Preity Zinta Receives Special Gift From Punjab: ਪ੍ਰੀਤੀ ਜ਼ਿੰਟਾ ਬੇਸ਼ੱਕ ਵਿਦੇਸ਼ ਜਾ ਕੇ ਵੱਸ ਗਈ ਹੈ, ਪਰ ਉਹ ਆਪਣੀਆਂ ਰਿਵਾਇਤਾਂ ਨੂੰ ਬਿਲਕੁਲ ਵੀ ਨਹੀਂ ਭੁੱਲੀ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰੀਤੀ ਜ਼ਿੰਟਾ ਨੇ ਦੱਸਿਆ ਹੈ ਕਿ ਸੌਰਭ ਅਤੇ ਰਾਜੇਸ਼ਵਰੀ ਦਾ ਮੇਰੇ ਕਰਵਾ ਚੌਥ ਨੂੰ ਖ਼ਾਸ ਬਨਾਉਣ ਦੇ ਲਈ ਧੰਨਵਾਦ।


ਮੈਂ ਇਸ ਦੀ ਹਮੇਸ਼ਾ ਕਦਰ ਕਰਾਂਗੀ ਅਤੇ ਇਸ ਨੂੰ ਆਪਣੇ ਪਰਿਵਾਰ ਦੇ ਲਈ ਸਾਂਭ ਕੇ ਰੱਖਾਂਗੀ ਮੈਨੂੰ ਉਨ੍ਹਾਂ ਸਾਰੀਆਂ ਪ੍ਰਤਿਭਾਸ਼ਾਲੀ ਔਰਤਾਂ 'ਤੇ ਬਹੁਤ ਮਾਣ ਹੈ ਜੋ ਸਾਡੀਆਂ ਪਰੰਪਰਾਵਾਂ ਨੂੰ ਜ਼ਿੰਦਾ ਰੱਖਣ ਲਈ ਇੰਨੀ ਸਖ਼ਤ ਮਿਹਨਤ ਕਰਦੀਆਂ ਹਨ ਅਤੇ ਸਾਨੂੰ ਇਕੱਠੇ ਬੁਣੇ ਹੋਏ ਸੁੰਦਰ ਫੈਬਰਿਕ ਅਤੇ ਅਸੀਸਾਂ ਨਾਲ ਸ਼ਿੰਗਾਰੀਆਂ ਜਾਂਦੀਆਂ ਹਨ।









ਪੰਜਾਬ ਦੀਆਂ ਸਾਰੀਆਂ ਖ਼ੂਬਸੂਰਤ ਔਰਤਾਂ ਅਤੇ ਦੁਨੀਆਂ ਭਰ ਦੀਆਂ ਔਰਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਪ੍ਰੀਤੀ ਜ਼ਿੰਟਾ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਕਈ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਗਏ ਹਨ।ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।


ਪਰ ਹੁਣ ਉਹ ਜ਼ਿਆਦਾ ਫ਼ਿਲਮਾਂ ‘ਚ ਸਰਗਰਮ ਨਹੀਂ ਹਨ। ਕਿਉਂਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਵਿਦੇਸ਼ੀ ਮੂਲ ਦੇ ਇੱਕ ਸ਼ਖਸ ਦੇ ਨਾਲ ਵਿਆਹ ਕਰਵਾ ਲਿਆ ਹੈ । ਹਾਲ ਹੀ ‘ਚ ਸੈਰੋਗੇਸੀ ਦੇ ਜ਼ਰੀਏ ਅਦਾਕਾਰਾ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ। ਜਿਸ ਦੀਆਂ ਤਸਵੀਰਾਂ ਵੀ ਉਸ ਨੇ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆਂ ਸਨ।