Kartik Aryan Gets Injured: ਕਾਰਤਿਕ ਆਰੀਅਨ ਜੋ ਕਿ ਸਭ ਤੋਂ ਵੱਧ ਸੁਰਖੀਆਂ ਵਿੱਚ ਰਹਿਣ ਵਾਲੇ ਅਦਾਕਾਰਾਂ ਵਿੱਚੋਂ ਇੱਕ ਹਨ। ਹਾਲ ਹੀ 'ਚ ਉਹ ਨਵਾਂ ਸਾਲ ਮਨਾਉਣ ਲਈ ਪੈਰਿਸ 'ਚ ਸੀ। ਛੁੱਟੀਆਂ ਬਿਤਾਉਣ ਤੋਂ ਬਾਅਦ ਕਾਰਤਿਕ ਇੱਕ ਵਾਰ ਫਿਰ ਕੰਮ ਵਿੱਚ ਰੁੱਝ ਗਏ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਸ਼ਹਿਜ਼ਾਦਾ' ਹੈ। ਹਾਲਾਂਕਿ ਫ਼ਿਲਮ ਦੀ ਸ਼ੂਟਿੰਗ ਲਗਪਗ ਪੂਰੀ ਹੋ ਚੁੱਕੀ ਹੈ ਪਰ ਇਕ ਗੀਤ ਦੀ ਸ਼ੂਟਿੰਗ ਹੋਣੀ ਬਾਕੀ ਹੈ। ਹੁਣ ਗਾਣੇ ਦੀ ਸ਼ੂਟਿੰਗ ਦੌਰਾਨ ਕਾਰਤਿਕ ਆਰੀਅਨ ਦੇ ਨਾਲ ਇੱਕ ਛੋਟਾ ਜਿਹਾ ਹਾਦਸਾ ਹੋ ਗਿਆ ਅਤੇ ਉਹ ਜ਼ਖਮੀ ਹੋ ਗਏ। ਅਦਾਕਾਰਾ ਨੇ ਇੱਕ ਤਸਵੀਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।


ਤਸਵੀਰ ਵਿੱਚ ਕਾਰਤਿਕ ਆਰੀਅਨ ਬੈਠੇ ਹੋਏ ਨਜ਼ਰ ਆ ਰਹੇ ਨੇ। ਐਕਟਰ ਨੇ ਬਰਫ਼ ਨਾਲ ਭਰੀ ਬਾਲਟੀ ਵਿੱਚ ਇੱਕ ਪੈਰ ਡੁਬੋਇਆ ਹੈ। ਨੀਲੇ ਪੈਚ ਉਨ੍ਹਾਂ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ 'ਤੇ ਚਿਪਕੇ ਹੋਏ ਨਜ਼ਰ ਆ ਰਹੇ ਹਨ। ਕਾਰਤਿਕ ਨੇ ਕੈਪਸ਼ਨ 'ਚ ਲਿਖਿਆ, 'ਗੋਡੇ ਟੁੱਟ ਗਏ ਹਨ। ਆਈਸ ਬਕੇਟ ਚੈਲੇਂਜ 2023 ਹੁਣ ਸ਼ੁਰੂ ਹੋ ਗਿਆ ਹੈ।


ਕਾਰਤਿਕ ਆਰੀਅਨ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ ਹੈ। ਇਕ ਯੂਜ਼ਰ ਨੇ ਕਿਹਾ, 'ਸਾਡੇ ਲਈ ਆਪਣਾ ਖਿਆਲ ਰੱਖੋ।' ਇਕ ਹੋਰ ਨੇ ਟਿੱਪਣੀ ਕੀਤੀ, 'ਮੇਰੇ ਘਰ ਪੇ ਭੀ ਯੇ ਬਾਲਟੀ ਹੈ।' ਇੱਕ ਯੂਜ਼ਰ ਨੇ ਲਿਖਿਆ, 'ਸ਼ੂਟ ਖਤਮ ਕਰੋ ਅਤੇ ਘਰ ਜਾਓ। ਤੁਹਾਨੂੰ ਆਰਾਮ ਦੀ ਲੋੜ ਹੈ। ਸਰੀਰ ਤੋਂ ਇੰਨਾ ਕੰਮ ਨਾ ਲਵੋ।’









ਕਾਰਤਿਕ ਦੁਆਰਾ ਸ਼ੇਅਰ ਕੀਤੀ ਗਈ ਫੋਟੋ ਨੂੰ ਦੇਖ ਕੇ ਕਈ ਪ੍ਰਸ਼ੰਸਕਾਂ ਨੇ ਦੇਖਿਆ ਕਿ ਉਸਦੇ ਵਾਲਾਂ ਨੂੰ ਕਲਰ ਕੀਤਾ ਗਿਆ ਹੈ। ਅਸਲ 'ਚ ਇਹ ਫ਼ਿਲਮ ਦੇ ਗੀਤ ਲਈ ਉਸ ਦਾ ਲੁੱਕ ਹੈ। ਇਸ ਗੀਤ 'ਚ ਕੀਰਤੀ ਸੈਨਨ ਵੀ ਉਨ੍ਹਾਂ ਨਾਲ ਜੁੜਣਗੇ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ 'ਸ਼ਹਿਜ਼ਾਦਾ' 10 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।