Ratna Pathak On Pathaan Controversy: ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਫ਼ਿਲਮ 'ਪਠਾਨ' ਇਨ੍ਹੀਂ ਦਿਨੀਂ ਵਿਵਾਦਾਂ 'ਚ ਹੈ। ਫ਼ਿਲਮ 'ਪਠਾਨ' ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੁੰਦੇ ਹੀ 'ਪਠਾਨ' ਨੂੰ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ 'ਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਫ਼ਿਲਮ 'ਪਠਾਨ' ਦੇ ਟ੍ਰੋਲਰਸ ਨੂੰ ਰਤਨਾ ਪਾਠਕ ਨੇ ਮੂੰਹ ਤੋੜ ਜ਼ਵਾਬ ਦਿੱਤਾ ਹੈ। ਆਓ ਜਾਣਦੇ ਹਾਂ ਅਦਾਕਾਰਾ ਨੇ ਕੀ ਕਿਹਾ।


ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਨੂੰ ਲੈ ਕੇ ਚਾਰੇ ਪਾਸੇ ਸ਼ਿਕਾਇਤਾਂ ਹਨ। ਇਹ ਹੁਣ ਅਜਿਹਾ ਮੁੱਦਾ ਬਣ ਗਿਆ ਹੈ, ਜਿਸ 'ਤੇ ਬਾਲੀਵੁੱਡ ਇੱਕ ਵਾਰ ਫਿਰ ਦੋ ਧੜਿਆਂ 'ਚ ਵੰਡਿਆ ਗਿਆ ਹੈ। ਜਿੱਥੇ ਕੁਝ ਲੋਕ ਹਿੰਦੂ ਸੰਗਠਨਾਂ ਅਤੇ ਉਲੇਮਾ ਦਾ ਸਮਰਥਨ ਕਰਕੇ ਗੀਤ ਨੂੰ ਅਸ਼ਲੀਲ ਦੱਸ ਰਹੇ ਹਨ, ਉੱਥੇ ਹੀ ਕੁਝ ਮਸ਼ਹੂਰ ਲੋਕ ਵੀ ਫ਼ਿਲਮ ਦੇ ਹੱਕ 'ਚ ਬੋਲ ਰਹੇ ਹਨ। ਹੁਣ ਰਤਨਾ ਪਾਠਕ ਸ਼ਾਹ ਦਾ ਨਾਂ ਵੀ 'ਪਠਾਨ' ਸਮਰਥਕਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ।


ਫ਼ਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' ਦੀ ਨਿੰਦਾ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਟਰੈਕ ਭਗਵੇਂ ਰੰਗ ਦਾ ਨਿਰਾਦਰ ਕਰਦਾ ਹੈ, ਜਿਸ ਨੂੰ ਹਿੰਦੂ ਭਾਈਚਾਰੇ ਵੱਲੋਂ ਵਿੱਤਰ ਮੰਨਿਆ ਜਾਂਦਾ ਹੈ। ਉਦੋਂ ਤੋਂ ਹੀ ਇਸ ਗੀਤ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।


ਹਾਲ ਹੀ 'ਚ ਇੱਕ ਇੰਟਰਵਿਊ ਦੇ ਦੌਰਾਨ ਰਤਨਾ ਪਾਠਕ ਨੇ 'ਪਠਾਨ' ਦਾ ਵਿਰੋਧ ਕਰਨ ਵਾਲਿਆਂ 'ਤੇ ਨਿਸ਼ਾਨਾ ਸਾਧਿਆ। ਹਾਲਾਂਕਿ ਰਤਨਾ ਪਾਠਕ ਸ਼ਾਹ ਦੇ ਨਾਲ-ਨਾਲ ਸਵਰਾ ਭਾਸਕਰ ਸਣੇ ਕਈ ਹੋਰ ਬਾਲੀਵੁੱਡ ਹਸਤੀਆਂ 'ਪਠਾਨ' ਦੇ ਸਮਰਥਨ 'ਚ ਸਾਹਮਣੇ ਆ ਚੁੱਕੀਆਂ ਹਨ। ਇੱਕ ਮੀਡੀਆ ਸੰਸਥਾ ਨੂੰ ਦਿੱਤੇ ਇੰਟਰਵਿਊ ਵਿੱਚ ਰਤਨਾ ਪਾਠਕ ਸ਼ਾਹ ਨੇ ਟ੍ਰੋਲਸ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਉਸ ਦਿਨ ਦੀ ਉਡੀਕ ਕਰ ਰਹੀ ਹੈ ਜਦੋਂ ਲੋਕ ਆਖਿਰਕਾਰ ਨਫ਼ਰਤ ਤੋਂ ਥੱਕ ਜਾਣਗੇ।


