Shah Rukh Khan Video: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਉਨ੍ਹਾਂ ਨੇ ਹਾਲ ਹੀ 'ਚ ਫਿਲਮ 'ਪਠਾਨ' ਨਾਲ ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਕੀਤਾ ਹੈ। 'ਪਠਾਨ' ਨੇ ਪੂਰੀ ਦੁਨੀਆ 'ਚ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਨਾਲ ਸ਼ਾਹਰੁਖ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀਆ ਹਨ। 


ਇਹ ਵੀ ਪੜ੍ਹੋ: 'ਪਠਾਨ' ਵਰਗਾ ਕਮਾਲ ਨਹੀਂ ਦਿਖਾ ਸਕੀ 'ਕਿਸੀ ਕਾ ਭਾਈ ਕਿਸੀ ਕੀ ਜਾਨ', ਤਿੰਨ ਦਿਨਾਂ 'ਚ ਹੋਈ ਇੰਨੀਂ ਕਮਾਈ


ਇੰਨੀਂ ਦਿਨੀਂ ਕਿੰਗ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸ਼ਾਹਰੁਖ ਖਾਨ ਖੁਦ ਆਪਣੇ ਸੰਘਰਸ਼ ਤੇ ਸਫਲਤਾ ਦੀ ਕਹਾਣੀ ਨੂੰ ਬਿਆਨ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸ਼ਾਹਰੁਖ ਖਾਨ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, 'ਜਦੋਂ ਮੈਂ ਮੁੰਬਈ ਐਕਟਰ ਬਣਨ ਆਇਆ ਤਾਂ ਸਭ ਨੇ ਮੈਨੂੰ ਕਿਹਾ ਕਿ ਤੇਰੀ ਨੱਖ ਖਰਾਬ ਹੈ, ਤੇਰਾ ਕੱਦ ਲੰਬਾ ਨਹੀਂ ਹੈ, ਤੂੰ ਬਹੁਤ ਤੇਜ਼ ਬੋਲਦਾ ਹੈਂ ਤੇ ਤੇਰਾ ਰੰਗ ਸਾਵਲਾ ਹੈ। ਤੂੰ ਹੀਰੋ ਨਹੀਂ ਬਣ ਸਕੇਂਗਾ। ਇਹ ਗੱਲ ਮੈਨੂੰ ਬਹੁਤ ਵੱਡੇ ਵੱਡੇ ਲੋਕਾਂ ਨੇ ਕਹੀ ਸੀ। ਪਰ ਇਸ ਤੋਂ ਉਲਟ ਮੈਂ ਸਭ ਨੂੰ ਇਹੀ ਕਹਿੰਦਾ ਰਿਹਾ ਕਿ ਫਿਰ ਕੀ ਹੋਇਆ ਜੇ ਮੈਂ ਹੀਰੋ ਨਹੀਂ ਬਣ ਸਕਦਾ। ਮੈਨੂੰ ਐਕਟਿੰਗ ਕਰਨ ਦਾ ਸ਼ੌਕ ਤਾਂ ਹੈ। ਉਹ ਮੈਂ ਕਿਸੇ ਹਾਲ 'ਚ ਨਹੀਂ ਛੱਡ ਸਕਦਾ। ਠੀਕ ਹੈ ਫਿਰ ਕੀ ਹੋਇਆ, ਮੈਂ ਹੀਰੋ ਨਹੀਂ ਲੱਗਦਾ ਤਾਂ ਨਹੀਂ ਲੱਗਦਾ। ਪਰ ਮੈਂ ਐਕਟਿੰਗ ਜ਼ਰੂਰ ਕਰਾਂਗਾ।' ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ 'ਫੌਜੀ' ਤੋਂ ਕੀਤੀ ਸੀ। ਇਸ ਤੋਂ ਬਾਅਦ ਸ਼ਾਹਰੁਖ ਐਕਟਰ ਬਣਨ ਲਈ ਮੁੰਬਈ ਆਏ। ਬੇਸ਼ੱਕ ਉਨ੍ਹਾਂ ਨੂੰ ਐਕਟਰ ਬਣਨ ਲਈ ਕਈ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ, ਪਰ ਆਖਰਕਾਰ ਸ਼ਾਹਰੁਖ ਦੇ ਜਜ਼ਬੇ, ਜ਼ਿੱਦ ਤੇ ਜਨੂੰਨ ਨੇ ਉਨ੍ਹਾਂ ਨੂੰ ਉਹ ਬਣਾਇਆ, ਜੋ ਅੱਜ ਉਹ ਹੈ, ਕਿੰਗ ਖਾਨ।


ਇਹ ਵੀ ਪੜ੍ਹੋ: ਕੋਚੈਲਾ ਪਰਫਾਰਮੈਂਸ ਦੌਰਾਨ ਦਿਲਜੀਤ ਦੋਸਾਂਝ ਨੇ ਕਿਉਂ ਮੰਗੀ ਸਕਿਉਰਟੀ ਗਾਰਡ ਤੋਂ ਮੁਆਫੀ, ਡਾਊਨ ਟੂ ਅਰਥ ਸੁਭਾਅ ਦੀ ਹੋ ਰਹੀ ਤਾਰੀਫ