ਬਾਲੀਵੁੱਡ ਸਟਾਰ ਰੰਗਨਾਥਨ ਮਾਧਵਨ ਯਾਨਿ ਆਰ ਮਾਧਵਨ ਇੰਨੀ ਦਿਨੀਂ ਆਪਣੀ ਫ਼ਿਲਮ ਰਾਕੇਟਰੀ: ਦ ਨਾਂਬੀ ਇਫ਼ੈਕਟ ਦੀ ਸਕਸੈਸ ਨੂੰ ਲੈਕੇ ਕਾਫ਼ੀ ਖੁਸ਼ ਹਨ। ਆਰ ਮਾਧਵਨ ਦੀ ਫ਼ਿਲਮ ਨੂੰ ਦਰਸ਼ਕਾਂ ਦੇ ਨਾਲ ਨਾਲ ਕ੍ਰਿਟੀਕਸ ਨੇ ਵੀ ਕਾਫ਼ੀ ਵਧੀਆ ਰਿਵਿਊ ਦਿਤਾ। ਜਿਸ ਤੋਂ ਬਾਅਦ ਫ਼ਿਲਮ ਦੀ ਪੂਰੀ ਟੀਮ ਅੰਮ੍ਰਿਤਸਰ ਪੁੱਜੀ। ਮਾਧਵਨ ਫ਼ਿਲਮ ਦੀ ਪੂਰੀ ਟੀਮ ਸਮੇਤ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ। ਅਦਾਕਾਰ ਨੇ ਇਸ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀਆਂ। ਦੇਖੋ ਤਸਵੀਰਾਂ:
ਦਸਣਯੋਗ ਹੈ ਕਿ ਰਾਕੇਟਰੀ ਫ਼ਿਲਮ ਨੂੰ ਖੁਦ ਆਰ ਮਾਧਵਨ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਹੀ ਨਹੀਂ ਫ਼ਿਲਮ `ਚ ਆਰ ਮਾਧਵਨ ਨੇ ਆਪਣੀ ਐਕਟਿੰਗ ਨਾਲ ਵੱਡੇ ਵੱਡੇ ਐਕਟਰਾਂ ਨੂੰ ਫੇਲ੍ਹ ਕਰ ਦਿਤਾ ਹੈ। ਫਿਲਮ ਰਾਕੇਟਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਨੰਬੀ ਨਾਰਾਇਣਨ (Nambi Narayanan) ਦੇ ਜੀਵਨ 'ਤੇ ਆਧਾਰਿਤ ਹੈ। ਆਰ ਮਾਧਵਨ ਨੇ ਜਿਸ ਸੱਚਾਈ ਅਤੇ ਹਿੰਮਤ ਨਾਲ ਨੰਬੀ ਨਾਰਾਇਣਨ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਸ਼ਲਾਘਾ ਦੇ ਹੱਕਦਾਰ ਹਨ।
ਦਸ ਦਈਏ ਕਿ ਰਾਕੇਟਰੀ ਫ਼ਿਲਮ `ਚ ਆਰ ਮਾਧਵਨ ਵਿਗਿਆਨੀ ਤੇ ਵਿਦਵਾਨ ਨਾਂਬੀ ਨਾਰਾਇਣਨ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਨੂੰ ਦਰਸ਼ਕਾਂ ਦੇ ਨਾਲ ਨਾਲ ਕ੍ਰਿਟੀਕਸ ਨੇ ਵੀ ਖੂਬ ਸਲਾਹਿਆ। ਇਹ ਫ਼ਿਲਮ ਬਾਲੀਵੁੱਡ ਦੀ 2022 ਦੀਆਂ ਬੈਸਟ ਫ਼ਿਲਮਾਂ `ਚੋਂ ਇੱਕ ਹੈ। ਇਹੀ ਨਹੀਂ ਫ਼ਿਲਮ ਦੀ ਆਈਐਮਡੀਬੀ ਰੇਟਿੰਗ 9.3 ਹੈ। ਇਸ ਦੇ ਨਾਲ ਹੀ ਰੋਟਨ ਟੋਮੈਟੋਜ਼ ਨੇ ਫ਼ਿਲਮ ਨੂੰ 75% ਰੇਟਿੰਗ ਦਿਤੀ ਹੈ।
ਦਸ ਦਈਏ ਕਿ ਰਿਲੀਜ਼ ਤੋਂ ਇੱਕ ਹਫ਼ਤੇ ਬਾਅਦ ਵੀ ਫ਼ਿਲਮ ਦਾ ਜਾਦੂ ਹਾਲੇ ਤੱਕ ਬਰਕਰਾਰ ਹੈ। ਇਹ ਫ਼ਿਲਮ ਆਰ ਮਾਧਵਨ ਦੀ ਡਾਇਰੈਕਟਰ ਦੇ ਤੌਰ `ਤੇ ਪਹਿਲੀ ਫ਼ਿਲਮ ਹੈ।
ਫ਼ਿਲਮ ਦੀ ਸਫ਼ਲਤਾ ਦੀ ਖੁਸ਼ੀ ਮਨਾਉਣ ਲਈ ਹੀ ਆਰ ਮਾਧਵਨ ਆਪਣੀ ਟੀਮ ਨਾਲ ਅੰਮ੍ਰਿਤਸਰ ਪਹੁੰਚੇ ਸੀ। ਇੱਥੇ ਉਹ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਅਤੇ ਫ਼ਿਲਮ ਦੀ ਸਫ਼ਲਤਾ ਲਈ ਧੰਨਵਾਦ ਕੀਤਾ।