ਆਪਣੀ ਪਹਿਲੀ ਗੁਜਰਾਤੀ ਫਿਲਮ 'ਕੱਛ ਐਕਸਪ੍ਰੈਸ' ਦੀ ਪ੍ਰਮੋਸ਼ਨ ਲਈ ਇੰਟਰਵਿਊ ਦੇਣ ਪਹੁੰਚੀ ਰਤਨਾ ਪਾਠਕ ਸ਼ਾਹ ਨੇ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਦੱਸਿਆ। ਅਭਿਨੇਤਰੀ ਨੇ ਕਿਹਾ, "ਲੋਕਾਂ ਦੀ ਥਾਲੀ ਵਿੱਚ ਭੋਜਨ ਨਹੀਂ ਹੁੰਦਾ, ਪਰ ਉਹ ਜੋ ਕੱਪੜੇ ਪਹਿਨਦੇ ਹਨ, ਉਹ ਉਨ੍ਹਾਂ ਨੂੰ ਗੁੱਸਾ ਦਿਲਾ ਸਕਦੇ ਹਨ।" ਰਤਨਾ ਪਾਠਕ ਨੂੰ ਇਹ ਵੀ ਪੁੱਛਿਆ ਗਿਆ ਕਿ ਜਦੋਂ ਕਿਸੇ ਕਲਾਕਾਰ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਪਹਿਰਾਵਾ ਰਾਸ਼ਟਰੀ ਮੁੱਦਾ ਬਣ ਗਿਆ ਹੈ ਤਾਂ ਇਹ ਕਿਵੇਂ ਮਹਿਸੂਸ ਹੁੰਦਾ ਹੈ। ਰਤਨਾ ਨੇ ਕਿਹਾ, 'ਜੇਕਰ ਇਹ ਗੱਲਾਂ ਤੁਹਾਡੇ ਦਿਮਾਗ 'ਚ ਸਭ ਤੋਂ ਉੱਪਰ ਹਨ, ਤਾਂ ਮੈਂ ਕਹਾਂਗੀ ਕਿ ਅਸੀਂ ਬਹੁਤ ਹੀ ਮੂਰਖਤਾ ਭਰੇ ਦੌਰ 'ਚ ਜੀ ਰਹੇ ਹਾਂ। ਇਹ ਕੋਈ ਮੁੱਦਾ ਨਹੀਂ ਹੈ ਜਿਸ ਬਾਰੇ ਮੈਂ ਬਹੁਤ ਜ਼ਿਆਦਾ ਗੱਲ ਕਰਨਾ ਚਾਹੁੰਦੀ ਹਾਂ ਜਾਂ ਬਹੁਤ ਜ਼ਿਆਦਾ ਮਹੱਤਵ ਦੇਣਾ ਚਾਹੁੰਦੀ ਹਾਂ।


ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਰਤਨਾ ਪਾਠਕ ਨੇ ਕਿਹਾ- 'ਪਰ ਮੈਨੂੰ ਉਮੀਦ ਹੈ ਕਿ ਇਸ ਸਮੇਂ ਭਾਰਤ ਵਿੱਚ ਜੋ ਦੇਖਿਆ ਜਾ ਰਿਹਾ ਹੈ, ਉਸ ਤੋਂ ਜ਼ਿਆਦਾ ਸਮਝਦਾਰ ਲੋਕ ਹਨ। ਉਹ ਸਮਾਂ ਆਉਣ 'ਤੇ ਸਾਹਮਣੇ ਆਉਣਗੇ, ਕਿਉਂਕਿ ਜੋ ਹੋ ਰਿਹਾ ਹੈ, ਇਹ ਡਰ ਦੀ ਭਾਵਨਾ, ਇਹ ਵਿਛੋੜੇ ਦੀ ਭਾਵਨਾ ਬਹੁਤੀ ਦੇਰ ਨਹੀਂ ਚੱਲਣ ਵਾਲੀ ਹੈ। ਮੈਨੂੰ ਲੱਗਦਾ ਹੈ ਕਿ ਇਨਸਾਨ ਇੱਕ ਬਿੰਦੂ ਤੋਂ ਵੱਧ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਬਗਾਵਤ ਹੁੰਦੀ ਹੈ, ਪਰ ਕੁਝ ਸਮੇਂ ਬਾਅਦ ਤੁਸੀਂ ਇਸ ਨਫ਼ਰਤ ਤੋਂ ਥੱਕ ਜਾਂਦੇ ਹੋ।