਦਾ ਹੈ। ਤਾਂ ਆਓ ਅੱਜ ਐਮੀ ਵਿਰਕ ਦੇ ਜਨਮਦਿਨ 'ਤੇ ਜਾਣਦੇ ਹਾਂ ੳੇੁਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ:
ਐਮੀ ਪੰਜਾਬ ਦੇ ਚੋਟੀ ਦੇ ਗਾਇਕਾਂ ਵਿੱਚੋਂ ਇੱਕ ਹੈ, ਪਰ ਹਮੇਸ਼ਾ ਅਜਿਹਾ ਨਹੀਂ ਸੀ। ਕੋਈ ਸਮਾਂ ਸੀ ਜਦੋਂ ਮਿਊਜ਼ਿਕ ਕੰਪਨੀ ਦਾ ਚਪੜਾਸੀ ਵੀ ਉਨ੍ਹਾਂ ਦੇ ਗੀਤ ਸੁਣਨ ਲਈ ਤਿਆਰ ਨਹੀਂ ਸੀ ਹੁੰਦਾ ਅਤੇ ਉਨ੍ਹਾਂ ਨੂੰ ਭਜਾ ਦਿੰਦਾ ਸੀ।
ਬਚਪਨ ਦਾ ਸੁਪਨਾ ਸੀ ਸਿੰਗਰ ਬਣਨਾ
ਦੱਸ ਦੇਈਏ ਕਿ ਐਮੀ ਨੇ ਬਚਪਨ ਤੋਂ ਹੀ ਦੋ ਸੁਪਨੇ ਦੇਖੇ ਸਨ। ਉਹ ਜਾਂ ਤਾਂ ਕ੍ਰਿਕਟਰ ਬਣਨਾ ਚਾਹੁੰਦਾ ਸੀ ਜਾਂ ਗਾਇਕ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਐਮੀ ਵਿਰਕ ਦੂਜੀ ਜਾਂ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਭਾਵੇਂ ਉਹ ਕ੍ਰਿਕਟਰ ਤਾਂ ਨਹੀਂ ਬਣ ਸਕਿਆ ਪਰ ਗਾਇਕ ਜ਼ਰੂਰ ਬਣ ਗਿਆ।
ਗਾਇਕ ਬਣਨ ਦਾ ਸਫ਼ਰ ਨਹੀਂ ਸੀ ਆਸਾਨ
ਐਮੀ ਨੇ ਅੱਜ ਦੀ ਤਰੀਕ ਵਿੱਚ ਆਪਣਾ ਇੱਕ ਸੁਪਨਾ ਪੂਰਾ ਕੀਤਾ ਹੈ। ਉਹ ਪੰਜਾਬ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ ਪਰ ਇੱਥੋਂ ਤੱਕ ਦਾ ਉਸ ਦਾ ਸਫ਼ਰ ਆਸਾਨ ਨਹੀਂ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਇਕ ਇੰਟਰਵਿਊ 'ਚ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਗਾਇਕ ਬਣਨਾ ਚਾਹੁੰਦਾ ਸੀ ਤਾਂ ਮਿਊਜ਼ਿਕ ਕੰਪਨੀ ਦੇ ਬਾਹਰ ਬੈਠਾ ਚਪੜਾਸੀ ਵੀ ਉਸ ਦੇ ਗੀਤ ਸੁਣਨਾ ਨਹੀਂ ਚਾਹੁੰਦਾ ਸੀ। ਜਦੋਂ ਉਹ ਗਾਣਾ ਸ਼ੁਰੂ ਕਰਦੇ ਸੀ ਤਾਂ ਉਹ ਚਪੜਾਸੀ ਉਨ੍ਹਾਂ ਨੂੰ ਗੇਟ ਤੋਂ ਹੀ ਭਜਾ ਦਿੰਦਾ ਹੁੰਦਾ ਸੀ।
10ਵੀਂ ਤੱਕ ਸਿਰਫ਼ ਇੱਕ ਗੀਤ ਸੁਣਾਇਆ
