ਮੁੰਬਈ: ਬਾਲੀਵੁੱਡ ਦੇ ਤਿੰਨ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ, ਮਨੀਸ਼ ਮਲਹੋਤਰਾ ਤੇ ਰੀਤੂ ਕੁਮਾਰ ਈਡੀ ਦੇ ਰਡਾਰ 'ਤੇ ਆਏ ਹਨ। ਇਨ੍ਹਾਂ ਤਿੰਨ ਫੈਸ਼ਨ ਡਿਜ਼ਾਈਨਰਾਂ ਦਾ ਇੱਕ ਰਾਜਨੇਤਾ ਨਾਲ ਰਿਲੇਟਿਡ ਲੱਖਾਂ ਰੁਪਏ ਦੀ ਨਕਦੀ, ਟੈਕਸ ਚੋਰੀ ਤੇ ਹੋਰ ਦੋਸ਼ਾਂ ਨਾਲ ਸਬੰਧਤ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਲਦੀ ਹੀ ਏਜੰਸੀ ਇਨ੍ਹਾਂ ਤਿੰਨਾਂ ਨੂੰ ਨੋਟਿਸ ਭੇਜ ਸਕਦੀ ਹੈ। ਇਨ੍ਹਾਂ ਤਿੰਨਾਂ ਨੂੰ ਪੁੱਛਗਿੱਛ ਲਈ ਦਿੱਲੀ ਬੁਲਾ ਸਕਦੀ ਹੈ।
ਸਬਿਆਸਾਚੀ, ਮਨੀਸ਼ ਮਲਹੋਤਰਾ ਤੇ ਰਿਤੂ ਕੁਮਾਰ, ਤਿੰਨੋਂ ਹੀ ਇੰਡੀਅਨ ਫੈਸ਼ਨ ਇੰਡਸਟਰੀ ਦੇ ਵੱਡੇ ਨਾਮ ਹਨ ਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਡਿਜ਼ਾਈਨਰ ਕਪੜਿਆਂ ਵਿੱਚ ਨਜ਼ਰ ਆਉਂਦੇ ਹਨ। ਬਾਲੀਵੁੱਡ ਤੋਂ ਇਲਾਵਾ, ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਤੇ ਰਾਜਨੀਤਕ ਘਰਾਣੇ ਵਿੱਚ ਵੀ ਇਨ੍ਹਾਂ ਦੀ ਚੰਗੀ ਪਛਾਣ ਹੈ। ਇਨ੍ਹਾਂ ਤਿੰਨਾਂ ਦੇ ਨਾਮ ਪੰਜਾਬ ਦੇ ਇੱਕ ਵਿਧਾਇਕ ਨਾਲ ਸਬੰਧਤ ਇੱਕ ਕੇਸ ਵਿੱਚ ਸਾਹਮਣੇ ਆਏ ਹਨ। ਈਡੀ ਨੇ ਇਸ ਵਿਧਾਇਕ ਖਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਸ ਕੇਸ ਦੀ ਜਾਂਚ ਦੌਰਾਨ ਇਨ੍ਹਾਂ ਤਿੰਨਾਂ ਦੇ ਨਾਂ ਸਾਹਮਣੇ ਆਏ ਹਨ। ਜਾਂਚ ਦੌਰਾਨ ਈਡੀ ਨੂੰ ਕੁਝ ਇਮਪੋਰਟੈਂਟ ਡੋਕੂਮੈਂਟਸ ਮਿਲੇ ਹਨ, ਜਿਸ ਅਨੁਸਾਰ ਇਸ ਵਿਧਾਇਕ ਦਾ ਕੁਝ ਸਾਲ ਪਹਿਲਾਂ ਇਥੇ ਇੱਕ ਸ਼ਾਨਦਾਰ ਵਿਆਹ ਹੋਇਆ ਸੀ, ਜਿਸ ਵਿੱਚ ਇਨ੍ਹਾਂ ਤਿਨਾ ਫੈਸ਼ਨ ਡਿਜ਼ਾਈਨਰ ਦੇ ਕਪੜੇ ਖਰੀਦੇ ਗਏ ਸਨ। ਲੱਖਾਂ ਰੁਪਏ ਦੇ ਇਹ ਕਪੜੇ ਨਕਦ ਅਦਾ ਕੀਤੇ ਗਏ ਐਸੇ ਵਿੱਚ, ਤਿੰਨਾਂ ਉੱਤੇ ਇਨਕਮ ਟੈਕਸ ਤੇ ਟੈਕਸ ਚੋਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ।