Bipasha Basu Karan Singh Grover Welcome Baby Girl: ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ (Bipasha Basu) ਅਤੇ ਕਰਨ ਸਿੰਘ ਗਰੋਵਰ (Karan Singh Grover) ਦੇ ਘਰ ਖੁਸ਼ੀਆਂ ਆਈਆਂ ਹਨ। ਅਦਾਕਾਰਾ ਨੇ 12 ਨਵੰਬਰ ਨੂੰ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਦਸ ਦਈਏ ਕਿ ਬਿਪਾਸ਼ਾ ਬਾਸੂ ਨੇ ਅਗਸਤ ਮਹੀਨੇ ‘ਚ ਪ੍ਰੈਗਨੈਂਸੀ ਦਾ ਅਧਿਕਾਰਤ ਐਲਾਨ ਕੀਤਾ ਸੀ। ਅਭਿਨੇਤਰੀ ਵਿਆਹ ਤੋਂ 6 ਸਾਲਾਂ ਬਾਅਦ ਮਾਂ ਬਣੀ ਹੈ। ਬਿਪਾਸ਼ਾ ਬਾਸੂ ਦਾ ਕਰਨ ਸਿੰਘ ਗਰੋਵਰ ਨਾਲ 2016 ‘ਚ ਵਿਆਹ ਹੋਇਆ ਸੀ। ਇਸ ਦੇ ਨਾਲ ਹੀ ਰਣਬੀਰ ਕਪੂਰ ਤੇ ਆਲੀਆ ਭੱਟ ਵਾਂਗ ਬਿਪਾਸ਼ਾ ਕਰਨ ਵੀ ਹੁਣ ਪੇਰੈਂਟ ਕਲੱਬ ‘ਚ ਸ਼ਾਮਲ ਹੋ ਗਏ ਹਨ।


43 ਸਾਲ ਦੀ ਉਮਰ ‘ਚ ਮਾਂ ਬਣੀ ਅਦਾਕਾਰਾ
ਦੱਸ ਦਈਏ ਕਿ ਬੇਟੀ ਦੇ ਜਨਮ ਸਮੇਂ ਬਿਪਾਸ਼ਾ ਬਾਸੂ ਦੀ ਉਮਰ 43 ਸਾਲ ਦੱਸੀ ਜਾਂਦੀ ਹੈ। ਉਹ ਬਹੁਤ ਜ਼ਿਆਦਾ ਉਮਰ ‘ਚ ਮਾਂ ਬਣੀ ਹੈ। ਇਸ ਦੀ ਵੀ ਕਾਫ਼ੀ ਚਰਚਾ ਹੋਈ ਸੀ। ਇਸ ਦਾ ਖੁਲਾਸਾ ਖੁਦ ਅਭਿਨੇਤਰੀ ਨੇ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਲਈ 43 ਸਾਲ ਦੀ ਉਮਰ ‘ਚ ਮਾਂ ਬਣਨਾ ਕਿਸੇ ਜੋਖਿਮ ਤੋਂ ਘੱਟ ਨਹੀਂ ਹੈ। ਉਨ੍ਹਾਂ ਨੂੰ ਡਾਕਟਰਾਂ ਨੇ ਸਿਹਤ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਸੀ। ਇਸ ਦੇ ਨਾਲ ਨਾਲ ਪੂਰੀ ਤਰ੍ਹਾਂ ਬੈੱਡ ਰੈਸਟ ਵੀ ਦੱਸਿਆ ਗਿਆ ਸੀ। 









ਬਿਪਾਸ਼ਾ ਬਾਸੂ ਦੀ ਪੀਆਰ ਟੀਮ ਨੇ ਸੁਣਾਈ ਖੁਸ਼ਖਬਰੀ
ਦਸ ਦਈਏ ਕਿ ਬਿਪਾਸ਼ਾ ਬਾਸੂ ਦੇ ਬੇਟੀ ਨੂੰ ਜਨਮ ਦੇਣ ਦੀ ਖਬਰ ਉਨ੍ਹਾਂ ਦੀ ਪੀਆਰ ਟੀਮ ਨੇ ਮੀਡੀਆ ਨੂੰ ਦਿਤੀ। ਬਿਪਾਸ਼ਾ ਦੀ ਟੀਮ ਨੇ ਦੱਸਿਆ ਕਿ ਅੱਜ ਯਾਨਿ 12 ਨਵੰਬਰ ਨੂੰ ਬਿਪਾਸ਼ਾ ਤੇ ਕਰਨ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ। ਉਨ੍ਹਾਂ ਦੇ ਘਰ ਇੱਕ ਨੰਨ੍ਹੀ ਜਿਹੀ ਪਰੀ ਨੇ ਜਨਮ ਲਿਆ ਹੈ। ਇਸ ਤੋਂ ਬਾਅਦ ਇਸ ਜੋੜੇ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।


ਦਸ ਦਈਏ ਕਿ 6 ਨਵੰਬਰ ਐਤਵਾਰ ਨੂੰ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਘਰ ਵੀ ਬੇਟੀ ਨੇ ਜਨਮ ਲਿਆ ਸੀ। ਇਸ ਦੇ ਨਾਲ ਹੀ ਟੀਵੀ ਅਦਾਕਾਰ ਗੁਰਮੀਤ ਚੌਧਰੀ ਤੇ ਦੇਬੀਨਾ ਬੈਨਰਜੀ ਦੇ ਘਰ 11 ਨਵੰਬਰ ਨੂੰ ਧੀ ਨੇ ਜਨਮ ਲਿਆ।