ਐਮੀ ਨੂੰ ਗਾਇਕ ਬਣਨ ਦਾ ਇੰਨਾ ਸ਼ੌਕ ਸੀ ਕਿ ਉਨ੍ਹਾਂ ਨੇ ਦੂਜੀ ਜਮਾਤ ਵਿੱਚ ਹੀ ਇੱਕ ਗੀਤ ਯਾਦ ਕਰ ਲਿਆ ਸੀ। ਘਰ ਆਉਣ ਵਾਲਾ ਕੋਈ ਵੀ ਮਹਿਮਾਨ ਉਨ੍ਹਾਂ ਨੂੰ ਕੋਈ ਗੀਤ ਗਾਉਣ ਲਈ ਕਹਿੰਦਾ ਤਾਂ ਉਹ ਉਹੀ ਗੀਤ ਸੁਣਾਉਂਦਾ ਸੀ। ਇਹ ਸਿਲਸਿਲਾ 10ਵੀਂ ਜਮਾਤ ਤੱਕ ਚੱਲਦਾ ਰਿਹਾ। ਇਹ ਗੱਲ ਐਮੀ ਨੇ ਇਕ ਇੰਟਰਵਿਊ 'ਚ ਵੀ ਕਹੀ ਸੀ।
ਗਰਲਫਰੈਂਡ ਦੇ ਚੱਕਰ 'ਚ ਕੀਤੀ ਬੀਐਸਸੀ
ਐਮੀ ਵਿਰਕ ਦਾ ਕਹਿਣਾ ਹੈ ਕਿ ਜੇ ਅੱਜ ਉਹ ਆਪਣਾ ਸੁਪਨਾ ਪੂਰਾ ਕਰ ਪਾਏ ਹਨ, ਤਾਂ ਇਸ ਵਿੱਚ ਸਭ ਤੋਂ ਵੱਡਾ ਹੱਥ ਉਨ੍ਹਾਂ ਦੇ ਪਰਿਵਾਰ ਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬੀਐਸਸੀ ਕਰਨ ਵਾਲੀ ਐਮੀ ਨੂੰ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਨ੍ਹਾਂ ਨੇ ਆਪਣੀ ਗਰਲਫਰੈਂਡ ਕਰਕੇ ਬੀ.ਐਸ.ਸੀ ਕੀਤੀ ਪਰ ਉਸਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਬੀਐਸਸੀ ਤੋਂ ਕੀ ਬਣੇਗਾ।
ਇਸ ਤਰ੍ਹਾਂ ਐਮੀ ਨੂੰ ਮਿਲੀ ਸਫਲਤਾ
ਕਾਲਜ ਦੇ ਦਿਨਾਂ ਵਿੱਚ ਉਸਨੇ ਇੱਕ ਹਾਰਮੋਨੀਅਮ ਖਰੀਦਿਆ ਸੀ, ਪਰ ਉਹ ਚੋਰੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਘਰੋਂ 10 ਹਜ਼ਾਰ ਰੁਪਏ ਲੈ ਕੇ ਗੀਤ ਬਣਾ ਕੇ ਯੂ-ਟਿਊਬ 'ਤੇ ਪਾ ਦਿੱਤਾ। ਹਾਲਾਂਕਿ ਇਹ ਗੀਤ ਜ਼ਿਆਦਾ ਨਹੀਂ ਚੱਲਿਆ। ਕੁਝ ਸਮੇਂ ਬਾਅਦ ਉਹ ਬੀ ਪਰਾਕ, ਜਾਨੀ ਅਤੇ ਅਮਰਿੰਦਰ ਖਹਿਰਾ ਨੂੰ ਮਿਲੇ। ਦੋਵਾਂ ਨੇ ਮਿਲ ਕੇ 'ਕਿਸਮਤ' ਗੀਤ ਤਿਆਰ ਕੀਤਾ, ਜਿਸ ਨੇ ਐਮੀ ਵਿਰਕ ਦੀ ਜ਼ਿੰਦਗੀ ਬਦਲ ਦਿੱਤੀ। ਇਹ ਗੀਤ ਸੁਪਰਹਿੱਟ ਸਾਬਤ ਹੋਇਆ ਅਤੇ ਐਮੀ ਸਟਾਰ ਬਣ ਗਏ। ਗਾਇਕੀ ਤੋਂ ਇਲਾਵਾ ਐਮੀ ਐਕਟਿੰਗ ਵੀ ਕਰਦੇ ਹਨ। ਉਹ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।